ਪੁਰਾਣੇ ਸਮਿਆਂ ਚ ਲੋਕ ਦਿਲ ਦੇ ਹੁੰਦੇ ਬੜੇ ਨਰਮ ਸੀ
ਵੱਡਿਆਂ ਦੇ ਮੂਹਰੇ ਤੱਕਦਾ ਨਾ ਕੋਈ ਅੱਖਾਂ ਚ ਸਰਮ ਸੀ
ਭੀੜ ਪਈ ਤਾਂ ਨਾਲ ਖੜ ਜਾਂਦੇ ਉਂਝ ਸੁਭਾਅ ਦੇ ਗਰਮ ਸੀ
ਮੂੰਹ ਦੀ ਆਖੀ ਨਿੱਭ ਜਾਣੀ ਬੜੇ ਗੂੜੇ ਅੰਗ ਸਾਕ ਸੀ
ਇੱਕੋ ਘਰ ਕੱਠਾ ਹੋਣਾ ਚੁੱਲਾ ਤੇ ਵੱਢਾ ਪਰਿਵਾਰ ਹੁੰਦਾ
ਚੁੱਪ ਛਾਅ ਜਾਂਦੀ ਜਦੋ ਖੂੰਡੇ ਆਲਾ ਘੂਰਦਾ ਬਾਪ ਸੀ
ਰਾਹ ਕੱਚੇ ਪਗਡੰਡੀਆਂ ਅਤੇ ਵਿੰਗੇ ਟੇਢੇ ਜਾਂਦੇ ਸੀ
ਸਾਊ ਸੁਭਾਅ ਦੇ ਨੀਤਾਂ ਜਮਾਂ ਸਾਫ ਅਤੇ ਸਿੱਧੇ ਸਾਧੇ
ਪੱਕੇ ਇਰਾਦੇ ਹੋਣੇ ਸੱਜਣਾਂ ਤਾਂਈ ਦਗਾਂ ਨਾ ਕਮਾਦੇ ਸੀ
ਖੱਦਰ ਦਾ ਕੁੜਤਾ ਪਜਾਮਾ ਪਾਉਣਾ ਕੌਣ ਜਾਣੇ ਜੀਨਾਂ ਨੂੰ
ਫਸਲਾਂ ਦੀਆਂ ਕਰਦੇ ਵਾਢੀਆਂ ਬਿੜੀ ਹੁੰਦੀ ਸਕਿਆ ਨਾ
ਹੱਥੀ ਮਿਹਨਤ ਨੂੰ ਪਹਿਲ ਦੇਣੀ ਬਲਾ ਦੱਸਣਾ ਮਸ਼ੀਨਾ ਨੂੰ
ਯੁਗ ਆ ਗਿਆ ਮਸ਼ੀਨਰੀ ਦਾ ਲੱਦੇ ਵੱਜ ਗਏ
ਇੱਕੋ ਦਿਨ ਵਿੱਚ ਵੱਢਤੀ ਫਸਲ ਤੂੜੀ ਸਾਂਭ ਲਈ
ਕਹਿਣ ਹੰਬੇ ਪਏ ਆ ਦੁੱਖਦੇ ਨੇ ਗੋਡੇ ਮੌਰ ਭੱਜ ਗਏ
ਬਲਦਾਂ ਮਗਰ ਤੱਤਾਂ ਤੱਤਾਂ ਕਰਦੇ ਦੀ ਜ਼ੁਬਾਨ ਸੁੱਕ ਗਈ
ਬਾਬਿਆਂ ਦੀਆਂ ਪਈਆ ਸੰਧੂਆਂ ਉਏ ਸੁੰਨੀਆਂ ਹਵੇਲੀਆਂ
ਵਸਦਾ ਵਲੈਤ ਪੋਤਾ ਖੇਤ ਹੁਣ ਆਉਣੀ ਜਾਣੀ ਮੁੱਕ ਗਈ।