ਕੀ ਤੋਂ ਕੀ ਬਣ ਗਿਆ ਇਨਸਾਨ।
ਆਪਣੇ ਆਪ ਹੀ ਬਣੇ ਮਹਾਨ।
ਨਹੀਂਓਂ ਦਰਦ ਵੰਡਾਉਣਾ ਚਾਹੁੰਦਾ,
ਕਹਿੰਦਾ ਦੁੱਖ ਊਂ ਮੇਰਾ ਸੱਭ ਵੰਡਾਣ।
ਸੱਭ ਨੂੰ ਭੱਦਾ ਪਹਿਲਾਂ ਬੋਲਦਾ,
ਜੇ ਕੋਈ ਬੋਲੇ ਤਾਂ ਮੰਨਦਾ ਹਾਣ।
ਕਿਸੇ ਨੂੰ ਥੱਲੇ ਡੇਗਣ ਖਾਤਿਰ,
ਲਾਉਂਦੈ ਵੇਖੋ ਪੂਰਾ ਤਾਣ।
ਸਤਿਕਾਰ ਕਿਸੇ ਦਾ ਕਦੇ ਨਾ ਕਰਦਾ,
ਨਾ ਆਪਦਾ ਹੋਵੇ ਤਾਂ ਘਟਦੀ ਸ਼ਾਨ।
ਵਿੱਚੇ ਵਿੱਚ ਹੈ ਵਿਸ ਘੋਲਦਾ,
ਚੜ੍ਹਾਵੇ ਜਹਿਰ ਅੱਜ ਦੀ ਸੰਤਾਨ ।
ਉਂਗਲੀ ਵੱਢੀ ਦੇ ਉੱਤੇ ਨਾ ਮੂਤੇ,
ਕਰਦੀ ਨਹੀਂ ਇਹ ਗੱਲ ਹੈਰਾਨ?
ਅੜਬ ਸੁਭਾਈ ਇਨਸਾਨ ਕਈ ਨੇ,
ਕਹਿੰਦਿਆਂ ਵੀਰੋ ਕਈ ਘਬਰਾਣ।
ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ,
ਦੱਸ ਦਿਓ ਜੇ ਕੋਈ ਹੈ ਅਣਜਾਣ?
'ਗਰ ਸਵਾਰਥੀ ਜੱਗ ਹੋ ਗਿਆ,
ਉੱਠੂ ਦੁਨੀਆਂ ਵਿੱਚ ਤੂਫਾਨ।
ਦੱਦਾਹੂਰੀਆ ਸੱਚ ਹੈ ਕਹਿੰਦਾ,
ਉੱਪਰ ਬੈਠਾ ਵੇਖੇ ਭਗਵਾਨ।