ਬਾਲੀਵੁੱਡ ਦਾ ਇਹ ਉਹ ਮਹਾਨ ਗਾਇਕ ਹੈ ਜਿਸ ਦੀ ਗਾਇਕੀ ਦਾ ਲੋਹਾ ਸਾਰੇ ਦੇਸ਼ ਵਾਸੀ ਮੰਨਦੇ ਹੈ। ਆਪਣੇ ਸਮੇਂ ’ਚ ਤਾਂ ਰਫ਼ੀ ਸਾਹਿਬ ਦੀ ਚਮਕ ਦੀਆਂ ਗੱਲ ਹੀ ਅਲੱਗ ਸਨ ਅੱਜ ਦੇ ਸਮੇਂ ’ਚ ਵੀ ਰਫ਼ੀ ਸਾਹਿਬ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਅੱਜ ਵੀ ਰਫ਼ੀ ਸਾਹਿਬ ਦੇ ਬੋਲੇ ਗੀਤ ਅੱਜ ਦੇ ਗਾਇਕ ਬੜੀ ਸ਼ਰਧਾ, ਪਿਆਰ ਅਤੇ ਸਤਿਕਾਰ ਨਾਲ ਬੋਲਦੇ ਹਨ।
ਰਫ਼ੀ ਸਾਹਿਬ ਬਾਲੀਵੁੱਡ ਦੀ ਜਿੰਦਜਾਨ ਤਾਂ ਹੈ ਸੀ। ਰਫ਼ੀ ਸਾਹਿਬ ਪੰਜਾਬੀ ਹੋਣ ਕਰਕੇ ਪੰਜਾਬੀ ਗੀਤ ਕਮਾਲ ਦੇ ਬੋਲੇ-ਗੀਤ ਹੀ ਨਹੀਂ ਮਾਤਾ ਦੇ ਭੇਟਾ, ਭਜਨ ਅਤੇ ਸ਼ਬਦ ਤਾਂ ਰਾਗੀ ਸਿੰਘ ਵੀ ਨਹੀਂ ਬੋਲ ਸਕੇ। ਜਦ ਕਦੀ ਰਫ਼ੀ ਸਾਹਿਬ ਦੇ ਬੋਲੇ ਸ਼ਬਦਾਂ ਦੀ ਗੱਲ ਚੱਲਦੀ ਹੈ ਤਾਂ ਸਭ ਦਾ ਸਿਰ ਰਫ਼ੀ ਸਾਹਿਬ ਅੱਗੇ ਸਤਿਕਾਰ ਨਾਲ ਝੁੱਕ ਜਾਂਦਾ ਹੈ।
ਰਫ਼ੀ ਸਾਹਿਬ ਗਾਇਕ ਤਾਂ ਬਹੁਤ ਵਧੀਆ ਸੀ ਇਸ ’ਚ ਕੋਈ ਸ਼ੱਕ ਨਹੀਂ। ਬਹੁਤ ਸਾਰੇ ਕਲਾਕਾਰ ਚੰਗੇ ਹੋਣ ਦੇ ਨਾਲ ਚੰਗੇ ਇਨਸਾਨ ਨਹੀਂ ਹੁੰਦੇ। ਰਫ਼ੀ ਸਾਹਿਬ ਜਿੰਨ੍ਹੇਂ ਚੰਗੇ ਗਾਇਕ ਸੀ ਉਸ ਨਾਲੋਂ ਵਧੀਆ ਇਨਸਾਨ ਵੀ ਸਨ। ਆਰਥਿਕ ਪੱਖੋਂ ਕਮਜ਼ੋਰ ਫਿਲਮ ਮੇਕਰਾਂ ਦੀ ਉਨ੍ਹਾਂ ਬਹੁਤ ਮਦਦ ਕੀਤੀ। ਬਹੁਤ ਸਾਰੇ ਪੰਜਾਬੀ ਗੀਤਕਾਰ ਘੱਟ ਮਿਹਨਤਾਨਾ ਤੇ ਅਤੇ ਕਈ ਗੀਤਾਂ ਦਾ ਮਿਹਨਤਾਨਾ ਲੈਂਦੇ ਵੀ ਨਹੀਂ ਸਨ।
ਸਾਥੀ ਕਲਾਕਾਰ ਅਤੇ ਗਾਇਕਾਂ ਨਾਲ ਉਨ੍ਹਾਂ ਦੇ ਸਬੰਧ ਬਹੁਤ ਵਧੀਆ ਸਨ। ਆਪਣੇ ਸਮੇਂ ਦੇ ਸੁਪਰ ਸਟਾਰ ਰਜੇਸ਼ ਖੰਨੇ ਨੇ 1969 ’ਚ ਇਹ ਐਲਾਨ ਕੀਤਾ ਸੀ ਨੇ ਉਸ ਦੀਆਂ ਫਿਲਮ ’ਚ ਸਿਰਫ ਕਿਸ਼ੋਰ ਕੁਮਾਰ ਦੇ ਗੀਤ ਹੀ ਲਏ ਜਾਣਗੇ। ਲੇਕਿਨ ਫਿਲਮ ਹਾਥੀ ਮੇਰੇ ਸਾਥੀ ’ਚ ਆਖਰੀ ਗੀਤ ਰਫ਼ੀ ਸਾਹਿਬ ਨੂੰ ਬੋਲਣ ਵਾਸਤੇ ਖ਼ੁਦ ਕਿਸ਼ੋਰ ਕੁਮਾਰ ਜੀ ਨੇ ਕਿਹਾ ਸੀ ਅਤੇ ਰਫ਼ੀ ਸਾਹਿਬ ਨੇ ਉਹ ਗੀਤ ਬੋਲਿਆ ਜੋ ਫਿਲਮ ਦਾ ਸਭ ਨਾਲੋਂ ਵਧੀਆ ਗੀਤ ਸਾਬਤ ਹੋਇਆ।
ਜੋੋ ਜੋ ਕਿਸ਼ੋਰ ਕੁਮਾਰ ਲਈ ਬੋਲੇ ਸਨ। ਆਪਣੇ ਹੀ ਸਮੇਂ ਦੇ ਮਸ਼ਹੂਰ ਮਹਿੰਦਰ ਕਪੂਰ ਸਾਹਿਬ ਨੇ ਰਫ਼ੀ ਸਾਹਿਬ ਨੂੰ ਕਿਹਾ ਸੀ ਕਿ ਅਸੀਂ ਇਕ ਗੀਤ ਨਹੀਂ ਗਾ ਸਕਦੇ ਕਿਉਂਕਿ ਸਾਡੀ ਦੋਵ੍ਹਾਂ ਦੀ ਆਵਾਜ਼ ਕਾਫ਼ੀ ਰਲਦੀ ਮਿਲਦੀ ਹੈ। ਰਫ਼ੀ ਸਾਹਿਬ ਨੇ ਮਹਿੰਦਰ ਕਪੂਰ ਦੀ ਗੱਲ ਦਾ ਮਾਣ ਰੱਖਿਆ। ਮਸ਼ਹੂਰ ਕਲਾਸਿਕ ਸਿੰਗਰ ਮੰਨਾ ਡੇ ਸਾਹਿਬ ਨੇ ਰਫ਼ੀ ਸਾਹਿਬ ਬਾਰੇ ਕਿਹਾ ਸੀ।
ਰਫ਼ੀ ਸਾਹਿਬ ਨੂੰ ਜੋ ਨਾਮ ਮਾਣ ਸਤਿਕਾਰ ਮਿਲ ਰਿਹਾ ਹੈ ਉਸ ਨਾਲੋਂ ਵੀ ਵੱਧ ਮਾਣ ਸਤਿਕਾਰ ਦੇ ਹੱਕਦਾਰ ਹਨ। ਰਫ਼ੀ ਸਾਹਿਬ ਅੱਜ ਤੱਕ ਕਲਾਸੀਕਲ ਮਿਊਜ਼ਿਕ ’ਚ ਮੰਨਾ ਡੇ ਸਾਹਿਬ ਦਾ ਕੋਈ ਮੁਕਾਬਲਾ ਨਹੀਂ ਕਰ ਸਕਿਆ। ਲੇਕਿਨ ਰਫ਼ੀ ਸਾਹਿਬ ਦੇ ਗਾਏ ਕਲਾਸਿਕ ਗੀਤਾਂ ’ਚ ਮੰਨੇ ਡੇ ਦੇ ਬਰਾਬਰ ਦਾ ਹੁੰਦਾ ਸੀ।
ਰਫ਼ੀ ਸਾਹਿਬ ਨੇ ਵੱਖ-ਵੱਖ ਅੰਦਾਜ ’ਚ ਗੀਤ ਗਾਏ ਘੋੜੇ ਦੀ ਟਾਪ ਤੇ ਗਏ ਰਫ਼ੀ ਸਾਹਿਬ ਦੇ ਬਹੁਤ ਮਸ਼ਹੂਰ ਹੋਏ (1952) ਦਲੀਪ ਕੁਮਾਰ ਸਾਹਿਬ ਫਿਲਮਾਇਆ ਗੀਤ ਬੰਦ ਪਰਵ ਸੰਭਲ ਲੋ ਜਿੰਨਾ ਗੀਤ ਕਾਫ਼ੀ ਮਕਬੂਲ ਹੋਇਆ। ਰਫ਼ੀ ਸਾਹਿਬ ਨੇ ਬਹੁਤ ਸਾਰੇ ਮਿਊਜ਼ਿਕ ਡਾਇਰੈਕਟਰ ਅਤੇ ਗੀਤਕਾਰਾਂ ਨਾਲ ਕੰਮ ਕੀਤਾ। ਰਫ਼ੀ ਸਾਹਿਬ ਨੇ ਬਹੁਤ ਸਾਰੀਆਂ ਭਾਸ਼ਾਵਾਂ ’ਚ ਵੱਖ-ਵੱਖ ਤਰ੍ਹਾਂ ਦੇ ਗੀਤ, ਭਜਨ, ਕਵਾਲੀਆਂ, ਗਜ਼ਲਾਂ ਤੋਂ ਇਲਾਵਾ ਹੋਰ ਬਹੁਤ ਕੁਝ ਬੋਲਿਆ ਜਿਸ ਬਾਰੇ ਲਿਖਣਾ ਅਸੰਭਵ ਹੈ।
ਰਫ਼ੀ ਸਾਹਿਬ ਨੇ ਆਪਣੀ ਗਾਇਕੀ ਦੇ ਸਫਲ 4500 ਤੋਂ ਵੱਧ ਗੀਤ ਬੋਲੇ। ਰਫ਼ੀ ਸਾਹਿਬ ਨੂੰ ਬਹੁਤ ਸਾਰੇ ਫਿਲਮੀ ਅਭਿਨੇਤਾਵਾਂ ਨੂੰ ਆਵਾਜ਼ ਦਿੱਤੀ ਗਈ ਜਿੰਨ੍ਹਾਂ ’ਚ ਵਿਸ਼ੇਸ਼ ਭਾਰ ਭੂਸ਼ਨ, ਪ੍ਰਦੀਪ ਕੁਮਾਰ, ਦਲੀਪ ਕੁਮਾਰ, ਰਜਿੰਦਰ ਕੁਮਾਰ, ਸ਼ਮੀ ਕਪੁਰ, ਸਸ਼ੀ ਕਪੂਰ, ਧਰਮਿੰਦਰ, ਜਤਿੰਦਰ, ਅਮਿਤਾਬ ਬੱਚਨ, ਬਲਰਾਜ ਸਾਹਨੀ, ਪ੍ਰੀਕਸ਼ਤ ਸਾਹਨੀ, ਜੈ ਮੁਕਰ, ਵਿਸ਼ਵ ਜੀ, ਰਾਜ ਮੁਕਾਰ, ਸੁਨੀਲ ਦੱਤ, ਵਿਨੋਦ ਖੰਨਾ, ਵਿਨੋਦ ਮੇਹਰਾ, ਰਜੇਸ਼ ਖੰਨਾ, ਜੌਨੀ ਵਾਕਰ, ਰਕੇਸ਼ ਰੌਸ਼ਨ, ਰਿਸ਼ੀ ਕਪੂਰ ਅਤੇ ਤਾਰਿਕ ਸ਼ਾਹ ਵਰਗੇ ਅਭਿਨੇਤਾ ਨੇ ਵੀ ਆਪਣੀ ਆਵਾਜ਼ ਦਿੱਤੀ।
ਜਨਮ ਤੇ ਹੋਰ
ਇਸ ਮਹਾਨ ਕਲਾਕਾਰ ਦਾ ਜਨਮ ਕੋਟਲ ਸੁਲਤਾਨ ਸਿੰਘ ਵਿਖੇ 1924 ਨੂੰ ਹੋਇਆ। ਫ਼ਕੀਰ ਦੀ ਭਵਿੱਖਬਾਣੀ ਸੱਚ ਹੋਈ ਇਸ ਕਲਾਕਾਰ ਨੇ 8 ਸਾਲ ਦੀ ਉਮਰ ’ਚ ਗਾਣਾ ਸ਼ੁਰੂ ਕਰ ਦਿੱਤਾ। 13 ਸਾਲ ਦੀ ਉਮਰ ’ਚ ਸਟੇਜ ਤੇ ਗਾਣ ਦਾ ਮੌਕਾ ਮਿਲਿਆ।
ਸ਼ਿਆਮ ਸੁੰਦਰ ਮਿਊਜ਼ਿਕ ਡਇਰੈਕਟਰ ਵੱਲੋਂ ਸਟੇਜ ਸ਼ੋਅ ਤੇ ਕੇ. ਐਲ. ਸਹਿਗਲ ਨੂੰ ਸੱਦਿਆ ਗਿਆ। ਕੇ. ਐਲ. ਸਹਿਗਲ ਲੇਟ ਪਹੁੰਚੇ ਤੇ ਰਫ਼ੀ ਸਾਹਿਬ ਨੇ ਸਟੇਜ ਤੇ ਗੀਤ ਬੋਲਿਆ ਤਾਂ ਉਸ ਸਮੇਂ ਤੋਂ ਸਟੇਜ ਦੇ ਸਾਹਮਣੇ ਬੈਠੇ ਰਫ਼ੀ ਸਾਹਿਬ ਨੂੰ 1944 ਬੰਬਈ ਲੈ ਆਇਆ। ਕਾਫ਼ੀ ਸੰਘਰਸ਼ ਕਰਨਾ ਪਿਆ। 1947 ’ਚ ਦਲੀਪ ਕੁਮਾਰ ਦੀ ਫ਼ਿਲਮੀ ਜੁਗਨੂੰ ’ਚ ਗੀਤ ਬੋਲਿਆ ਨਾਲ ਨੂਰਜਹਾਂ ਸੀ।
1948 ’ਚ ਮਹਾਤਮਾ ਗਾਂਧੀ ਜੀ ਦੇ ਸ਼ਹੀਦ ਹੋਣ ਤੇ ਰਜਿੰਦਰ ਕਿਸ਼ਨ ਦਾ ਲਿਖਿਆ ਗੀਤ “ਸੁਣੋ-ਸੁਣੋ-ਦੁਨੀਆ ਵਾਲੋ ਬਾਪੂ ਦੀ ਅਮਰ ਕਹਾਣੀ” ਗੀਤ ਬਹੁਤ ਮਸ਼ਹੂਰ ਹੋਇਆ। ਉਸ ਸਮੇਂ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਆਪਣੇ ਹੱਥੀਂ ਰਫ਼ੀ ਸਾਹਿਬ ਨੂੰ 1948 ’ਚ ਐਵਾਰਡ ਦਿੱਤਾ।
ਜੰਗਲੀ (1961), ਹੀਰ ਰਾਂਝਾ (1970), ਕੋਹਿਨੂਰ (1960), ਬੈਜੂਬਾਵਰ (1952), ਮੇਰੇ ਮਹਿਬੂਬ, ਜਾਨੀ ਦੁਸ਼ਮਣ, ਮਹਿਬੂਬ ਕੀ ਮਹਿੰਦੀ, ਹਮ ਕਿਸੀ ਸੇ ਕਮ ਨਹੀਂ, ਪ੍ਰਤੀਗਿਆ, ਆਇਆ ਸਾਵਨ ਝੂਮ ਕੇ, ਸੰਗਮ, ਸੂਰਜ, ਧਰਮਵੀਰ, ਹਾਥੀ ਮੇਰੇ ਸਾਥੀ, ਦੋਸਤੀ, ਬੈਰਗ, ਗੋਪੀ, ਆਏ ਦਿਨ ਬਹਾਰ ਕੇ, ਦੋਸਤਾਨਾ, ਅਰਪਨ, ਗੁਮਰਾਹ, ਬਰਸਾਤ ਕੀ ਰਾਤ, ਮਾਂ, ਆਂਖੇ, ਜਾਨੀ ਮੇਰਾ ਨਾਮ, ਪਵਿੱਤਰ ਪਾਪੀ, ਗੀਤ ਮੇਰਾ ਨਾਮ, ਖਿਲੋਨਾ, ਤੀਸਰੀ ਮੰਜਲ, ਲਵ ਇਨ ਟੋਕੀਉ, ਐਨ ਈਵਨਿੰਗ ਇਨ ਪੈਰਿਸ, ਦੋਸਤੀ, ਆਸ ਪਾਸ, ਗੀਤ ਵਰਗੀਆਂ ਅਨੇਕ ਫਿਲਮਾਂ ’ਚ ਰਫ਼ੀ ਸਾਹਿਬ ਨੇ ਗੀਤ ਗਾਏ।
ਬਾਲੀਵੁੱਡ ਦੇ ਬਹੁਤ ਸਾਰੇ ਗਾਇਕਾਂ ਨਾਲ ਗੀਤ ਗਾਏ। ਕਿਸ਼ੋਰਕੁਮਾਰ, ਮੁਕੇਸ਼, ਮਹਿੰਦਰ ਕਪੂਰ, ਕਿਸ਼ੋਰ ਕੁਮਾਰ, ਮੰਨਾ ਡੇ, ਲਤਾ ਮੰਗੇਸ਼ਕਰ, ਆਸ਼ਾ ਭੋਂਸਲੇ, ਓਮ ਪ੍ਰਕਾਸ਼, ਹੇਮ ਲਤਾ, ਸ਼ਮਸ਼ਾਦ ਬੇਗਮ, ਸੁਰੱਈਆ ਨੂਰ, ਨੂਰਜਹਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਗਾਇਕਾਂ ਨਾਲ ਗੀਤ ਗਾਏ। ਬਹੁਤ ਸਾਰੇ ਗਾਣੇ, ਭਜਨ ਅਤੇ ਸ਼ਬਦ ਮਸ਼ਹੂਰ ਹੋਏ ਜਿਵੇਂ :
ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ।
(ਸ਼ਬਦ ਪੰਜਾਬੀ)
ਸੁਖ ਕੇ ਸਭ ਸਾਥੀ ਦੁਖ ਮੇ ਸੰਗ ਨਾ ਕੋਈ
(ਭਜਨ)
ਉਹ ਦੁਨੀਆ ਕੇ ਰਖਵਾਲੇ
(ਗੀਤ)
ਬਾਬੁਲ ਕੀ ਦੁਆਏਂ ਲੇਤੀ ਜਾ
(ਗੀਤ)
ਅੰਤ ਇਸ ਮਹਾਨ ਗਾਇਕ ਨੇ 31 ਜੁਲਾਈ 1980 ਨੂੰ ਦੁਨੀਆ ਨੂੰ ਅਲਵਿਦਾ ਕਿਹਾ। ਜਦ ਇਸ ਮਹਾਨ ਗਾਇਕ ਦਾ ਜਨਾਜਾ ਨਿਕਲਿਆ ਉਸ ਸਮੇਂ ਮਗਰ ਦੇਸ਼-ਵਿਦੇਸ਼ ’ਚ ਅਨੇਕ ਚਾਹੁਣ ਵਾਲੇ ਸਨ। ਇਸ ਲਈ ਰਫ਼ੀ ਮੁਹੰਮਦ ਅੱਜ ਵੀ ਅਮਰ ਹੈ ਸਭ ਦੇ ਦਿਲਾਂ `ਚ।