ਜੇ ਛਿੜ ਗਈ 'ਦੋ ਦੇਸ਼ਾਂ' ਵਿੱਚ ਜੰਗ ਭਰਾਵਾ,
ਇਸ ਨੇ ਕਰ ਦੇਣਾ ਸਭ ਨੂੰ ਤੰਗ ਭਰਾਵਾ।
ਲੋਕ ਵਿਰੋਧੀ ਫੈਸਲੇ ਨੇਤਾ ਕਰਨ ਇਵੇਂ,
ਪੀਤੀ ਹੋਵੇ ਜਿਵੇਂ ਉਹਨਾਂ ਭੰਗ ਭਰਾਵਾ।
ਉਸ ਨੂੰ ਡਾਂਗਾਂ ਮਾਰ ਕਰੇ ਪੁਲਿਸ ਅੱਧਮੋਇਆ,
ਜੇ ਰੁਜ਼ਗਾਰ ਲਵੇ ਕੋਈ ਮੰਗ ਭਰਾਵਾ।
ਬਿਰਧ ਘਰਾਂ ਵਿੱਚ ਬੈਠੇ ਪਿਉ ਪੁੱਤਾਂ ਵਾਲੇ,
ਇਹ ਵੀ ਵਾਹਿਗੁਰੂ ਦੇ ਨੇ ਰੰਗ ਭਰਾਵਾ।
ਧਨ ਹੋਵੇ ਕੋਲ ਸਲਾਮਾਂ ਕਰਦੇ ਸਾਰੇ,
ਨਾ ਹੋਵੇ ਕੋਈ ਨਾ ਖੜ੍ਹੇ ਸੰਗ ਭਰਾਵਾ।
ਹਰ ਵਸਤੂ ਦਾ ਭਾਅ ਵੱਧਦਾ ਜਾਵੇ ਇੱਥੇ,
ਮਹਿੰਗਾਈ ਕੀਤੇ ਸਾਰੇ ਤੰਗ ਭਰਾਵਾ।
ਬੰਦੇ ਵਿੱਚ ਹੋਣੇ ਚਾਹੀਦੇ ਗੁਣ ਚੰਗੇ,
ਜਿਹੜਾ ਮਰਜ਼ੀ ਹੋਵੇ ਉਦ੍ਹਾ ਰੰਗ ਭਰਾਵਾ।