ਮੈਨੂੰ ਕਈ ਵਾਰ ਇੰਝ ਲੱਗਦਾ,
ਜਿਵੇਂ ਹਰ ਵੇਲੇ ਕੋਈ ਮੈਨੂੰ ਵੇਖਦਾ ਹੈ,
ਚੰਗੇ ਮਾੜੇ ਕੰਮਾਂ ਦਾ ਲੇਖਾ ਜੋਖਾ,
ਕਿਸੇ ਵੱਡੀ ਕਾਪੀ ਤੇ ਚੇਪਦਾ ਹੈ,
ਕਈ ਵਾਰ ਇਹ ਵੀ ਮਹਿਸੂਸ ਹੁੰਦਾ,
ਜਿਵੇਂ ਉਹ ਮੇਰੇ ਅੰਦਰ ਵੱਸਦਾ,,
ਮੈਂ ਕੀ ਕਰਨਾ ਜਿਵੇਂ ਓਹੀਓ ਦੱਸਦਾ,
ਉਹਦੀ ਤਸਵੀਰ ਤਾਂ ਮੇਰੇ ਕੋਲ ਨਹੀ,
ਨਾ ਹੀ ਮੈਂ ਬਣਾ ਕੇ ਦੱਸ ਸਕਦਾ,
ਬੱਸ ਉਹ ਮੈਨੂੰ ਰੋਣ ਨਹੀ ਦਿੰਦਾਂ,
ਸ਼ਾਇਦ ਤਾਹੀਉਂ ਮੈਂ ਰਹਿੰਦਾ ਹੱਸਦਾ,
ਉਸਦੀ ਮੌਜੂਦਗੀ ਨੂੰ ਸਮਝਣਾ ਔਖਾ,
ਉਸਦੀ ਰੂਹਾਨੀਅਤ ਦਾ ਅਸਰ ਹੋਰ ਏ,
ਦੁਨਿਆਵੀ ਮੰਜ਼ਿਲਾਂ ਦੇ ਰਾਹ ਬੜੇ ਸੌਖੇ,
ਪਰ ਉਸ ਮੰਜ਼ਿਲ ਦਾ ਸਫਰ ਹੋਰ ਏ!