ਪ੍ਰਸਿੱਧ ਲੇਖਿਕਾ ਪ੍ਰੀਤਮਾ ਦੁਮੇਲ ਦੀ ਪੁਸਤਕ 'ਬੇ- ਕਦਰੇ' ਹੋਈ ਲੋਕ ਅਰਪਣ (ਖ਼ਬਰਸਾਰ)


ਬਾਘਾਪੁਰਾਣਾ  --  ਸਾਹਿਤ ਸਭਾ ਰਜਿ ਬਾਘਾਪੁਰਾਣਾ ਦੇ ਮੰਚ ਤੋਂ ਹਰਿਆਣਾ ਪੰਜਾਬੀ ਸਾਹਿਤ ਅਕਾਡਮੀ ਤੋਂ ਪੁਰਸਕਾਰਿਤ ਪ੍ਰਸਿੱਧ ਲੇਖਿਕਾ ਪ੍ਰੀਤਮਾ ਦੁਮੇਲ ਦੀ ਕਹਾਣੀ ਸੰਗ੍ਰਹਿ ਪੁਸਤਕ 'ਬੇ- ਕਦਰੇ' ਲੋਕ ਅਰਪਣ ਹੋਈ। ਜਿਸ ਨੂੰ ਲੋਕ ਅਰਪਣ ਕਰਨ ਦੀ ਰਸਮ  ਸਭਾ ਦੇ ਪ੍ਰਧਾਨ ਲਖਵੀਰ ਸਿੰਘ ਕੋਮਲ ਆਲਮਵਾਲਾ , ਐਸ. ਇੰਦਰ ਰਾਜਿਆਣਾ ਅਤੇ ਸਭਾ ਦੇ ਬਾਕੀ ਸਮੂਹ ਮੈਂਬਰਾਂ ਵੱਲੋਂ ਸਾਂਝੇ ਤੌਰ ਤੇ ਨਿਭਾਈ ਗਈ। ਸਭਾ  ਦੇ ਮੈਂਬਰ ਐਸ ਇੰਦਰ ਰਾਜਿਆਣਾ ਵੱਲੋਂ ਲੇਖਿਕਾ ਪ੍ਰੀਤਮਾ ਦੁਮੇਲ ਦੇ ਸਾਹਿਤਕ ਸਫ਼ਰ ਬਾਰੇ ਸੰਖੇਪ ਰੂਪ ਵਿਚ ਚਾਨਣਾ ਪਾਇਆ ਗਿਆ ।ਇਸ ਮੌਕੇ ਕਾਮਰੇਡ ਜੋਗਿੰਦਰ ਸਿੰਘ ਨਾਹਰ,  ਸਰਬਜੀਤ ਸਿੰਘ ਸਮਾਲਸਰ, , ਜਗਸੀਰ ਸਿੰਘ ਕੋਟਲਾ, ਮੇਜਰ ਸਿੰਘ ਹਰੀਏਵਾਲਾ,ਵਰਜੀਤ ਕੌਰ, ਲਖਵੀਰ ਸਿੰਘ ਕੋਮਲ ਆਲਮਵਾਲਾ, ਹਰਵਿੰਦਰ ਸਿੰਘ ਰੋਡੇ,ਐਸ. ਇੰਦਰ ਰਾਜੇਆਣਾ,  ਜਸਵੰਤ ਸਿੰਘ ਜੱਸੀ, ਮੁਕੰਦ ਸਿੰਘ ਕਮਲ, ਸ਼ਿਵ ਢਿੱਲੋਂ, ਯਸ਼ ਚਟਾਨੀ,ਡਾ ਸਾਧੂ ਰਾਮ ਲੰਗੇਆਣਾ,  ਸਾਗਰ ਸ਼ਰਮਾਂ, ,ਕੋਮਲ ਭੱਟੀ ਰੋਡੇ, ਜਸਵੀਰ ਸਿੰਘ ਭਲੂਰੀਆ, ਬਿੱਕਰ ਸਿੰਘ ਭਲੂਰ, ਸੁਖਰਾਜ ਸਿੰਘ ਮੱਲਕੇ, ਜਗਦੀਸ਼ ਪ੍ਰੀਤਮ, ਲਖਵਿੰਦਰ ਸਿੰਘ,ਸਰਵਪਾਲ ਸ਼ਰਮਾਂ,ਪ੍ਰਗਟ ਢਿੱਲੋਂ ਸਮਾਧ ਭਾਈ,ਨਾਇਬ ਸਿੰਘ ਰੋਡੇ ਵੀ ਹਾਜ਼ਰ ਸਨ ਉਕਤ ਜਾਣਕਾਰੀ ਸਭਾ ਦੇ ਪ੍ਰੈਸ ਸਕੱਤਰ ਡਾ ਸਾਧੂ ਰਾਮ ਲੰਗੇਆਣਾ ਵੱਲੋਂ ਜਾਰੀ ਕੀਤੀ ਗਈ ਹੈ।