ਨਿੱਤ ਉੱਡਦੇ ਜਹਾਜ਼ ਚੰਦਰੇ (ਕਵਿਤਾ)

ਬਲਤੇਜ ਸੰਧੂ ਬੁਰਜ   

Email: baltejsingh01413@gmail.com
Cell: +91 94658 18158
Address: ਪਿੰਡ ਬੁਰਜ ਲੱਧਾ
ਬਠਿੰਡਾ India
ਬਲਤੇਜ ਸੰਧੂ ਬੁਰਜ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਨਾ ਸੁਨਹਿਰੀ ਦਿਸਦਾ ਭਵਿੱਖ ਛੱਡ ਦੇਸ਼ ਤੁਰੀ ਜਾਂਦੇ ਪ੍ਰਦੇਸ਼ 
ਵਧੀ ਬੇਰੁਜ਼ਗਾਰੀ ਬੱਚਿਆਂ ਦੇ ਭਰ ਭਰ ਉੱਡੀ ਜਾਂਦੇ ਆ ਜਹਾਜ਼ ਜੋ 

ਏਸੇ ਕਰਕੇ ਹੀ ਪ੍ਰਾਈਵੇਟ ਡਾਕਟਰ ਛਿੱਲ ਜਨਤਾ ਦੀ ਲਾਹੁੰਦੇ ਆ 
ਸਰਕਾਰੀ ਹਸਪਤਾਲਾਂ ਵਿੱਚ ਨਾ ਚੰਗਾ ਮਿਲਦਾ ਇਲਾਜ ਜੋ 

ਧੀ ਦੇ ਵਿਆਹ ਲਈ ਲਏ ਪੈਸਿਆਂ ਦੇ ਰੱਸੇ ਗਲਾ ਨੂੰ ਆਉਂਦੇ ਆ 
ਆਮ ਜਿਮੀਂਦਾਰ ਕੋਲੋਂ ਸਾਹੂਕਾਰ ਦਾ ਨਾ ਮੁੜਦਾ ਵਿਆਜ ਜੋ 

ਕਈ ਮਾਪਿਆਂ ਦੇ ਪੁੱਤ ਪੀਂਦੇ ਚਿੱਟਾ ਟੀਕੇ ਵੀ ਲਗਾਉਂਦੇ ਆ 
ਜਵਾਨੀ ਨਸ਼ਿਆ ਨੇ ਖਾ ਲਈ ਚੰਦਰਾ ਚੱਲਿਆਂ ਰਿਵਾਜ਼ ਜੋ 

ਧੁੱਤ ਨਸ਼ੇ ਨਾਲ ਮਾਂ ਪਿਉ ਨੂੰ ਵੱਢ ਖਾਣ ਨੂੰ ਏ ਆਉਂਦੇ ਆ
ਘਟੀ ਮਾਂ ਬਾਪ ਦੀ ਉਮਰ ਫਿਕਰ ਨਾ ਵਰਤੇ ਲਿਹਾਜ਼  ਜੋ। 

ਸਿਆਸੀ ਲੋਕ ਹੀ ਨਸ਼ੇ ਨੂੰ ਵਿਕਾਉੰਦੇ ਨੇ ਮੈਂ ਸੁਣੀ ਇਹ ਗੱਲ ਆ 
ਬਲਤੇਜ ਸੰਧੂ ਭੈੜੀ ਏਸ ਅਲਾਮਤ ਦਾ ਲੱਭਦਾ ਨਾ ਕੋਈ ਹੱਲ ਆ।