ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਗੋਸ਼ਟੀ ਅਤੇ ਕਵੀ ਦਰਬਾਰ (ਖ਼ਬਰਸਾਰ)


ਲੁਧਿਆਣਾ  --  ਪੰਜਾਬੀ ਭਵਨ ਦੇ ਵਿਹੜੇ ਅੱਜ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸਾਹਿਤਕ ਸੰਸਥਾ ਸਿਰਜਣਧਾਰਾ ਵਲੋ ਹੋਈ ਮਹੀਨਾਵਾਰ ਮੀਟਿੰਗ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਲਾਸਾਨੀ ਕੁਰਬਾਨੀ ਤੇ ਵਿਸ਼ੇਸ਼ ਤੇ ਪਰਭਾਵੀ ਗੋਸ਼ਟੀ ਕੀਤੀ ਗਈ । ਇਸ ਮਹਾਨ ਗੋਸ਼ਟੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਚੇਅਰਮੈਨ ਜਨਾਬ ਕ੍ਰਿਸ਼ਨ ਕੁਮਾਰ ਬਾਵਾ ਜੀ ਅਤੇ ਸਿਰਜਣ ਧਾਰਾ ਦੇ ਪ੍ਰਧਾਨ ਸ੍ਰ ਕਰਮਜੀਤ ਸਿੰਘ ਔਜਲਾ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਗੁਰੂ ਦਸ਼ਮੇਸ਼ ਪਿਤਾ ਜੀ ਨਾਲ ਮਿਲਾਪ ਤੋਂ ਲੈ ਕੇ ਗੌਰਵਮਈ ਕੁਰਬਾਨੀ ਤੱਕ ਦੇ ਇਤਿਹਾਸ ਤੇ ਭਰਪੂਰ ਚਾਨਣਾ

ਪਟਿਆਲਾ ਪੰਜਾਬੀ ਯੂਨੀਵਰਸਟੀ ਤੋਂ ਡਾ: ਦਰਸ਼ਨ ਸਿੰਘ ਆਸ਼ਟ, ਡਾ: ਰਾਜਵੰਤ ਕੌਰ ਪੰਜਾਬੀ, ਉੱਘੀ ਕਵਿਤਰੀ ਡਾ: ਗੁਰਚਰਨ ਕੌਰ ਕਚਰ, ਉੱਘੇ ਲੇਖਕ ਤੇ ਖੋਜਕਾਰ ਡਾ:ਗੁਲਜ਼ਾਰ ਸਿੰਘ ਪੰਧੇਰ, ਸੀਨੀਅਰ ਪੱਤਰਕਾਰ ਸ੍ਰ ਹਰਵੀਰ ਸਿੰਘ ਭੰਵਰ, ਸ੍ਤੇਗ ਬਹਾਦਰ ਸਿੰਘ ਤੇਗ, ਸ੍ਰ ਸੁਖਦੇਵ ਸਿੰਘ ਲਾਜ਼, ਸ੍ਰ ਹਰਬਖਸ਼ ਗਰੇਵਾਲ, ਗੁਰਦੇਵ ਸਿੰਘ ਬਰਾੜ, ਅਰਜਨ ਸਿੰਘ ਕੋਹਲੀ ਜੀ ਨੇ ਵੀ ਬਾਬਾ ਜੀ ਦੀ ਲਾਸਾਨੀ ਕੁਰਬਾਨੀ ਨੂੰ ਨਮਨ ਕਰਦੇ ਹੋਏ ਉਹਨਾਂ ਦੇ ਮਹਾਨ ਇਤਿਹਾਸ ਦਾ ਵਰਨਣ ਕੀਤਾ। ਮੰਚ ਸੰਚਾਲਨ ਦੀ ਜਿੰਮੇਦਾਰੀ ਸਭਾ ਦੇ ਜਨਰਲ ਸੈਕਟਰੀ ਅਮਰਜੀਤ ਸ਼ੇਰਪੁਰੀ ਨੇ ਬਾਖੂਬੀ ਨਿਭਾਈ | ਕਵੀ ਦਰਬਾਰ ਦੇ ਦੌਰ ਵਿੱਚ ਅਮਰਜੀਤ ਸ਼ੇਰਪੁਰੀ, ਸਰਬਜੀਤ ਵਿਰਦੀ, ਗੁਰਬਿੰਦਰ ਸ਼ੇਰਗਿੱਲ, ਜਗਸ਼ਰਨ ਛੀਨਾ, ਪਰਮਿੰਦਰ ਅਲਬੇਲਾ ਸਮੇਤ ਹੋਰ ਕਵੀਆਂ ਨੇ ਵੀ ਜੋਸ਼ ਭਰੇ ਅੰਦਾਜ਼ ਵਿੱਚ ਰਚਨਾਵਾਂ ਪੇਸ਼ ਕੀਤੀਆਂ ਤੇ ਚੰਗਾ ਰੰਗ ਬੰਨਿਆਂ। ਅੰਤ ਵਿੱਚ ਸਿਰਜਣਧਾਰਾ ਦੇ ਮੀਤ ਪ੍ਰਧਾਨ ਸਰਬਜੀਤ ਵਿਰਦੀ ਨੇ ਸਭਨਾਂ ਦਾ ਅਤਿ ਧੰਨਵਾਦ ਕੀਤਾ।