ਮੈਂ ਹੀ ਮੈਂ ਹਾਂ (ਕਵਿਤਾ)

ਕਵਲਦੀਪ ਸਿੰਘ ਕੰਵਲ   

Email: kawaldeepsingh.chandok@gmail.com
Address:
Tronto Ontario Canada
ਕਵਲਦੀਪ ਸਿੰਘ ਕੰਵਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੈਂ ਸਿਰਜਿਆ, ਮੈਂ ਵਿੱਚ ਖੇਡੇ, ਮੁੱਕੇ ਵਿੱਚ ਕਹਾਣੀ ।
ਮੈਂ ਢੇਰ ਅੰਬਾਰ ਲਗਾਏ, ਮੈਂ ਪਿਸਦੀ ਵਿੱਚ ਘਾਣੀ ।

ਵੇਦ ਪਸਾਰਾ, ਮੈਂ ਦਾ ਸਾਰਾ, ਮੇਰੀ ਮੈਂ ਦੀ ਬਾਣੀ ।
ਮੈਂ ਪੈਗ਼ੰਬਰ, ਅਉਤਰ ਹੋਈ, ਮੈਂ ਈਸ਼ ਉਪਾਣੀ ।

ਮੈਂ ਤੋਂ ਛੁੱਟ, ਪਏ ਮੈਂ ਢੋਵੰਦੇ, ਧਰਮ ਕਰਮ ਦੀ ਤਾਣੀ ।
ਮੈਂ ਤੋਂ ਮੁਕਤ, ਮੈਂ ਹੀ ਹੋਵੇ, ਮੈਂ ਹੀ ਆਵਣ ਜਾਣੀ ।

ਮੈਂ ਉਤਾਰਾ, ਘੁਲ ਜਾ ਸਾਰਾ, ਮੈਂ ਮਿਲ ਮੈਂ ਸਮਾਣੀ ।
ਕੰਵਲ ਮੈਂ ਤਾਂ, ਮੈਂ ਹੀ ਮੈਂ ਹਾਂ, ਬੂੰਦ ਜਿਉਂ ਸਾਗਰ ਪਾਣੀ ।