ਸੌਂਹ ਅਸਾਂ ਖਾਧੀ ਵਾਤਾਵਰਣ ਬਚਾਵਾਂਗੇ।
ਰਹੇ ਸ਼ੁੱਧ ਹਵਾ ਪਾਣੀ ਸਭ ਨੂੰ ਸਮਝਾਵਾਂਗੇ।।
ਅਸੀਂ ਹਾਂ ਧੀਆਂ ਪੁੱਤਰ ਧਰਤੀ ਸਾਡੀ ਮਾਂ
ਦਿੰਦੀ ਸਾਨੂੰ ਨਿੱਘ ਪਿਆਰ ਦਾ ਠੰਡੀ ਠੰਡੀ ਛਾਂ
ਬਣੀਆ ਰਹਿਣ ਛਾਵਾਂ ਥਾਂ ਥਾਂ ਰੁੱਖ ਲਗਾਵਾਂਗੇ
ਸੌਂਹ ਅਸਾਂ ਖਾਧੀ,,,,,,,,,।।
ਸਾਫ ਸਫਾਈ ਕਰਕੇ ਗਮਲੇ ਟਿਕਾਈਏ
ਵਿੱਚ ਸੋਹਣੇ ਫੁੱਲਾਂ ਵਾਲੇ ਬੂਟੇ ਲਗਾਈਏ
ਪਾਉਣਾ ਨਹੀ ਗੰਦ ਚੁਫੇਰਾ ਸੁੰਦਰ ਬਣਾਵਾਂਗੇ।
ਸੌਂਹ ਅਸਾਂ ਖਾਧੀਂ,,,,,,,,।।
ਬੱਚਿਆ ਨੂੰ ਦੱਸੀਏ ਕੁਦਰਤ ਹੈ ਬੜੀ ਮਹਾਨ
ਦਿੰਦੀ ਸਾਨੂੰ ਅੰਨ ਧੰਨ ਨਾਲ ਜੀਵਨ ਦਾ ਦਾਨ
ਬਨਾਵਟ ਛੱਡ ਕੇ ਕੁਦਰਤ ਵੱਲ ਹੱਥ ਵਧਾਵਾਂਗੇ।
ਸੌਂਹ ਅਸਾਂ ਖਾਧੀ,,,,,,।।
ਨਾ ਨਾਲ ਧੰਨ ਦੌਲਤ ਜਾਣੀ ਨਾ ਜਾਇਦਾਦ
ਲਾਲਚ ਆ ਭਵਿੱਖ ਨਾ ਕਰੀਏ ਬਰਬਾਦ
ਅੰਤ ਨਹੀ ਤਾਂ ਵਿਵੇਕ ਆਪਾਂ ਪਛਤਾਵਾਂਗੇ।
ਸੌਂਹ ਅਸਾਂ ਨੇ,,,,,,,।।