ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ’ਕੱਲੇ ਸਿੱਖਾਂ ਦੇ ’ਗੁਰੂ’ ਹੀ ਨਹੀਂ, ਸਗੋਂ ਸੁਮੱਚੇ ਸੰਸਾਰ ਦਾ ਸਰਬ-ਸਾਂਝਾ ਧਾਰਮਿਕ ਗ੍ਰੰਥ ਹੈ, ਜੋ ਸਾਗਰ-ਰੂਪੀ ਮਨੁੱਖੀ ਕਲਿਆਣਕਾਰੀ ਸਿਖਿਆਵਾਂ ਨਾਲ ਨੱਕੋ-ਨੱਕ ਭਰਿਆ ਪਿਆ ਹੈ। ਇਸ ਵਿੱਚ ਜਾਤ-ਪਾਤ, ਊਚ-ਨੀਚ, ਅੰਧ ਵਿਸ਼ਵਾਸ, ਆਦਿ ਨੂੰ ਪੂਰੀ ਤਰ੍ਹਾਂ ਭੰਡਣ ਦੇ ਨਾਲ-ਨਾਲ ਔਰਤ ਨੂੰ ਮਰਦ ਬਰਾਬਰ ਦਰਜਾ ਦਿੱਤਾ ਗਿਆ ਹੈ। ਮਨੱੁਖੀ ਜ਼ਿੰਦਗੀ ਵਿੱਚ ਜੋ ਕੁਝ ਵਾਪਰਦਾ ਹੈ, ਉਨ੍ਹਾਂ ਸਾਰੇ ਤੱਥਾਂ ਬਾਰੇ ਸਿੱਖਿਆ ਦਿੱਤੀ ਗਈਹੈ। ਇਹ ਵੀ ਦੱਸਿਆ ਗਿਆ ਹੈ ਕਿ ਸਾਰੇ ਮਨੁੱਖ ਬਰਾਬਰ ਹਨ ਅਤੇ ਸਭਨਾਂ ਵਿੱਚ ਇਕ ਹੀ ਪਰਮਾਤਮਾ ਦੀ ਜੋਤ ਜਗ ਰਹੀ ਹੈ।
ਅਵਲਿ ਅਲਹ ਨੂਰੁ ਉਪਾਇਆ ਕੁਦਰਤ ਦੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥
(ਅੰਗ: 1349)
’ਆਦਿ ਬੀੜ ਸਾਹਿਬ’ (ਸ੍ਰੀ ਗੁਰੂ ਗ੍ਰੰਥ ਸਾਹਿਬ) ਨੂੰ ਸੰਨ 1604 ਵਿੱਚ ਰਾਮਸਰ ਸਰੋਵਰ (ਅੰਮਿ੍ਰਤਸਰ) ਦੇ ਕੰਢੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਦੇਖ-ਰੇਖ ਹੇਠ ਭਾਈਗੁਰਦਾਸ ਜੀ ਪਾਸੋਂ ਤਿਆਰ ਕਰਵਾਈਗ ੀ। ਇਸ ਦਾ ਪਹਿਲਾ ਪ੍ਰਕਾਸ਼ 30 ਅਗਸਤ 1604 ੀਸਵੀ ਨੂੰ ਬਾਬਾ ਬੁੱਢਾ ਜੀ ਪਾਸੋਂ ਦਰਬਾਰ ਸਾਹਿਬ ਅੰਮਿ੍ਰਤਸਰ ਵਿਖੇ ਕਰਵਾਇਆ ਅਤੇ ਬਾਬਾ ਬੁੱਢਾ ਜੀ ਨੂੰ ਇਸ ਦਾ ਪਹਿਲਾ ਗ੍ਰੰਥੀ ਥਾਪਿਆ ਗਿਆ। ਪ੍ਰਥਮ ਹੁਕਮਨਾਮਾ ਆਇਆ ਸੀ:
ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥
ਧਰਤਿ ਸੁਹਾਵੀ ਤਾਲ ਸੁਹਾਵਾ ਵਿਚਿ ਅੰਮਿ੍ਰਤ ਜਲੂ ਛਾਇਆ ਰਾਮ॥
(ਅੰਗ: 783)
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1704 ਵਿੱਚ ਤਲਵੰਡੀ ਸਾਬੋ (ਦਮਦਮਾ ਸਾਹਿਬ) ਵਿਖੇ ਭਾਈਮਨੀ ਸਿੰਘ ਪਾਸੋਂ ’ਆਦਿ ਬੀੜ’ ਦੁਬਾਰਾ ਲਿਖਵਾਈਅਤੇ ਇਸ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕੀਤੀ ਗ ੀ, ਜੋ ’ਜੈਜਾਵੰਤੀ ਰਾਗੁ’ ਵਿੱਚ ਹੈ। ਇਸ ਨੂੰ ’ਦਮਦਮੀ ਬੀੜ’ ਵੀ ਕਿਹਾ ਜਾਂਦਾ ਹੈ। ਇਸ ਬੀੜ ਵਿੱਚ 6 ਗੁਰੂ ਸਾਹਿਬਾਨ, 15 ਭਗਤਾਂ, 11 ਭੱਟਾਂ ਅਤੇ 4 ਗੁੱਰਸਿੱਖਾਂ ਦੀ ਬਾਣੀ ਜੋ 31 ਰਾਗਾਂ ਵਿੱਚ ਦਰਜ ਹੈ। ਸਭ ਤੋਂ ਪਹਿਲਾ ਰਾਗ ’ਸ੍ਰੀ ਰਾਗੁ’ ਅਤੇ ਸਭ ਤੋਂ ਅਖਰੀਲਾ ਰਾਗ ’ਜੈਜਾਵੰਤੀ ਰਾਗੁ’ ਹੈ। ਇਸ ਦੇ 1430 ਅੰਗ, ਜਿਨਾਂ ਉਤੇ 5894 ਸ਼ਬਦ ਅੰਕਤ ਹਨ।
ਮੈਕਾਲਿਫ ਨੇ ਇਸ ਮਹਾਨ ਗ੍ਰੰਥ ਦੀ ਮਹੱਤਤਾ ਬਾਰੇ ਲਿਖਿਆ ਹੈ ਸੰਸਾਰ ਦੇ ਵੱਡੇ ਵੱਡੇ ਧਰਮਾਂ ਦੇ ਆਗੂਆਂ ਵਿੱਚੋਂ ਕਿਸੇ ਨੇ ਵੀ ਆਪਣੀ ਲਿਖਤ ਦੀ ਇਕ ਵੀ ਪੰਗਤੀ ਨਹੀਂ ਛੱਡੀ। ਜੋ ਕੁੱਝ ਉਹਨਾਂ ਪ੍ਰਚਾਰਿਆ, ਉਸ ਦਾ ਪਤਾ ਸਾਨੂੰ ਪ੍ਰਚਲਤ ਰਵਾਇਤਾਂ ਤੋਂਂ ਲੱਗਦਾ ਹੈ ਜਾਂ ਦੂਸਰੇ ਲੋਕਾਂ ਦੀਆਂ ਲਿਖਤਾਂ ਤੋਂ। ਕੇਵਲ ਗੁਰੂ ਗ੍ਰੰਥ ਸਾਹਿਬ ਹੀ ਇਕ ਐਸਾ ਧਰਮ ਗ੍ਰੰਥ ਹੈ, ਜਿਸ ਵਿੱਚ ਗੁਰੂ ਸਾਹਿਬਾਨ, ਭਗਤਾਂ ਤੇ ਭੱਟਾਂ ਦੀਆ ਮੌਲਿਕ ਰਚਨਾਵਾਂ ਬਿਨਾਂ ਮਿਲਾਵਟ ਅਤੇ ਅਸਲੀ ਰੂਪ ਵਿੱਚ ਸਾਂਭੀਆਂ ਪ ੀਆਂ ਹਨ।
ਸਰਬੰਸਦਾਨੀ ਪਿਤਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 7 ਅਕਤੂਬਰ, 1708 ੀ: ਨੂੰ ਦਰਿਆ ਗੋਦਾਵਰੀ ਦੇ ਕੰਢੇ ਕਸਬਾ ਨਾਂਦੇੜ (ਹਜ਼ੂਰ ਸਾਹਿਬ) ਜੋ ਮਹਾਰਾਸ਼ਟਰ ਵਿੱਚ ਸਥਿਤ ਹੈ, ਵਿਖੇ ਜੋਤੀ-ਜੋਤ ਸਮਾਉਣ ਤੋਂ ਇਕ ਦਿਨ ਪਹਿਲਾਂ ’ਦਮਦਮੀ ਬੀੜ ਸਾਹਿਬ’ ਨੂੰ ’ਗੁਰੂ ਪਦਵੀ’ ਪ੍ਰਦਾਨ ਕੀਤੀ, ਜੋ ਅੱਜ ਸਾਰੇ ਗੁਰੂ ਘਰਾਂ ਵਿੱਚ ਬਿਰਾਜਮਾਨ ਹੈ ਅਤੇ ਸਿੱਖ ਕੌਮ ਲਈਇਹ ਹੁਕਮ ਵੀ ਜਾਰੀ ਕੀਤੇ ਸਨ:
ਆਗਯਾ ਭਈਅਕਾਲ ਕੀ, ਤਬੈ ਚਲਾਯੋ ਪੰਥ।
ਸਭ ਸਿਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ।
ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ।
ਜੋ ਪ੍ਰਭ ਕੋ ਮਿਲਬੋ ਚਹੈ, ਖੋਜ ਸ਼ਬਦ ਮੇ ਲੇ।
-(ਰਹਿਤਨਾਮਾ ਭਾਈਪ੍ਰਹਿਲਾਦ ਸਿੰਘ)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਬਾਰੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸੰਸਾਰ ਨੂੰ ਅਧਿਆਤਮਕ ਭੋਜਨ ਦਾ ਥਾਲ ਭਰੋਸ ਕੇ ਦਿੱਤਾ ਹੈ। ਇਸ ਭੋਜਨ ਵਿੱਚ ਉਚਾ ਆਚਰਨ, ਸੰਸਾਰਕ ਪਦਾਰਥਾਂ ਵਲੋਂ ਤਿ੍ਰਪਤੀ ਅਤੇ ਆਤਮਕ-ਸੂਝ ਰੂਪੀ ਵਸਤੂਆਂ ਪਾ ੀਆਂ ਹਨ। ਜੋ ਵੀ ਮਨੁੱਖ ਇਸ ਆਤਮਕ ਭੋਜਨ ਨੂੰ ਛਕੇਗਾ, ਇਸ ਨੂੰ ਪਚਾਏਗਾ, ਉਸ ਦਾ ਜੀਵਨ ਹਰ ਪੱਖੋਂ ਸਫ਼ਲ ਹੋ ਜਾਵੇਗਾ।
ਥਾਲ ਵਿਚਿ ਤਿੰਨਿ ਵਸਤੂ ਪ ੀਓ, ਸਤੁ ਸੰਤੋਖ ਵੀਚਾਰੋ॥
ਅੰਮਿ੍ਰਤ ਨਾਮੁ ਠਾਕੁਰ ਕਾ ਪਇਓ, ਜਿਸ ਕਾ ਸਭਸੁ ਅਧਾਰੋ॥
ਜੇ ਕੋ ਖਾਵੈ, ਜੇ ਕੋ ਭੁੰਚੈ, ਤਿਸ ਕਾ ਹੋਇ ਉਧਾਰੋ॥
ਏਹ ਵਸਤੂ ਤਜੀ ਨਹ ਜਾ ੀ, ਨਿਤ ਨਿਤ ਰਖੁ ਉਰਿ ਧਾਰੋ॥
ਤਮ ਸੰਸਾਰੁ ਚਰਨ ਲਗਿ ਤਰੀਐ, ਸਭੁ ਨਾਨਕ ਬ੍ਰਹਮ ਪਸਾਰੋ॥1॥ -(ਮੁੰਦਾਵਣੀ, ਮਹਲਾ 5, ਅੰਗ: 1429)
ਪੰਚਮ ਪਾਤਿਸ਼ਾਹ ਇਹ ਵੀ ਮਹਿਸੂਸ ਕਰਦੇ ਸਨ ਕਿ ਮਾਤ ਭਾਸ਼ਾ ਤੇ ਲਿੱਪੀ ਵਿੱਚ ਹੀ ਗ੍ਰੰਥ ਰਚਨਾ ਚਾਹੀਦਾ ਹੈ ਕਿਉਂਕਿ ਮਾਂ ਬੋਲੀ ਵਿੱਚ ਕਹੀ ਗਈਗੱਲ ਹਿਰਦੇ ਨੂੰ ਸਿੱਧੀ ਟੁੰਬਦੀ ਹੈ।
ਸਾਹਿੱਤਕ ਪੱਖੋਂ ਵੀ ਇਹ ਗ੍ਰੰਥ ਮਹਾਨ ਤੇ ਲਾਸਾਨੀ ਹੈ। ਸ੍ਰ: ਖੁਸ਼ਵੰਤ ਸਿੰਘ ਅਨੁਸਾਰ ’ਪੰਜਾਬੀ ਸਾਹਿੱਤ ਦੀ ਇਹ ਸਭ ਤੋਂ ਮਹਾਨ ਰਚਨਾ ਹੈ। ਕਿਸੇ ਵੀ ਪੱਖ ਤੋਂਂ ਹੋਰ ਕੋਈਵੀ ਲਿਖਤ ਇਸ ਦਾ ਟਾਕਰਾ ਨਹੀਂ ਕਰ ਸਕਦੀ’।
ਪ੍ਰਸਿੱਧ ਵਿਦਵਾਨ ਮਿ ਡੰਕਨ ਗਰੀਨਲੀਜ਼ ਅਨੁਸਾਰ ’ਦੁਨੀਆਂ ਦੀ ਸ਼ਾਇਦ ਹੀ ਕਿਸੇ ਹੋਰ ਧਰਮ-ਪੁਸਤਕ ਨੂੰ ਅਜਿਹੀ ਉਚੀ ਸਾਹਿੱਤਕ ਪੱਧਰ ਜਾਂ ਅਨੁਭਵੀ ਗਿਆਨ ਦੀ ਅਜਿਹੀ ਨਿਰੰਤਰ ਉਚਾਈਪ੍ਰਾਪਤ ਹੋ ਸਕੀ ਹੈ। ਇਸ ਵਿੱਚ ਕੋਈਸ਼ੱਕ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਮਹਾਨ ਧਾਰਮਕ ਮਹੱਤਤਾ ਦੇ ਮਾਲਕ ਹੋਣ ਤੋਂ ਇਲਾਵਾ, ਵਿਸ਼ਵ ਕਾਵਿ-ਖੇਤਰ ਦੇ ਇਕ ਸ੍ਰੇਸ਼ਟ ਸ਼ਾਹਕਾਰ ਵੀ ਹਨ। ਇਸ ਵਿੱਚ ਕਾਵਿ-ਬੱਧ ਤੇ ਨਿਯਮਬੱਧ ਹੋਣ ਤੋਂ ਇਲਾਵਾ, ਛੰਦ-ਬੱਧ, ਰਾਗ-ਬੱਧ ਤੇ ਤਾਲ-ਬੱਧ ਵੀ ਹੈ’।ਇਹ ਗਿਆਨ ਦਾ ਸੋਮਾ ਹੈ, ਜੋ ਪ੍ਰਭੂ-ਦਰ ਤੋਂ, ਜਗਤ ਦੇ ਕਲਿਆਣ ਲ ੀ, ਸਤਿਗੁਰਾਂ ਨੇ ਬਖ਼ਸ਼ਿਆ ਹੈ।
ਜੈਸੀ ਮੈ ਆਵੈ ਖਸਮ ਕੀ ਬਾਣੀ
ਤੈਸੜਾ ਕਰੀ ਗਿਆਨੁ ਵੇ ਲਾਲੋ॥
-(ਤਿਲੰਗ ਮ:1, ਅੰਗ: 722)
ਇਸ ਵਿੱਚ ਸਹਿਜ ਅਵੱਸਥਾ ’ਆਤਮਕ ਅਡੋਲਤਾ ਦੀ ਅਵੱਸਥਾ’ ਕਹੀ ਗਈਹੈ।
ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ॥
ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ॥1॥ ਰਹਾਉ॥
-(ਸੋਰਠਿ, ਮਹਲਾ 9, ਅੰਗ: 633)
ਨਸ਼ੇ ਪੀਣ ਨਾਲ ਮਨੁੱਖ ਦੇ ਅੰਦਰ ਵਿਕਾਰ ਪੈਦਾ ਹੁੰਦੇ ਹਨ, ਬੁੱਧੀ ਮਲੀਨ ਹੁੰਦੀ ਹੈ ਅਤੇ ਉਹ ਪਰਮਾਤਮਾ ਤੋਂ ਦੂਰ ਹੋ ਜਾਂਦਾ ਹੈ:
ਇ ਤੁ ਮਦਿ ਪੀਤੈ ਨਾਨਕਾ, ਬਹੁਤੇ ਖਟੀਅਹਿ ਬਿਕਾਰ॥
-(ਬਿਹਾਗੜੇ ਕੀ ਵਾਰ, ਅੰਗ: 553)
ਦੂਸਰੇ ਦਾ ਹੱਕ ਨਹੀਂ ਮਾਰਨਾ ਚਾਹੀਦਾ ਹੈ। ਇਹ ਅਧਰਮੀ ਲੋਕ ਕਰਦੇ ਨੇ:
ਹਕੁ ਪਰਾਇਆ ਨਾਨਕਾ, ਉਸੁ ਸੂਅਰ ਉਸੁ ਗਾਇ॥
-(ਮਾਝ ਕੀ ਵਾਰ, ਸਲੋਕ ਮਹਲਾ 1, ਅੰਗ: 141)
ਅੱਜ ਦੇ ਦੌਰ ਵਿੱਚ ਜੋ ਮਨੁੱਖ ਪ੍ਰਭੂ ਦੇ ਨਾਮ ਦੀ ਰੰਗਣ ਵਿੱਚ ਰੰਗਿਆ ਜਾਂਦਾ ਹੈ, ਉਸ ਨੂੰ ਸੂਰਮਾ ਕਹਿੰਦੇ ਹਨ:
ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ॥ - (ਧਨਾਸਰੀ, ਮਹਲਾ 5 ਅੰਗ: 679)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਾਤ-ਪਾਤ, ਊਚ-ਨੀਚ, ਅੰਧ-ਵਿਸ਼ਵਾਸ ਨੂੰ ਪੂਰੀ ਤਰ੍ਹਾਂ ਨਕਾਰਿਆਂ ਹੀ ਨਹੀਂ, ਸਗੋਂ ਕਿਰਤ ਕਰਨ, ਨਾਮ ਜੱਪਣ, ਵੰਡ ਛਕਣ ਤੇ ਬ੍ਰਹਿਮੰਡ ਨੂੰ ਸੰਭਾਲਣ ਬਾਰੇ ਵੀ ਉਪਦੇਸ਼ ਦਿੱਤੇ ਗਏ ਹਨ; ਸ੍ਰੀ ਗੁਰੂ ਨਾਨਕ ਦੇਵ ਜੀ ਫ਼ੁਰਮਾਉਂਦੇ ਹਨ, ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ। ਆਪਸੀ ਭਾ ੀਚਾਰਕ ਸਾਂਝ ਬਣਾ ਕੇ ਰੱਖਣਾ ਤੇ ਚਾਰੇ ਪਾਸੇ ਪਿਆਰ ਫੈਲਾਉਣਾ, ਇਹੋ ਜਿਹੇ ਮਨੁੱਖੀ ਜੀਵਨ ਦੇ ਬਹੁਮੁੱਲੇ ਗੁਣਾਂ ਬਾਰੇ ਸਿੱਖਿਆ ਦਿੱਤੀ ਗਈਹੈ। ਸਾਧੂ ਟੀ ਐਲ ਵਾਸਵਾਨੀ ਨੇ ਇਸ ਗ੍ਰੰਥ ਨੂੰ ਸਾਂਝੀਵਾਲਤਾ ਦਾ ਮਹਾਨ ਗ੍ਰੰਥ ਮੰਨਿਆ ਹੈ। ਇਸ ਗ੍ਰੰਥ ਵਿੱਚ ਜਾਤ-ਪਾਤ, ਬਰਾਦਰੀ ਤੇ ਕਬੀਲੇ ਅਤੇ ਸੰਪ੍ਰਦਾਈਭਾਵਾਂ ਦੇ ਤੰਗ ਘੇਰੇ ਨੂੰ ਤੋੜਿਆ ਗਿਆ ਹੈ।