ਸਾਡਾ ਵਿਹੜਾ, ਉਸਦਾ ਘਰ (ਕਵਿਤਾ)

ਗੁਰਦੇਵ ਸਿੰਘ ਘਣਗਸ    

Email: gsg123@hotmail.com
Address:
United States
ਗੁਰਦੇਵ ਸਿੰਘ ਘਣਗਸ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


                 

ਖੁੱਲ੍ਹਾ ਵਿਹੜਾ ਤੇ ਇਕ ਮਕਾਨ

ਘਰ ਦੀ ਵਿਹੜੇ ਨਾਲ ਪਛਾਣ  

ਜਿੱਥੋਂ ਦਿਸਦੇ ਹੋਰ ਮਕਾਨ

ਵਿਹੜਾ ਮੇਰੇ ਘਰ ਦੀ ਸ਼ਾਨ

ਮੇਰੇ ਜੀਵਨ ਦੀ ਜਿੰਦ ਜਾਨ

 

ਵਿਹੜੇ ਵਿਚ ਦੋ ਦਰਖਤ ਜੁਆਨ  

ਇਕ ਦੂਜੇ ਦੇ ਨੇੜ ਨਾ ਜਾਣ

ਦੂਰੋਂ ਝੁਕ ਝੁਕ ਕਰਨ ਸਲਾਮ

ਇਕ-ਦੂਜੇ ਵੱਲ ਵਧਦੇ ਜਾਣ

ਖੁੱਲ੍ਹਾ ਵਿਹੜਾ ਤੇ ਇਕ ਮਕਾਨ

 

ਆਲ੍ਹਣਾ ਜਿਸ ਲਈ ਹੱਕ-ਸਥਾਨ

ਇਕ ਦਰਖਤ ਵਿਚ ਸਜੀ ਰਕਾਨ

ਜੋ ਅਣਜਾਣ,ਖੱਬੀ-ਖਾਨ, ਆਲ੍ਹਣਾ ਢਾਣ 

ਮੂਰਖ ਕਰਦੇ ਬਹੁਤ ਨੁਕਸਾਨ 

ਖੁੱਲ੍ਹਾ ਵਿਹੜਾ ਤੇ ਇਕ ਮਕਾਨ

 

ਜੇਕਰ ਅਸਾਂ ਨਾ ਸਾਂਭੀ ਕੁਦਰਤ
            ਧੰਨ ਕੁਦਰਤ ਤੂੰ ਬੜੀ ਮਹਾਨ 

ਕੋਣ ਕਹੂ ਮਨੁਖ ਨੂੰ ਇਨਸਾਨ
ਲੱਖ ਕੋਸ਼ਿਸ਼ਾਂ ਕਰੇ ਜਹਾਨ

ਕਰਨਾ ਪਊ ਇਕ ਦਿਨ ਭੁਗਤਾਨ
ਕਿੰਝ ਕੋਈ ਢਕਲੂ ਤੇਰੀ ਸ਼ਾਨ

ਮੂਰਖ ਖੁਦ ਕਰ ਲੈਂਦੇ ਨੁਕਸਾਨ
ਰੱਬਾ ਰੋਕ ਰੱਖੀਂ ਅਭਿਮਾਨ

ਖੁੱਲ੍ਹਾ ਵਿਹੜਾ ਤੇ ਇਕ ਮਕਾਨ
ਖੁੱਲ੍ਹਾ ਵਿਹੜਾ ਤੇ ਇਕ ਮਕਾਨ

 ਮਾਵਾਂ ਲੋਚਣ ਅਮਨ-ਅਮਾਨ