ਸੀ. ਮਾਰਕੰਡਾ ਦੀ ਕਿਤਾਬ ਹੇ ਲੀਲਾ ਲੋਕ ਅਰਪਨ (ਖ਼ਬਰਸਾਰ)


ਬਰਨਾਲਾ -- ਏਕਤਾ ਪ੍ਰੈਸ ਕਲੱਬ ਰਜਿ ਬਰਨਾਲਾ ਵੱਲੋਂ ਪੰਜਾਬੀ ਕਵੀ ਸੀ. ਮਾਰਕੰਡਾ ਦੀ ਨਵੀਂ ਕਾਵਿ ਕਿਤਾਬ ‘ਹੇ ਲੀਲਾ’ ਲੋਕ ਅਰਪਨ ਕੀਤੀ, ਜਿਸਦੀ ਪ੍ਰਧਾਨਗੀ ਨਾਵਲਕਾਰ ਬਲਦੇਵ ਸੜਕਨਾਮਾ ਅਤੇ ਕਲੱਬ ਦੇ ਚੇਅਰਮੈਨ ਕੁਲਦੀਪ ਸੂਦ ਨੇ ਕੀਤੀ। ਮੁੱਖ ਮਹਿਮਾਨ ਵਿਨੋਦ ਕੋਹਲੀ, ਪ੍ਰਧਾਨ ਆਲ ਇੰਡੀਆ ਜਰਨਲਿਸਟ ਯੂਨੀਅਨ ਅਤੇ ਨਾਵਲਕਾਰ ਮਿੱਤਰ ਸੈਨ ਮੀਤ  ਸਨ।  ਕਲੱਬ ਦੇ ਪ੍ਰਧਾਨ ਜਗਸੀਰ ਸਿੰਘ ਸੰਧੂ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਭਵਿਖੀ ਕਾਰਜਾਂ ਰੂਪ ਰੇਖਾ ਬਿਆਨੀ। ਸ਼ਾਕਸ਼ੀ ਮਾਰਕੰਡਾ ਨੇ ਆਪਣੇ ਪਰਿਵਾਰ ਦੇ ਤਿੰਨ ਪੀੜੀਆਂ ਦੀ ਕਾਵਿਕ ਵਿਰਾਸਤ ਦੇ ਵੇਰਵੇ ਪੇਸ਼ ਕੀਤੇ। ਸ਼ਮਾ ਰੌਸ਼ਨ ਦੀ ਰਸਮ ਕ੍ਰਿਸ਼ਨ ਚੰਦ ਸਿੰਗਲਾ ਨੇ ਨਿਭਾਈ।

 ਪੰਜਾਬੀ ਟਿ੍ਰਬਿਊਨ ਦੇ ਸੀਨੀਲਰ ਪੱਤਰਕਾਰ ਹਮੀਰ ਸਿੰਘ ਨੇ  ਸਾਹਿਤਗਾਰਾਂ ਦੀ ਭੂਮਿਕਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇ ਲੇਖਿਕ ਸਮਾਜਕ ਸਰੋਕਾਰਾਂ ਅਤੇ ਲੋਕ ਮੁੱਦਿਆਂ ਪ੍ਰਤੀ ਪ੍ਰਤੀਬੱਧ ਨਹੀਂ ਤਾਂ ਉਹਨਾ ਦੀ ਰਚਨਾ ਲੋਕ ਚਿੱਤ ਤੇ ਰਾਜ ਨਹੀਂ ਕਰ ਸਕਦੀ। ਹੇ ਲੀਲਾ ਨਜ਼ਮ ਦੇ ਪ੍ਰਸੰਗ ਵਿਚ ਉਨਾਂ ਕਿਹਾ ਕਿ ਅੱਜ ਵੀ ਹਰ ਖੇਤਰ ’ਚ ਔਰਤ ਨੂੰ ਮਿਲੇ ਅਧਿਕਾਰਾਂ ਤੇ ਰੁਤਬਿਆਂ ’ਤੇ ਮਰਦ ਕਾਬਜ ਰਿਹਾ ਹੈ ਅਤੇ  ਔਰਤ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਉੱਘੇ ਚਿੰਤਕ ਸੁਰਜੀਤ ਬਰਾੜ ਨੇ ਆਪਣੇ ਪੇਪਰ ਰਾਹੀਂ  ਮਾਰਕੰਡਾ ਦੀ ਕਵਿਤਾ ਨੂੰ ਜਨਵਾਦੀ ਅਤੇ ਦੱਬੇ ਕੁਚਪੇ ਲੋਕਾਂ ਦੇ ਦੱਖਾਂ ਦੀ ਵਾਹਕ ਬਣੀ ਕਵਿਤਾ ਕਿਹਾ। ਤੇਜਾ ਸਿੰਘ ਤਿਲਕ ਨੇ ‘ਹੇ ਲੀਲਾ’ ਕਿਤਹਰ ਦੇ ਰੂਪਕ ਪੱਖ ਨੂੰ ਉਜਾਗਰ ਕੀਤਾ ਅਤੇ ਇਸ ਵਿਚ ਵਰਤੀ ਕਾਵਿ ਦੀ ਹਰ ਵਿਧਾ ਨੂੰ ਕਮਾਲ ਦੀ ਕਵਿਤਾ ਕਿਹਾ। ਡਾ. ਨਵਦੀਪ  ਕੌਰ ਬਠਿੰਡਾ , ਬੂਟਾ ਸਿੰਘ ਚੌਹਾਨ ਅਤੇ ਭੋਨਾ ਸਿੰਘ ਸੰਘੇੜਾ ਨੇ ਮਾਰਕੰਡਾ ਨੂੰ ਅਨੁਭਵੀ ਅਤੇ ਪ੍ਰਗਤੀਸ਼ੀਲ ਸ਼ਾਇਰ ਕਿਹਾ। ਬਲਦੇਵ ਸਿੰਘ ਸੜਕਟਾਮਾ ਨੇ ਏਕਤਾ ਪ੍ਰੈਸ ਕਲੱਬ ਬਰਨਾਨਾ ਵੱਲੋਂ ਖ਼ੁਦ ਨੂੰ ਪੱਤਰਕਾਤਾ  ਦੇ ਨਾਲ ਨਾਲ  ਸਾਹਿਤ ਅਤੇ ਸਭਿਆਚਾਰ  ਨਾਲ ਕਾਰਜਗਤ ਹੋਣ ਸਦਲੇ ਤਾਰੀਫ਼ ਕੀਤੀ। ਮਿੱਤਰ ਸੈਨ ਮੀਤ ਨੇ ਕਿਹਾ ਕਿ ਸਾਡੇ ਸਾਹਿਤਕ ਅਦਾਰਿਆਂ ਭਾਸ਼ਾ ਵਿਭਾਭ, ਪੰਜਾਬ ਸਾਹਿਤ ਅਕਾਦਮੀ ਅਤੇ ਹੋਰ ਸੰਸਥਾਵਾਂ ਨੂੰ ਸਹੀ ਹੱਥਾਂ ’ਚ ਸੌਂਪਣ ਦੀ ਲੋੜ ਹੈ ਤਾਂ ਕਿ ਪਾਰਦਰਸੀੂ ਢੰਗ ਨਾਲ ਦਰੁਸਤ ਫੈਸਲੇ ਹੋ ਸਕਣ। ਪ੍ਰੇਸ ਕੌਂਸਲ ਆਫ਼ ਇੰਡੀਆ ਦੇ ਮੈਂਬਰ ਵਿਨੋਦ ਕੋਹਲੀ ਨੇ ਵਿਸਥਾਰ ਪੂਰਵਕ ਪੱਤਰਕਾਰੀ ਦੇ ਮਹੱਤਵ ਦੀ ਵਿਆਖਿਾਾ ਕੀਤੀ। ਵਿਚਾਰ ਚਰਚਾ ਸਮੇਂ ਕੰਵਲਜੀਤ ਭੱਨਲ, ਮੋਹਿਤ ਸਿੰਗਲਾ,ਹਰਭਜਨ ਸਿੰਘ ਸੇਲਬਰਾਹ,ਡਾ. ਜਵਾਲਾ ਸਿੰੰਘ ਮੌੜ, ਨਰਿੰਦਰ ਰੋਹੀ ਮੋਗਾ,ਮਨਜੀਤ ਸਿਘ ਸਾਗਰ, ਜਗਜੀਤ ਕੌਰ ਢਿੱਲਵਾਂ, ਮਾਲਵਿੰਦਰ ਸ਼ਾਇਰ, ਜਗਮੋਹਨ ਸਿੰਘ ਲੁਧਿਆਣਾ , ਤੇਜਿੰਰ ਸਿੰੰਘ ਸਾਬਕਾ ੲਂ.ਓ, ਜੀਗੁਰਪਾਲ ਸਿੰਘ ਬਿਲਾਸਪੁਰ, ਹੰਸ ਰਾਜ ਮੋਗਾ, ਡਾ. ਤੇਜਿੰਦਰ ਮਾਰਕੰਡਾ, ਪਵਨ ਕੁਮਾਰ ਲੁੁਧਿਆਣਾ, ਜਤਿੰਦਰ ਭੰਬੀ ਲੁਧਿਆਣਾ, ਰਵਿੰਦਰ ਟੂਸਾ, ਸਾਬਕਾ ਐਮ.ਪੀ. ਰਾਜਦੇਵ ਸਿੰਘ ਖਾਲਸਾ, ਰਜਿੰਦਰ ਸ਼ਰਮਾ ਬਝਿੰਡਾ, ਮਨੋਜ ਸ਼ਰਮਾ ਅੰਮਿਰਤਸਰ, ਤਰਸੇਮ ਲਾਲ ਭੰਬੀ,ਡਾ. ਰਾਜ ਕੁਮਾਰ ਸ਼ਰਮਾਤਪਾ, ਡਾ. ਮਦਨ ਲਾਲ ਸ਼ਰਮਾ, ਜਗਦੇਵ ਸਿੰਘ ਠੋਕਾ, ਗਮਦੂਰ ਸਿੰਘ  ਰੰਗੀਲਾ ਆਦਿ ਨੇ ਹਾਜ਼ਰੀ ਲਵਾੲ। ਮੰਚ ਸੰਚਾਲਨ ਕਲੱਬ ਦੇ ਜਰਨਲ ਸੈਕਟਰੀ ਬਲਜਿੰਦਰ ਸਿੰਘ ਚੌਹਾਨ ਨੇ ਬਾਖ਼ੂਬੀ ਨਿਭਾਇਆ ਇਸ ਮੌਕੇ ਡਾ ਰਾਕੇਸ਼ ਪੁੰਜ, ਵਿਨੋਦ ਗਰਗ,ਅਕੇਸ਼ ਕੁਮਾਰ,ਅਵਤਾਰ ਸਿੰਘ ਫਰਵਾਹੀ, ਜਗਤਾਰ ਸਿੰਘ ਸੰਧੂ, ਸੰਦੀਪ ਪਾਲ ਸਿੰਘ, ਕੁਲਦੀਪ ਸਿੰਘ ਐਡਵੋਕੇਟ ਗੁਲਸ਼ਨ ਕੁਮਾਰ,ਮਨੋਜ ਕੁਮਾਰ,ਅਮਨਦੀਪ ਭਟੋਏ, ਰਣਜੀਤ ਸਿੰਘ ਆਦਿ ਕਲੱਬ ਮੈਂਬਰ ਹਾਜਿਰ ਸਨ