ਵਿਰਸੇ ਦਾ ਵਣਜਾਰਾ (ਪੁਸਤਕ ਪੜਚੋਲ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੁਸਤਕ - ਵਿਰਸੇ ਦਾ ਵਣਜਾਰਾ
ਸੰਪਾਦਕ - ਲਾਜ ਨੀਲਮ ਸੈਣੀ
ਤਰਕਭਾਰਤੀ ਪ੍ਰਕਾਸ਼ਨ ਬਰਨਾਲਾ
ਪੰਨੇ 160 ਮੁੱਲ 200 ਰੁਪਏ

ਪੰਜਾਬੀ ਲੋਕ ਧਾਂਰਾ ਨੁੰ ਸਮਰਪਿਤ ਸਾਹਿਤਕਾਰ ਸੁਖਦੇਵ ਮਾਦਪੁਰੀ ਨੂੰ ਸ਼ਰਧਾ ਦੇ ਫੁਲ ਭੇਂਟ ਕਰਨ ਲਈ ਵਿਸ਼ੇਸ਼ ਤੌਰ ਤੇ ਛਪਵਾਈ ਗਈ ਹੈ ।ਪੁਸਤਕ ਦੀ ਸੰਪਾਦਕ ਸੁਖਦੇਵ ਮਾਦਪੁਰੀ ਦੀ ਮੁਰੀਦ ਹੈ ।ਇਸੇ ਲਈ ਸੰਪਾਦਕ ਲਾਜ ਨੀਲਮ ਸੈਣੀ ਦੇ ਬੋਲ ਹਨ ---
-ਝਾਵਾਂ !ਝਾਵਾਂ !! ਝਾਵਾਂ !!
--ਸੁਖਦੇਵ ਮਾਦਪੁਰੀ ਦਾ ਮੈਂ ਜਸ ਗਿਧਿਆਂ ਵਿਚ ਗਾਵਾਂ ।
ਸੁਖਦੇਵ ਮਾਦਪੁਰੀ ਦਾ ਜਸ ਗਾਉਣ ਲਈ-ਪੁਸਤਕ ਵਿਚ 8 ਮਹੱਤਵਪੂਰਨ ਲੇਖ ਹਨ । ਪੁਸਤਕ ਦੀ ਭੂਮਿਕਾ ਪ੍ਰੋ ਹਰਿੰਦਰ ਜੀਤ ਸਿੰਘ ਸੰਧੂ ਸਰੀ ਕੈਨੇਡਾ ਨੇ ਭਾਂਵਪੂਰਤ ਸ਼ਬਦਾਂ ਵਿਚ ਲਿਖੀ ਹੈ । ਪੰਜਾਬੀ ਲੋਕਧਾਰਾ ਦੀ ਮਹਾਨ ਵਿਰਾਸਤ ਦੇ ਪਰਸੰਗ ਵਿਚ ਵਿਚ ਦਵਿੰਦਰ ਸਤਿਆਰਥੀ ,,ਮਹਿੰਦਰ ਸਿੰਘ ਰੰਧਾਵਾ ,ਕੁਲਵੰਤ ਸਿੰਘ ਵਿਰਕ, ਕਰਨੈਲ ਸਿੰਘ ਥਿੰਦ ,ਵਣਜਾਰਾ ਬੇਦੀ ਦੀ ਲੰਮੀ ਸਾਹਿਤਕ ਲੋਕ ਧਾਰਾ ਦਾ ਬਿਰਤਾਂਤ ਲਿਖਿਆ ਹੈ । ਇਸ ਲੋਕ ਧਾਂਰਾ ਨੂੰ ਅਗੇ ਤੋਰਨ ਵਿਚ ਸੁਖਦੇਵ ਮਾਦਪੁਰੀ ਦੀ ਵਡਮੁਲੀ ਦੇਣ ਦਾ ਜ਼ਿਕਰ ਹੈ । ਸੁਖਦੇਵ ਮਾਦਪੁਰੀ ਨੂੰ ਲੋਕ ਧਾਰਾ ਅਤੇ ਲੋਕ ਸਾਹਿਤ ਦੀ ਯੂਨਿਵਰਸਿਟੀ ਕਿਹਾ ਹੈ । ਕਿਉਂ ਕਿ ਸੁਖਦੇਵ ਮਾਦਪੁਰੀ ਦੀ ਇਸ ਖੇਤਰ ਵਿਚ ਕੀਤੀ ਖੋਜ ਪੰਜਾਬ ਦੀ ਬਹੱਮੁਲੀ ਵਿਰਾਸਤ ਦਾ ਅੰਗ ਹੈ । ਉਹ ਵਿਰਾਸਤ ਜਿਸ ਤੇ ਪੰਜਾਬ ਨੂੰ ਮਾਣ ਹੈ । ਪੰਜਾਬੀ ਸਭਿਆਚਾਰ ਦੀ ਨੀਂਹ ਹੈ । ਸੁਖਦੇਵ ਮਾਦਪੁਰੀ ਦਾ ਬਚਪਨ ਪਿੰਡ ਵਿਚ ਬੀਤਿਆ ਹੈ ।ਬਚਪਨ ਤੋਂ ਉਸਨੇ ਆਪਣੇ ਵਡੇ ਵਡੇਰਿਆਂ ਤੋਂ ਲੋਕ ਕਥਾਂਵਾਂ ਸੁਣੀਆ। ਲੋਕ ਗੀਤ ਸੁਣੇ । ਬਾਪੂ ਤੋਂ ਮਿਰਜੇ ਦੀਆਂ ਕਲੀਆਂ ਸੁਣ ਕੇ ਬਚਪਨ ਵਿਚ ਹੁਸੀਨ ਰੰਗ ਭਰਿਆ ।।ਉਸਨੇ ਖੇਤੀ ਦੇ ਕੰਮ ਕੀਤੇ ।ਕਿੱਸੇ ਗਾਏ ਤੇ ਹੇਕਾਂ ਲਾਕੇ ਜ਼ਿੰਦਗੀ ਦੀ ਸਹਿਜ ਤੋਰ ਵਿਚ ਮਿਠਾਸ ਦਾ ਰੰਗ ਭਰਿਆ । ਸੁਖਦੇਵ ਮਾਦਪੁਰੀ ਲੋਕ ਧਾਰਾ ਦਾ ਵਹਿੰਦਾ ਦਰਿਆ ਹੈ । ਪੁਸਤਕ ਦਾ ਮੰਤਵ ਵੀ ਸੁਖਦੇਵ ਮਾਦਪੁਰੀ ਦੇ ਮਹਤਵਪੂਰਨ ਕਾਰਜਾਂ ਨੂੰ ਰੌਸ਼ਨ ਕਰਨਾ ਹੈ । ਉਸਦੇ ਕੰਮਾਂ ਨੂੰ ਘਰ ਘਰ ਪੁਚਾਉਣਾ ਹੈ । ਲੋਕ ਗੀਤ ਕੌਮਾਂ ਦਾ ਸਰਮਾਇਆ ਹਨ । ਪੁਸਤਕ ਇਸ ਸਰਮਾਏ ਨੂੰ ਸੰਭਾਲਦੀ ਹੈ । ਤਕਨੀਕ ਨੇ ਰਿਸ਼ਤੇ ਫਿੱਕੇ ਪਾ ਦਿਤੇ ਹਨ । ਪੁਸਤਕ ਪੰਜਾਬੀ ਰਿਸ਼ਤਿਆਂ ਦਿਆਂ ਮੁਹਬਤੀ ਭਾਵਨਾਵਾਂ ਨੂੰ ਸੁਰਜੀਤ ਕਰਦੀ ਹੈ । ਸੁਖਦੇਵ ਮਾਦਪੁਰੀ ਰਚਿਤ ਸਾਹਿਤ ਵਿਚ ਲੋਕ ਗੀਤਾਂ ਦੀਆਂ 12,ਲੋਕ ਬੁਝਾਰਤਾਂ ਦੀਆਂ 3,ਲੋਕ ਕਹਾਣੀਆਂ ਦੀਆਂ 5,ਬਾਲ ਸਾਹਿਤ ਦੀਆਂ 8,ਪੁਸਤਕਾਂ ਕਿਸਾਨੀ ਲੋਕ ਸਾਹਿਤ (ਮਹਿਕ ਪੰਜਾਬ ਦੀ )7 ਪੁਸਤਕਾਂ ਪੰਜਾਬੀ ਸਭਿਅਚਾਰ ਦੀਆਂ, ਇਕ ਨਾਟਕ ਜੀਵਨੀ ਸਤਿਗੁਰੂ ਰਾਮ ਸਿੰਘ ,ਤਿੰਨ ਅਨੁਵਾਦਿਤ ਬਾਲ ਪੁਸਤਕਾਂ ਤੇ ਇਕ ਅੰਤਿਮ ਕਿਤਾਬ ਲੋਕ ਗੀਤਾਂ ਦੀਆਂ ਕੂਲ੍ਹਾਂ ਸਮੇਤ ਕੁੱਲ 42 ਪੁਸਤਕਾਂ ਹਨ ।
ਪੁਸਤਕ ਦੇ ਪੰਜ ਭਾਗ ਹਨ । ਪਹਿਲੇ ਭਾਗ ਵਿਚ ਡਾ ਕਰਮਜੀਤ ਸਿੰਘ ਨੇ ਸੁਖਦੇਵ ਮਾਦਪੁਰੀ ਦੀ ਬੁਝਾਰਤਾਂ ਉਪਰ ਕੀਤੀ ਖੋਜ ਨੂੰ ਅਧਾਂਰ ਬਣਾ ਕੇ ਜਾਣਕਾਰੀ ਦਿਤੀ ਹੈ ।ਇਸ ਵਿਚ ਲੋਕ ਕਹਾਣੀਆਂ ਦਾ ਵੀ ਜ਼ਿਕਰ ਹੈ ।1956 ਵਿਚ ਸੁਖਦੇਵ ਮਾਦਪੁਰੀ ਦੀ ਪਹਿਲੀ ਕਿਤਾਬ ਲੋਕ ਬੁਝਾਰਤਾਂ ਛਪੀ ਸੀ । ਇਹੀ ਪੁਸਤਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 1970 ਵਿਚ ਛਾਪੀ । ਬੁਝਾਂਰਤਾਂ ਨਾਲ ਜੁੜੇ ਕਈ ਇਤਿਹਾਸਕ ਪ੍ਰਸੰਗ ਇਸ ਲੇਖ ਵਿਚ ਹਨ । ਡਾ ਗੁਰੂਮੇਲ ਸਿਧੂ ਨੇ ਸਾਹਿਤ ਸਮਾਚਾਰ (ਸੰਚਾਲਕ ਲਾਹੌਰ ਬੁਕ ਸ਼ਾਪ ਲੁਧਿਆਣਾ ) ਦੀ ਸੰਪਾਦਕੀ ਸਮੇਂ ਸੁਖਦੇਵ ਮਾਦਪੁਰੀ ਨਾਲ ਹੋਈ ਸਾਧਾਂਰਨ ਮੁਲਾਕਾਤ ਦਾ ਵੇਰਵਾ ਦਿਤਾ ਹੈ । ਉਸ ਵੇਲੇ ਮਾਦਪੁਰੀ ਪ੍ਰਾਂਇਮਰੀ ਸਕੂਲ ਅਧਿਆਪਕ ਹੁੰਦਾ ਸੀ ਤੇ ਬਹੁਤ ਸਾਦੀ ਸ਼ਾਖਸੀਅਤ ਸੀ ।। ਕਹਾਣੀਕਾਰ ਮੁਖਤਿਆਰ ਸਿੰਘ (ਖੰਨਾ ਵਾਸੀ )ਦੀ ਸੁਖਦੇਵ ਮਾਦਪੁਰੀ ਨਾਲ ਇਕੋ ਸ਼ਹਿਰ ਦੇ ਹੋਣ ਕਰਕੇ ਬਹੁਤ ਨੇੜਤਾ ਸੀ । ਉਸਦਾ ਲੇਖ” ਲੋਕ ਧਾਂਰਾ ਦਾ ਖੋਜੀ ਦਰਿਆ “ਪੁਸਤਕ ਵਿਚ ਪੜ੍ਹਨ ਵਾਲਾ ਹੈ ।ਲੇਖਕ ਨੇ ਪ੍ਰਾਇਮਰੀ ਸਕੂਲ ਅਧਿਆਪਕ ਤੋ ਪੰਜਾਬ ਸਕੂਲ ਸਿਖਿਆ ਬੋਰਡ ਵਿਚ ਵਿਸ਼ਾ ਮਾਹਰ ਤਕ ਦਾ ਮਾਦਪੁਰੀ ਦਾ ਸ਼ਾਨਾਮੱਤਾ ਸਫਰ ਲਿਖਿਆ ਹੈ ।ਹੋਰ ਵੀ ਕਈ ਘਰੇਲੂ ਉਲਝਨਾਂ ਦਾ ਜ਼ਿਕਰ ਹੈ । ਮਾਦਪੁਰੀ ਦੇ ਲਿਖੇ ਬਾਲ ਸਾਹਿਤ ਬਾਰੇ ਬਾਲ ਸਾਹਿਤ ਦੇ ਵਿਦਵਾਨ ਲੇਖਕ ਡਾ ਦਰਸ਼ਨ ਸਿੰਘ ਆਂਸ਼ਟ ਨੇ ਖੋਜ ਭਰਪੂਰ ਚਰਚਾ ਕੀਤੀ ਹੈ ।ਪੰਜਾਬ ਸਕੂਲ ਬੋਰਡ ਦੇ ਬਾਲ ਰਿਸਾਲੇ ਪੰਖੜੀਆਂ ਤੇ ਪ੍ਰਾਂਇਮਰੀ ਸਿਖਿਆ ਦੀ ਸੰਪਾਦਕੀ ਸਮੇਂ ਦਾ ਵਿਸ਼ੇਸ਼ ਜ਼ਿਕਰ ਹੈ ਮਾਦਪੁਰੀ ਨੇ ਇਂਨ੍ਹਾ ਰਿਸਾਲਿਆਂ ਵਿਚ ਵਡੇ ਸਾਹਿਤਕਾਰਾਂ ਦਾ ਲਿਖਿਆ ਬਾਲ ਸਾਹਿਤ ਛਾਂਪਿਆ ਤੇ ਕਈ ਨਵੇਂ ਕਲਮਕਾਰ ਸਾਹਮਣੇ ਲਿਆਂਦੇ । ਮਾਦਪੁਰੀ ਨੇ ਕਈ ਨਵੇਂ ਸ਼ਾਹਿਤਕਾਰ ਪੈਦਾ ਕੀਤੇ । ਪ੍ਰੋ ਬਲਬੀਰ ਕੌਰ ਰੀਹਲ ਜੋ ਇਸ ਵੇਲੇ ਉਘੇ ਕਹਾਣੀਕਾਰ ਹਨ , ਮਾਦਪੁਰੀ ਦਾ ਗੁਣਗਾਇਣ ਕਰਦੇ ਹਨ ਕਿਉਂ ਕਿ ਮਾਦਪੁਰੀ ਬਲਵੀਰ ਕੌਰ ਰੀਹਲ ਦੇ ਸਾਹਿਤਕ ਰਾਹਦਸੇਰਾ ਹਨ ।ਇਸੇ ਭਾਂਗ ਵਿਚ ਪੁਨੀਤ ਕੌਰ ਨੇ ਮਾਦਪੁਰੀ ਦੇ ਇਕ ਨਾਟਕ ਦੇ ਪ੍ਰਸੰਗ ਵਿਚ ਮਾਦਪੁਰੀ ਨੂੰ ਔਰਤਾਂ ਦੇ ਹੱਕਾਂ ਦਾ ਰਖਵਾਲਾ ਤਸਵਰ ਕੀਤਾ ਹੈ ।ਸੁਖਦੇਵ ਮਾਦਪੁਰੀ ਦੇ ਸਪੁੱਤਰ ਪਰਮਵੀਰ ਸਿੰਘ ਮਾਦਪੁਰੀ ਨਾਲ ਮੁਲਾਕਾਤ ਵਿਚੋਂ ਮਾਦਪੁਰੀ ਜੀ ਦੀ ਸ਼ਖਸੀਅਤ ਦੇ ਕਈ ਪੱਖ ਰੌਸ਼ਨ ਹੁੰਦੇ ਹਨ । ਸੁਖਦੇਵ ਮਾਦਪੁਰੀ ਦੀ ਦੋਹਤੀ ਗੁਰਪ੍ਰੀਤ ਕੌਰ ਚਹਿਲ ਨੇ ਆਪਣੇ ਨਾਨਾ ਜੀ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ ਹਨ। ਦੂਸ਼ਰੇ ਭਾਗ ਵਿਚ ਵਿਆਹਾਂ ਦੀਆਂ ਪ੍ਰਚਲਿਤ 23 ਰਸਮਾਂ ਦੇ ਵੇਰਵੇ ਹਨ ।ਹਰੇਕ ਰਸਮ ਦੇ ਲੋਕ ਗੀਤ ਸ਼ਾਂਮਲ ਹਨ ਜਿਸ ਵਿਚ ਸ਼ਗਨ ਵਿਆਹ ਦੇ ਲੋਕ ਗੀਤ ਘੋੜੀ ਚੜ੍ਹਨਾ,ਸੁਹਾਗ ,ਘੋੜੀਆਂ ,ਜੰਝ ਚੜ੍ਹਨੀ ,ਮਿਲਣੀ ਦੀ ਰਸਮ ,ਡੋਲੀ ਤੁਰਨ ਦੇ ਭਾਵਕ ਦ੍ਰਿਸ਼ ,ਲੜਕੇ ਘਰ ਡੋਲੀ ਦਾ ਸਵਾਗਤ ,ਪਾਣੀ ਵਾਰ ਕੈ ਪੀਣਾ , ਗਾਨਾ ਖੇਡਣਾ ,ਆਦਿ ਬਾਰੇ ਸਭਿਆਚਾਰ ਦੀ ਤਸਵੀਰ ਹੈ ।ਪੁਸਤਕ ਦਾ ਇਹ ਭਾਂਗ ਅਸਲ ਪੰਜਾਬੀ ਸਭਿਆਚਾਰ ਦੀ ਰੂਹ ਹੈ । ਪੁਸਤਕ ਸੰਪਾਦਨਾ ਵਿਚ ਅਮਰੀਕਾ ,ਕੈਨੇਡਾ ,ਭਾਰਤ ਦੀਆਂ ਅਦਬੀ ਸ਼ਖਸੀਅਤਾਂ ਦੇ ਯੋਗਦਾਨ ਦਾ ਵੇਰਵਾ ਹੈ । ਸ਼ਾਇਰ ਸੁਰਜੀਤ ਮਰਜਾਰਾ ਤੇ ਸੰਪਾਦਕ ਮੈਡਮ ਸੈਣੀ ਨੇ ਮਾਦਪੁਰੀ ਦਾ ਕਾਵਿਕ ਸ਼ਬਦ ਚਿਤਰ ਲਿਖਿਆ ਹੈ । ਵਧੀਆ ਦਿਖ ਵਿਚ ਛਪੀ ਪੁਸਤਕ ਲੋਕ ਸਾਹਿਤ ਅਤੇ ਲੋਕ ਧਾਰਾ ਦੀ ਮਹਾਨ ਵਿਰਾਸਤ ਦਾ ਅਨਮੋਲ ਖਜਾਨਾ ਹੈ ।