ਮਹਾਪੁਰਸ਼ਾਂ ਦੇ ਉਪਦੇਸ਼ ਵੇਲੇ 'ਕੱਠ ਠੀਕ - ਠਾਕ ਹੁੰਦਾ , ਪਰ ਜਿਉਂ ਹੀ ਸੁਆਦਲੀ ਪਕਵਾਨਾਂ ਦਾ ਭੰਡਾਰਾ ਵਰਤਾਇਆ ਜਾਂਦਾ ਤਾਂ ਇੱਕਦਮ ਅੰਤਾਂ ਦੀ ਭੀੜ ਆ ਡਿੱਗਦੀ ਜਿਹੜੀ ਪ੍ਰਬੰਧਕਾਂ ਤੋ ਸੰਭਾਲੀ ਨਹੀ ਸੀ ਸੰਭਲਦੀ। ਕਈ ਦਿਨ ਚੱਲੇ ਧਾਰਮਿਕ ਪ੍ਰੋਗਰਾਮ ਦੀ ਅੱਜ ਧੂਮ-ਧਾਮ ਨਾਲ ਹੋ ਰਹੀ ਸਮਾਪਤੀ ਮੌਕੇ ਠਾਠਾਂ ਮਾਰਦੇ 'ਕੱਠ 'ਚ ਮਹਾਪੁਰਸ਼ਾਂ ਦੇ ਕੀਮਤੀ ਪਰਵਚਨਾਂ ਦਾ ਕਿੱਧਰੇ ਵੀ ਕੋਈ ਜਿਕਰ ਜਾਂ ਅਸਰ ਨਹੀਂ ਸੀ ਦਿਸ ਰਿਹਾ, ਪਰ ਹਰ ਇੱਕ ਦੀ ਜੁਬਾਨ ਪ੍ਰੋਗਰਾਮ ਦੌਰਾਨ ਵਰਤਾਏ ਨਿੱਤ ਬਦਲਵੇਂ ਸੁਆਦਲੀ ਪਕਵਾਨਾਂ ਦੀ ਸਰਾਹਣਾ ਕਰਦੀ ਨਹੀਂ ਸੀ ਥੱਕ ਰਹੀ, ਹੋਰ ਤਾਂ ਹੋਰ ਕਈ ਰੂਹਾਂ ਤਾਂ ਪ੍ਰੋਗਰਾਮ ਜਲਦੀ ਖਤਮ ਹੋਣ ਬਾਰੇ ਆਖ ਬੇਹੱਦ ਅਫਸੋਸ ਤੱਕ ਜਾਹਿਰ ਕਰ ਰਹੀਆਂ ਸਨ ।