ਵਾਪਸ ਨਾ ਆਏ ਕਦੇ ਵੀ ਕਰ ਗਏ ਜੋ ਕੂਚ ਜਹਾਨੋ।
ਚੜਦੇ ਨਾਂ ਚਿੱਲੇ ਦੁਆਰਾ ਨਿੱਕਲੇ ਜੋ ਤੀਰ ਕਮਾਨੋ।
ਕਰਦੇ ਸਾਰੇ ਬਸਰ ਨੇ ਗੱਲਾਂ ਸਦਾ ਹੀ ਸੋਲਾਂ ਆਨੇ,
ਮਿਲਦੀ ਹੈ ਲਾਹਨਤ ਉਸ ਨੂੰ ਗਿਆ ਜੋ ਭੱਜ ਜੁਬਾਨੋ।
ਇਸ ਕਰਕੇ ਨਾ ਰਾਸ ਆਵੇ ਗੱਲ ਆਖੀ ਹੋਈ ਕੋਈ,
ਡਰ ਉਹਨਾਂ ਨੂੰ ਲੱਗਦਾ ਕੇ ਉਹ ਥਿੜਕ ਨਾ ਜਾਣ ਮਕਾਮੋਂ।
ਲੱਗਣਗੇ ਫਿਰ ਸੋਹਣੇ ਇਹ ਫੁੱਲ ਹਾਰ ਬਣ ਸਜਣਗੇ ਜਦ,
ਬਣਨਾ ਤਦ ਹੀ ਹਾਰ ਇੰਨਾ ਜੇ ਬਚਾਏ ਜਾਣ ਤੁਫਾਨੋਂ।
ਹੋ ਜਾਵੇਗੀ ਰੌਣਕ ਖਿੜਨਗੇ ਗੁਲਸਤਾਂ ਰੋਹੀਆਂ ਵਿਚ,
ਫਿਰ ਜੰਗਲ ਵਿਚ ਲੱਗਜੂ ਮੰਗਲ ਵਰ ਪਏ ਜੇ ਅਸਮਾਨੋਂ।
ਦਰ ਦਰ ਦੀਆਂ ਠੋਕਰਾਂ ਖਾਂਦੇ ਭਟਕਦੇ ਫਿਰਦੇ ਰਾਹੀਂ ,
ਸਿੱਧੂ ਕੋਈ ਲਾਉਂਦਾ ਨਾ ਮੂੰਹ ਫਿਰ ਜੋ ਜਾਣ ਜੁਬਾਨੋਂ।