ਕੁਝ ਦੇਰ ਪਹਿਲਾਂ ਹੀ ਮੈਂ ਮੈਪਲ ਵਿੱਚ ਬੈਠਾ ਓਥੇ ਮੇਰਾ ਦੋਸਤ ਗੱਬਰ ਹੈ ਜੋ ਵੇਟਰ ਲੱਗਿਆ ਹੈ ਉਸਨੂੰ ਕਿਹਾ ਕਿ ਯਾਰ ਅੱਜ ਕੋਈ ਵੱਖਰਾ ਚਿਕਨ ਖਾਣਾ ਹੈ ਜੋ ਵਧੀਆ ਹੋਵੇ ਅਤੇ ਗਰੇਵੀ ਵਾਲਾ, ਬਟਰ ਚਿਕਨ ਤਾਂ ਮੈਂ ਇੱਥੇ 2012 ਤੋਂ ਖਾ ਰਿਹਾ।
ਗੱਬਰ ਨੇ ਕਿਹਾ ਫਿਰ ਕਾਲੀ ਮਿਰਚ ਚਿਕਨ ਖਾ ਕੇ ਵੇਖ, ਨਾ ਹੀ ਜਿਆਦਾ ਮਸਾਲਿਆਂ ਵਾਲਾ ਤੇ ਨਾਂ ਹੀ ਮਿਠਾਸ ਵਿੱਚ ਏ।
ਮੈਂ ਕਿਹਾ ਚੱਲ ਲੈ ਆ ਫਿਰ ਤੇ ਬਟਰ ਨਾਨ ਵੀ ਲੈ ਆਂਵੀ ਅਤੇ ਸੁਣ ਇੱਕ ਵੈਟ ਸਿਕਸਟੀ ਨਾਈਨ ਦਾ ਤੀਹ ਐਮ ਐਲ ਵੀ ਲੈ ਆਂਵੀ। ਬੜੇ ਚਰਚੇ ਸੁਣੇ ਨੇ ਇਸਦੇ ਅੱਜ ਦੇਖੀਏ ਅਜਮਾ ਕੇ ਇਸਨੂੰ।
ਉਹ ਮੁਸਕਰਾਉਂਦਾ ਹੋਇਆ ਆਡਰ ਲੈ ਕੇ ਚਲਾ ਗਿਆ।
ਇੱਕ ਨੀਲੀ ਜਿਹੀ ਸ਼ਰਟ ਅਤੇ ਕਾਲੀ ਪੈਂਟ ਵਿੱਚ ਗੋਰੇ ਰੰਗ ਦਾ ਲਗਭਗ ਤੀਹ ਸਾਲ ਦੀ ਉਮਰ ਦਾ ਬੰਦਾ ਮੇਰੇ ਟੇਬਲ ਕੋਲ ਆਇਆ। ਉਹ ਵੈਸੇ ਵੀ ਪਹਿਲਾਂ ਕਈ ਵਾਰ ਮੈਨੂੰ ਬਹਾਨੇ ਨਾਲ ਦੇਖ ਰਿਹਾ ਸੀ ਫਿਰ ਸਿੱਧਾ ਹੀ ਮੇਰੇ ਟੇਬਲ ਕੋਲ ਆ ਗਿਆ।
'ਹੈਲੋ ਸਰ' ਉਸਨੇ ਕਿਹਾ
'ਹੈਲੋ ਵੀਰ' ਮੈਂ ਉਸਨੂੰ ਜਵਾਬ ਦਿੰਦਿਆਂ ਕਿਹਾ।
ਸਰ ਆਪ ਨੇ ਯੇ ਟੀ-ਸ਼ਰਟ ਕਹਾਂ ਸੇ ਲੀ ਥੀ? ਬਹੁਤ ਅੱਛਾ ਕਲਰ ਹੈ ਔਰ ਬੜੀਆ ਟੀ ਸ਼ਰਟ ਹੈ ਏਕਦਮ ਫੰਕੀ ਸੀ।
'ਥੈਂਕ ਯੂ ਬਰੋ, ਮੇਰਾ ਏਕ ਖਾਸ ਦੋਸਤ ਹੈ 'ਬੱਬੂ' ਮੈਂਨੇ ਉਸ ਸੇ ਲੀ ਥੀ ' ਮੈਂ ਉਸਦੇ ਸਵਾਲ ਦਾ ਜਵਾਬ ਦਿੱਤਾ।
'ਸਰ ਉਸਕੀ ਦੁਕਾਨ ਕਹਾਂ ਹੈ ਔਰ ਕਿਤਨੇ ਕੀ ਲੀ ਯੇ ਟੀ-ਸ਼ਰਟ ?' ਉਸਨੇ ਫਿਰ ਪੁੱਛਿਆ।
'ਭਾਈ ਉਸਕੀ ਦੁਕਾਨ ਬਾਘਾਪੁਰਾਣਾ ਮੇਂ ਹੈ ਔਰ ਸ਼ਾਇਦ 400-500 ਮੇਂ ਲੀ ਥੀ, ਹਾਂ ਮਾਰਕੀਟ ਸੇ ਥੋੜਾ-ਬਹੁਤ ਮਹਿੰਗਾ ਜਰੂਰ ਹੈ ਲੇਕਿਨ ਉਸਕੇ ਕਪੜੇ ਬੜਿਯਾ ਹੋਤੇ ਹੈਂ' ਮੈਂ ਜਵਾਬ ਦਿੱਤਾ ।
ਕਿਆ ਬਾਤ ਕਰਤੇ ਹੋ ਸਰ ਜੀ, ਮੈਂ ਬੰਬੇ ਸੇ ਹੂੰ ਔਰ ਵਹਾਂ ਪਰ ਐਸੀ ਟੀ-ਸ਼ਰਟ 1000-1500 ਕੇ ਆਸ ਪਾਸ ਮਿਲਤੀ ਹੈ। ਮੁਝੇ ਉਸਕਾ ਨੰਬਰ ਦੇ ਦੋ ਸਰ, ਐਕਚੁਲੀ ਮੈਂ ਯਹਾਂ ਮੈਪਲ ਮੇਂ ਨਯਾ ਆਇਆ ਹੂੰ ਔਰ ਮੇਨੇਜਰ ਕੀ ਪੋਸਟ ਪਰ। ਉਸਨੇ ਮੇਰੇ ਜਵਾਬ ਉੱਪਰ ਗੱਲ ਕਰਦੇ ਕਿਹਾ।
ਮੈਂ ਉਸਨੂੰ ਬੱਬੂ ਦਾ ਮੋਬਾਇਲ ਨੰਬਰ ਦੇ ਦਿੱਤਾ ਅਤੇ ਉਸਨੂੰ ਕਿਹਾ ਕਿ ਬੱਬੂ ਨੂੰ ਕਹਿ ਦੇਈਂ ਕਿ ਓਕਟੋ ਨੇ ਨੰਬਰ ਦਿੱਤਾ ਰਾਜਿਆਣੇ ਵਾਲੇ ਨੇ ਤਾਂ ਤੈਨੂੰ ਵਧੀਆ ਟਰੀਟ ਕਰੂ ਆਪਣਾ ਸਮਝ ਕੇ।
ਸਰ ਅਪਨਾ ਮੋਬਾਇਲ ਨੰਬਰ ਭੀ ਦੇ ਦੀਜੀਏ ਮੈਂ ਆਪਕੋਂ ਯਹਾਂ ਆਫਰ ਦੂੰਗਾ ਅਗਰ ਆਪ ਬੀਸ ਯਾਂ ਬੀਸ ਸੇ ਜਿਆਦਾ ਲੋਗ ਆਓਗੇ ਯਹਾਂ ਤੋ ਹਰ ਏਕ ਬੰਦੇ ਕੇ 600 ਰੁਪਏ ਚਾਰਜ ਲਗੇਗਾ ਔਰ ਜਿਤਨਾ ਮਰਜੀ, ਜੋ ਮਰਜੀ ਖਾਏਂ-ਪੀਏਂ ਔਰ ਅਨਲਿਮੀਟਡ ਦਾਰੂ । ਹਮਾਰਾ ਜਹਾਂ ਪਰਾਈਵੇਟ ਹਾਲ ਭੀ ਹੈ ।
ਮੈਂ ਆਪਣਾ ਨੰਬਰ ਉਸਨੂੰ ਦੇ ਦਿੱਤਾ ਅਤੇ ਉਸਨੇ ਮੇਰਾ ਨੰਬਰ ਮਿਲਾਇਆ। ਮੇਰੇ ਮੋਬਾਇਲ ਉੱਪਰ ਉਸਦਾ ਨੰਬਰ ਆ ਗਿਆ।
ਮੈਂ ਪੁੱਛਿਆ ' ਭਾਈ ਕਿਆ ਨਾਮ ਸੇ ਨੰਬਰ ਕੋ ਸੇਵ ਕਰੂੰ'?
ਸਰ ' ਸੈਮ ਨਾਮ ਭਰ ਲੇਨਾ' ਔਰ ਆਪਕਾ ਕਿਆ ਨਾਮ? ਉਸਨੇ ਪੁੱਛਿਆ।
ਮੇਰਾ ਨਾਮ 'ਦਿ ਓਕਟੋ- ਆਊਲ' ਮੈਂ ਉਸਨੂੰ ਕਿਹਾ।
'ਸਰ ਕਿਆ ਕਹਾ ਆਪ ਨੇ'? ਉਸਨੇ ਹੈਰਾਨ ਹੋ ਕੇ ਪੁੱਛਿਆ।
'ਭਾਈ ਮੇਰੇ ' ਦਿ ਓਕਟੋ- ਆਊਲ' ਟੀ ਐਚ ਈ ਓ ਸੀ ਟੀ ਓ- ਓ ਡਬਲਯੂ ਐਲ' ਮੈਂ ਜਵਾਬ ਦਿੰਦੇ ਕਿਹਾ।
ਇੰਨੇ ਚਿਰ ਨੂੰ ਮੇਰਾ ਕੀਤ ਆਡਰ ਕਾਲੀ ਮਿਰਚ ਚਿਕਨ ਆ ਗਿਆ ਅਤੇ ਸੈਮ ਨੇ ਇਹ ਆਖਦੇ ਜਾਣ ਦੀ ਇਜਾਜਤ ਲਈ ਕਿ ਸਰ ਯਹਾਂ ਪਰ ਕੋਈ ਭੀ ਜਰੂਰਤ ਹੋ ਤੋ ਯਾਦ ਕਰ ਲੇਨਾ।
ਮੈਂ ਕਿਹਾ ਜਰੂਰ ਭਾਈ ਆਪਕੋ ਭੀ ਕੋਈ ਜਰੂਰਤ ਹੁਈ ਤੋ ਬਤਾ ਦੇਨਾ ਯੇ ਹਮਾਰਾ ਹੀ ਗਾਂਵ ਹੈ।
ਖਾਣਾ ਪੀਣਾ ਨਿਬੇੜ ਕੇ ਬਿੱਲ ਭਰ ਕੇ ਵਾਪਿਸ ਜਾਣ ਲੱਗਿਆ ਤਾਂ ਸੈਮ ਬਾਹਰ ਖੜਾ ਸੀ।
ਮੈਂ ਕਿਹਾ ਓਕੇ ਸੈਮ ਭਾਈ ਮਿਲਤੇ ਹੈਂ ਫਿਰ ਕਭੀ ।
ਓਕੇ ਭਾਈ ਓਕਕਕਕਕਕਕ ਉਸਦੇ ਮੂੰਹ ਵਿੱਚ ਮੇਰਾ ਨਾਮ ਅੜ ਗਿਆ।
ਫਿਰ ਸੈਮ ਨੇ ਪੁੱਛਿਆ ' ਵੈਸੇ ਭਾਈ ਆਪ ਕਰਤੇ ਕਯਾ ਹੋ?'
ਮੈਂ ਜਵਾਬ ਦਿੱਤਾ' ਬਰੋ ਆਈ ਐਮ ਏ ਟੈਟੂ ਆਰਟਿਸਟ ਅਲਸੋ ਆਈ ਆਈ ਐਮ ਆਰਟ ਲਵਰ ਐਂਡ ਆਈ ਡੂ ਵਟ ਆਈ ਲਾਈਕ ਟੂ ਡੂ ਲਾਈਕ ਪੇਂਟਿੰਗ, ਸਕੱਲਚਰ, ਫੋਟੋਗਰਾਫੀ, ਪੋਇਟਰੀ, ਗਰਾਫਿਕਸ ਡਜਾਇਨਿੰਡ, ਕੇਲੈਗਰਾਫੀ ਐਟਸੇਕਟਰਾ।
'ਓਹ ਭਾਈ ਮੈਨੇ ਭੀ ਟੈਟੂ ਬਣਵਾਨਾ ਹੈ , ਅਭੀ ਮੈਨੇ ਕੰਧੇ ਪਰ ਗੁਡਿਯਾ ਕਾ ਨਾਮ ਲਿਖਵਾਇਆ ਹੈ 'ਨਵਿਯਾ' ਔਰ ਮੈਨੇਂ ਚੈਸਟ ਪਰ ਬੜਾ ਟੈਟੂ ਬਣਵਾਨਾ ਹੈ ।
ਮੈਂਨੇ ਕਹਾ ਭਾਈ ਜਬ ਮਰਜੀ ਆ ਜਾਨਾ ਮੇਰਾ ਸਟੂਡੀਓ ਹੈ ਬਾਘਾਪੁਰਾਣਾ ਮੇਂ।
ਬਾਘਾਪੁਰਾਣਾ ਮੇਂ ਕਹਾਂ ਪਰ? ਉਸਨੇ ਪੁੱਛਿਆ
ਬਸ ਸਟੈਂਡ ਮੇਂ ਹੀ ਹੈ ਭਾਈ ਥਾਣਾ ਚਾਯ ਵਾਲਾ ਹੈ ਵਹਾਂ ਪਰ ਉਸਕੇ ਊਪਰ ਹੈ ਸਟੂਡੀਓ ਔਰ ਅਰਮਾਨ ਟਰੈਵਲਜ ਵਾਲੋਂ ਕੇ ਸਾਥ ਹੀ ਹੈ ।
ਓਕੇ ਸਰ ਜਲਦ ਮਿਲੇਂਗੇ। ਗੁਡ ਨਾਈਟ ਸਰ। ਸੈਮ ਨੇ ਕਿਹਾ।
ਓਕੇ ਭਾਈ ਮਿਲਤੇ ਹੈਂ, ਟੇਕ ਕੇਅਰ। ਮੈਂ ਜਵਾਬ ਦਿੱਤਾ ਅਤੇ ਮੋਟਰਸਾਇਕਲ ਦੀ ਸੈਲਫ ਮਾਰੀ।
ਮੈਪਲ ਤੋਂ ਸਾਡਾ ਘਰ ਦੀ ਦੂਰੀ ਤਕਰੀਬਨ ਚਾਰ ਕੁ ਮਿੰਟ ਦੀ ਹੈ।
ਮੈਂ ਮੋਟਰਸਾਇਕਲ ਬਹੁਤ ਹੌਲੀ ਚਲਾ ਰਿਹਾ ਸੀ ਅਤੇ ਸੋਚ ਰਿਹਾ ਸੀ ਕਿ ਯਾਰ ਮੇਰੀ ਹੁਣ ਤੱਕ ਦੀ ਜਿੰਦਗੀ ਵਿੱਚ ਤਕਰੀਬਨ ਸਾਰੇ ਮੇਰੇ ਉੱਪਰ ਮੇਰੇ ਪਹਿਰਾਵੇ ਕਰਕੇ ਹੱਸਦੇ ਮਖੌਲ ਕਰਦੇ ਰਹੇ ਨੇ। ਮੈਨੂੰ ਛੇੜਦੇ ਰਹੇ ਨੇ ਵਈ ਆਹ ਕੀ ਬਣਿਆਂ ਫਿਰਦਾ ਜਮੂਰਾ ਜਿਹਾ। ਕਦੀ ਕੋਈ ਚੂੜਾ , ਮਜਵੀ ਵੇਹੜੇ ਆਲਾ ਵੀ ਕਹਿੰਦਾ। ਕਦੀ ਕੋਈ ਇਹ ਵੀ ਕਹਿੰਦਾ ਕਿ ਇਹਨਾਂ ਦੇ ਘਰਦੇ ਨਾਲ ਵਿਹੜਾ ਲੱਗਦਾ ਹੈ ਅਸਰ ਤਾਂ ਹੋਣਾ ਹੀ ਹੈ। ਮੈਂ ਇਹ ਸਾਰਾ ਕੁਝ ਨਜ਼ਰ ਅੰਦਾਜ ਕਰ ਦਿੰਦਾ ਅਤੇ ਆਪਣੀ ਮੌਜ ਵਿੱਚ ਰਹਿੰਦਾ। ਪਰ ਇਹ ਸੈਮ ਨੂੰ ਇੱਕ ਖੁੱਲੀ ਜਿਹੀ ਲਾਲ ਅਤੇ ਸੰਤਰੀ ਰੰਗ ਦੇ ਮਿਸ਼ਰਣ ਦੀ ਇਸ ਟੀ-ਸ਼ਰਟ ਵਿੱਚ ਕੀ ਵਧੀਆ ਲੱਗਿਆ ਜੋ ਤਰੀਫ ਦੇ ਨਾਲ-ਨਾਲ ਇਸ ਬਾਰੇ ਪੁੱਛਣ ਵੀ ਲੱਗ ਪਿਆ।
ਫਿਰ ਘਰ ਵਾਲੀ ਗਲੀ ਮੁੜਨ ਲੱਗੇ ਦੇ ਮਨ ਵਿੱਚ ਵਿਚਾਰ ਆਇਆ ਕਿ ਅੱਜ ਦਿਨ ਦੇ ਅੰਤ ਵਿੱਚ ਇੱਕ ਦੋਸਤ ਹੋਰ ਜੁੜ ਗਿਆ ਤੇਰੀ ਸੂਚੀ ਵਿੱਚ ਭਾਂਵੇ ਅੱਜ ਉਹ ਦੋਸਤ ਨਹੀਂ ਏ ਪਰ ਮੈਨੂੰ ਯਕੀਨ ਹੈ ਅਗਲੀ ਮੁਲਾਕਾਤ ਵਿੱਚ ਤੁਸੀਂ ਦੋਂਵੋ ਵਧੀਆ ਦੋਸਤ ਬਣੋਗੇ।