ਓ ਬੱਲੇ ਨੀ ਪੰਜਾਬ ਦੇ ਸ਼ੈਤਾਨ ਬੱਚਿਓ।
ਪੰਜਾਬੀ ਦਾ ਹੈ ਰੱਜ ਕੀਤਾ ਘਾਣ ਬੱਚਿਓ।
ਝੂਹਠੇ ਮੂਠੇ ਖ਼ਰਚਿਆਂ ਦੇ ਨਾਲ ਲੁੱਟਿਆ।
ਪੱਚੀ ਲੱਖ ਪੰਡਾਲਾਂ ਉੱੇਤੇ ਫ਼ੂਕ ਸੁੱਟਿਆ।
ਪੰਜਾਬੀ ਮਾਂ ਨੂੰ......ਓ ਪੰਜਾਬੀ ਮਾਂ ਨੂੰ ਮਾਰਿਆ ਹੈ ਬਾਣ ਬੱਚਿਓ।
ਓ ਬੱਲੇ ਨੀ ਪੰਜਾਬ ਦੇ ਸ਼ੈਤਾਨ ਬੱਚਿਓ।
ਭਾਈ ਭਤੀਜੇ ਰੱਲ ਕੇ ਇਨਾਮ ਲੈਂਦੇ ਰਹੇ।
ਅੰਦਰ ਖਾਤੇ ਮਿਲ ਕੇ ਸਨਮਾਨ ਲੈਂਦੇ ਰਹੇ।
ਬੇ-ਰਹਿਮੀ ਵਾਲੇ ......ਓ ਬੇ-ਰਹਿਮੀ ਵਾਲੇ ਇਹ ਵਧਾਣ ਬੱਚਿਓ।
ਓ ਬੱਲੇ ਨੀ ਪੰਜਾਬ ਦੇ ਸ਼ੈਤਾਨ ਬੱਚਿਓ।
ਫ਼ੁਲਕਾਰੀਆਂ ਪੰਜਾਬ ਦੀ ਸ਼ਾਨ ਰਹੀਆਂ ਨੇ
ਗੀਤਾਂ ਦੇ ਵਿਚ ਪ੍ਰਧਾਨ ਰਹੀਆਂ ਨੇ।
ਝੂਹਠੇ ਬਿਲਾਂ ਨਾਲ......ਓ ਝੂਹਠੇ ਬਿਲਾਂ ਨਾਲ ਇਹ ਸ਼ਰਮਾਣ ਬੱਚਿਓ।
ਓ ਬੱਲੇ ਨੀ ਪੰਜਾਬ ਦੇ ਸ਼ੈਤਾਨ ਬੱਚਿਓ।
ਕਰ ਜਾਂਦੇ ਕੁੱਝ ਪੰਜਾਬੀ ਮਾਂ ਵਾਸਤੇ ਓ...ਓ...ਓ...ਓ।
ਕਰ ਜਾਂਦੇ ਕੁੱਝ ਪੰਜਾਬੀ ਮਾਂ ਵਾਸਤੇ।
ਦੇ ਜਾਂਦੇ ਪਾਣੀ ਠੰਡੀ ਛਾਂ ਵਾਸਤੇ।
ਲਿਖ ਦੇਂਦੇ ......ਓ ਲਿਖ ਦੇਂਦੇ ਸੀਤਲ ਗੀਤ ਮਹਾਨ ਬੱਚਿਓ।
ਲਾਅਨਤ ਨੂੰ ਕਰੋ ਸਲਾਮ ਕੱਚਿਓ। ਪੰਜਾਬੀ ਦਾ ਕਰੋ ਸਨਮਾਨ ਬੱਚਿਓ॥