1.
ਕਲਾ
ਨਦੀ ਕਿਨਾਰੇ ਸਿਲਾ ਪਈ ,
ਜਦ ਨਂਜ਼ਰ ਪਈ ਬੁੱਤ ਘਾੜੇ ,
ਛੈਣੀ , ਤੇਸੀ ਨਾਲ ਹਥੌੜੇ
ਸੁੰਦਰ ਨਕਸ਼ ਉਘਾੜੇ ,
ਫਿਰ ਦੇ ਕੇ ਰਗੰਾ ਦੀਆਂ ਛੋਹਾਂ
ਸੁਹਣ ਨਕਸ਼ ਸ਼ਿੰਗਾਰੇ |
ਰ੍ਰੂਪ ਸਜਾ ਕੇ ਜਦੋਂ ਇਸ਼ਟ ਦਾ ,
ਧਰਿਆ ਠਾਕਰ ਦੁਆਰੇ |
ਪੱਥਰ ਵੀ ਭਗਵਾਨ ਹੋ ਗਿਆ ,
ਰੰਗ ਕਲਾ ਦੇ ਨਿਆਰੇ |
2.
ਲਿਖਨ ਕਲਾ
ਸਾਰੀ ਉਮਰ ਲਿਖਦਿਆਂ ਬੀਤੀ ,
ਪਰ ਲਿਖਨਾ ਨਾ ਆਇਆ ,
ਸੋਚਾਂ ਤੇ ਅੱਖਰਾਂ ਦੀ ਲੋਅ ਨੇ ,
ਰਾਹ ਸਾਡਾ ਰੁਸ਼ਨਾਇਆ । ਕਲਮ ਅਤੇ ਕਾਗਜ਼ ਦਾ ਰਿਸ਼ਤਾ ,
ਲਿਖਤਾਂ ਨਾਲ ਬਨਾਇਆ ,
ਤਾਂ ਵੀ ਮੰਜ਼ਿਲ ਰਹੀ ਅਧੂਰੀ ,
ਅੱਡੀਆਂ ਜ਼ੋਰ ਲਗਾਇਆ |
3.
ਫੁੱਲ
ਰੱਬ ਦੇ ਘਰ ਵਿਚ ਅਮ੍ਰਿਤ ਵੇਲੇ ,
ਜੱਦ ਮੈਂ ਸੀਸ ਝੁਕਾਇਆ
ਸੱਭ ਤੋਂ ਪਹਿਲਾਂ ਫੁੱਲਾਂ ਨੇ ਸੀ ,
ਰੱਬ ਦਾ ਘਰ ਮਹਿਕਾਇਅਇਆ ,
ਰਰੰਗ ਸੁਰੰਗੇ ਰੰਗਾ ਨੇ ਸੀ ,
ਸੱਭ ਦਾ ਮਨ ਭਰਮਾਇਆ ,
ਕਾਸ਼ ਕਿਤੇ ਮੈਂ ਫੁੱਲ ਹੀ ਹੁੰਦਾ ,
ਇਹ ਤੱਕ ਕੇ ਪਛਤਾਇਆ |
4 .
ਕਬਰ ਦਾ ਦੀਵਾ
ਦੇਖ ਕਬਰ ਤੇ ਬਲਦਾ ਦੀਵਾ ,
ਮਟਕ ਹੁਲਾਰੇ ਲੈਂਦਾ ,
ਜਦ ਤੱਕ ਵੱਟੀ ਤੇਲ ਓਦੋਂ ਤੱਕ ,
ਝੱਖੜਾਂ ਦੇ ਸੰਂਗ ਖਹਿੰਦਾ ,
æਅੜਦਾ ਰਹੇ ਹਨੇਰੇ ਦੇ ਸੰਗ ,
ਛੱਡ ਨਾ ਹਿਮੰਤ ਬਹਿੰਦਾ ,
ਹਿੰਮਤ ਅਤੇ ਸੰਘਰਸ਼ ਨਾ ਛੱਡੋ,
ਲ਼ਾਟ ਉੱਚੀ ਕਰ ਕਹਿੰਦਾ |
5.
ਧਰਮ
ਮਸਜਿਦਂ ਢਹਿੰਦੀ ਮੰਦਰ ਢਹਿੰਦੇ ,
ਧਰਮਾਂ ਕਹਿਰ ਮਚਾਇਆ ,
ਇੱਸ ਧਰਤੀ ਦਾ ਚਾਰ ਚੁਫੇਰਾ
ਜੰਗਾਂ ਨੇ ਗਰਮਾਇਆ ,
ਜਾਤ ਪਾਤ ਕੌਮਾਂ ਦੇ ਝਗੜੇ ,
ਜੱਗ ਤੇ ਭੜਥੂ ਪਲਿਆ ,
ਏਦਾਂ ਲਗਦੈ ਇੱਸ ਬੰਦੇ ਨੂੰ
ਧਰਮ ਰਾਸ ਨਹੀਂ ਆਇਆ |