ਪੁਸਤਕ ਕਹਿੰਦੀ ਸੁਣ ਲਵੋ ਬਾਤ।
ਅੱਖਰਾਂ ਚੋਂ ਚਮਕੇ ਪ੍ਰਭਾਤ। ।
ਮੇਰੇ ਕੋਲ ਆਓ ਮੇਰੇ ਦੋਸਤੋ
ਹਨੇਰੇ ਨੂੰ ਦੂਰ ਭਜਾਓ ਦੋਸਤੋ
ਮੈਂ ਹਾਂ ਚਮਕਦੇ ਸੂਰਜ ਦੀ ਬਰਾਤ।
ਪੁਸਤਕ ਕਹਿੰਦੀ,,,,,,,।।
ਦੁਨੀਆ ਵਾਲੀ ਨਾ ਕਦੇ ਸਮਝ ਆਈ
ਨਾ ਇਹ ਆਪਣੀ ਨਾ ਇਹ ਪਰਾਈ
ਕਿਤਾਬ ਚੋ ਲੱਭੋ ਜੀਵਨ ਸੌਗਾਤ।
ਪੁਸਤਕ ਕਹਿੰਦੀ,,,,,,।।
ਜੋ ਸ਼ਬਦਾਂ ਦਾ ਸਾਥ ਨਿਭਾਉਂਦੇ
ਝੋਲੀ ਹੀਰੇ ਮੋਤੀ ਉਹ ਪਾਉਂਦੇ
ਹੁੰਦੀ ਕਿਰਨਾਂ ਨਾਲ ਮੁਲਾਕਾਤ।
ਪੁਸਤਕ ਕਹਿੰਦੀ,,,,,,,।।
ਤੁਰਦੀ ਜਿੰਦਗੀ ਜਦ ਰੁਕ ਜਾਵੇ
ਵਿਵੇਕ ਕੁੱਝ ਵੀ ਨਜਰ ਨਾ ਆਵੇ
ਪੜੋ ਕਿਤਾਬਾਂ ਫਿਰ ਦਿਨ ਰਾਤ।
ਪੁਸਤਕ ਕਹਿੰਦੀ,,,,,,,।।