ਹਜੂਰਾ ਸਿੰਘ ਵੈਲਫੇਅਰ ਸੁਸਾਇਟੀ ਬਾਘਾ ਪੁਰਾਣਾ ਵੱਲੋਂ ਸਮਾਗਮ
(ਖ਼ਬਰਸਾਰ)
ਬਾਘਾ ਪੁਰਾਣਾ -- ਹਜੂਰਾ ਸਿੰਘ ਵੈਲਫੇਅਰ ਸੁਸਾਇਟੀ ਬਾਘਾ ਪੁਰਾਣਾ ਵੱਲੋਂ ਅੱਜ ਬੀ ਪੀ. ਈ. ਓ ਬਾਘਾ ਪੁਰਾਣਾ ਸ਼੍ਰੀ ਸੁਸ਼ੀਲ ਕੁਮਾਰ ਜੀ ਦੀ ਰਹਿਨਮਾਈ ਹੇਠ ਇੱਕ ਸਮਾਗਮ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਬਾਘਾ ਪੁਰਾਣਾ ਵਿਖੇ ਕਰਵਾਇਆ ਗਿਆ ਜਿਸ ਦੀ ਸਮੁੱਚੀ ਕਾਰਵਾਈ ਤੇਜ ਪਾਲ ਸਿੰਘ ਹੈੱਡ ਟੀਚਰ ਨੇ ਬਾਖੂਬੀ ਨਿਭਾਈ।ਵੈਲਫੇਅਰ ਟਰੱਸਟ ਸੇਵਾ ਮੁਕਤ ਲੈਕਚਰਾਰ ਜਗਜੀਤ ਸਿੰਘ ਜੀ ਬਾਵਰਾ ਉਹਨਾਂ ਦੀ ਧਰਮ ਪਤਨੀ ਸ੍ਰੀ ਮਤੀ ਮਲਕੀਤ ਕੌਰ ਬਾਵਰਾ ਅਤੇ ਉਹਨਾਂ ਦੇ ਇੰਜਨੀਅਰਪੁੱਤਰ ਸਤਿੰਦਰਜੀਤ ਸਿੰਘ ਸੱਤੀ ਯੂ ਐਸ ਏ ਵੱਲੋਂ ਬਣਾਇਆ ਗਿਆ ਹੈ ਜਿਸਦਾ ਮਕਸਦ ਸਿੱਖਿਆ ਦੀ ਬੁਨਿਆਦ ਪ੍ਰਾਇਮਰੀ ਸਿੱਖਿਆ ਨੂੰ ਬਲ ਬਖਸ਼ਣਾ ਅਤੇ ਸਰਕਾਰੀ ਸਕੂਲਾਂ ਦੇ ਬੱਚਿਆਂ ਅਤੇ ਮਪਿਆਂ ਵਿੱਚ , ਸਰਕਾਰੀ ਸਕੁਲਾਂ ਪ੍ਰਤੀ ਨਜ਼ਰੀਆ ਹਾਂ - ਪੱਖੀ ਬਣਾਕੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣਾ ਹੈ।

ਵੈਲਫੇਅਰ ਟਰੱਸਟ ਦੇ ਸਹਿਯੋਗੀ ਸੁਰਿੰਦਰ ਰਾਮ ਕੁੱਸਾ ਨੇ ਟਰੱਸਟ ਬਾਰੇ ਦੱਸਿਆ ਕਿ ਟਰੱਸਟ ਵੱਲੋਂ ਹਰ ਸਾਲ ਪੰਜਵੀਂ ਸ਼੍ਰੇਣੀ ਵਿੱਚੋਂ ਫਸਟ ਆਉਣ ਵਾਲੇ ਸਥਾਨਕ ਸੱਤ ਸਕੂਲਾਂ ਦੇ ਬੱਚਿਆਂ ਨੂੰ ਪੰਜ-ਪੰਜ ਹਜਾਰ ਰੁਪਏ ਇਨਾਮ ਵਜੋਂ ਦਿੱਤੇ ਜਾਇਆ ਕਰਨਗੇ ਅਤੇ ਜੇ ਇਹ ਬੱਚੇ ਸਥਾਨਕ ਸਰਕਾਰੀ ਸੈਕੰਡਰੀ ਸਕੂਲ ਵਿੱਚ ਪੜ੍ਹਨਗੇਤਾਂ ਇਨਾਂ ਨੂੰ ਛੇਵੀਂ ਕਲਾਸ ਵਿੱਚ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਵਜੀਫਾ ਦਿੱਤਾ ਜਾਵੇਗਾ | ਇਨਾਮ ਵੰਡਣ ਸਮੇਂ ਸੀ. ਐਚ ਟੀ ਸਰਬਜੀਤ ਕੌਰ ਸੇਖਾ, ਅਧਿਆਪਕ ਸੁਸ਼ੀਲ ਕੁਮਾਰ ਪਰਿਵਾਰਕ ਮੈਂਬਰ ਜਸਜੋਤ ਕੌਰ ਚਹਿਲ, ਮੈਡਮ ਮਨਜੀਤ ਕੌਰ, ਅਮਨਪ੍ਰੀਤ ਕੌਰ ਚਹਿਲ, ਅਮੀਨਾ ਪਾਲ ਕੌਰ ਅਤੇ ਕੁਲਵੀਰ ਸਿੰਘ ਸਿੱਧੂ, ਕਰਮਪਾਲ ਸਿੰਗਲਾ, ਰਾਹੁਲ ਸੋਨੀ ਸ਼ਾਮਲ ਸਨ। ਸਕੂਲ ਮੁਖੀ ਨਵਦੀਪ ਕੌਰ, ਪਰਮਜੀਤ ਕੌਰ , ਅਮਨਦੀਪ ਸਿੰਘ, ਪੁਸ਼ਪਿੰਦਰ ਕੌਰ, ਰਮਨਪ੍ਰੀਤ ਕੌਰ, ਸਵਰਨ ਜੀਤ ਕੌਰ, ਅਮਰਜੀਤ ਰਣੀਆ, ਗੁਰਮੀਤ ਕੌਰ ਹਾਜਰ ਹੋਏ | ਜਸ਼ਨ , ਮਿਨਾਕਸ਼ੀ , ਪ੍ਰਿੰਕਾ , ਨਵਜੋਤ ਕੌਰ , ਰਾਜਦੀਪ ਸਿੰਘ , ਰਮਨਦੀਪ ਕੌਰ ਅਤੇ ਗੁਰਲੀਨ ਕੌਰ ਨੂੰ ਫਸਟ ਆਉਣ ਤੇ ਟਰੱਸਟ ਵੱਲੋਂ ਪੰਜ-ਪੰਜ ਹਜ਼ਾਰ ਰੁਪਏਅਤੇ ਇੱਕ-ਇੱਕ ਸਾਰਟੀਫਿਕੇਟ ਵੀ ਦਿੱਤਾ ਗਿਆ।
ਬੀ.ਪੀ. ਈ ਓ ਦਫਤਰ ਵੱਲੋਂ ਲੱਖਵੀਰ ਸਿੰਘ ਅਤੇ ਸਮੂਹ ਸਟਾਫ਼ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ । ਅੰਤ ਵਿੱਚ ਬੀ ਪੀ ਓ ਸੁਸ਼ੀਲ ਕੁਮਾਰ ਨੇ ਸਾਰਿਆਂ ਬੱਚਿਆਂ, ਉਹਨਾਂ ਦੇ ਮਾਪਿਆਂ ਅਤੇ ਸਾਰੇ ਸਕੂਲਾਂ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ, ਸਾਰੇ ਹਾਜਰੀਨ ਦਾ ਅਤੇ ਬਾਵਰਾ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ।