ਉਂਗਲਾਂ ਤੇ ਨਾਚ ਜੋ ਨਚਾਉਣ ਲੱਗਜੇ।
ਆਪਣੇ ਹੀ ਬੰਦੇ ਨੂੰ ਡਰਾਉਣ ਲੱਗਜੇ।।
ਕਦੇ ਕਰੇ ਨਾ ਕਦਰ ਦਿਲੋਂ ਦਿੱਤੇ ਪਿਆਰ ਦੀ,,,
ਜੇਲ੍ਹ ਨਾਲੋਂ ਔਖੀ ਹੈ ਗੁਲਾਮੀ ਨਾਰ ਦੀ,,,
ਜੇਲ੍ਹ ਨਾਲੋਂ ਮਾੜੀ ਐ ਗੁਲਾਮੀ ਨਾਰ ਦੀ,,
ਮੇਰੇ ਕੋਲੋਂ ਗੱਲ ਭਾਵੇਂ ਲਓ ਲਿਖ ਕੇ।
ਘਰ ਵਿੱਚ ਬਹਿੰਦੀ ਨਹੀਂ ਜਿਹੜੀ ਟਿੱਕ ਕੇ
ਰੋਲ ਦਿੰਦੀ ਇਜ਼ਤ ਇਜ਼ਤਦਾਰ ਦੀ,,,
ਜੇਲ੍ਹ ਨਾਲੋਂ ਔਖੀ ਹੈ,,,,,
ਗੱਲ ਗੱਲ ਉੱਤੇ ਜੋ ਕਲੇਸ਼ ਰੱਖਦੀ।
ਘਰ ਵਾਲੇ ਨੂੰ ਜੋ ਜੁੱਤੀ ਹੇਠ ਰੱਖਦੀ।।
ਪੱਟੀ ਮੇਸ ਕਰ ਦਿੰਦੀ ਪਰਿਵਾਰ ਦੀ,,,,
ਜੇਲ੍ਹ ਨਾਲੋਂ ਔਖੀ ਹੈ,,,,,
ਆਪਣੇ ਹੀ ਘਰ ਦਾ ਜੋ ਭੇਤ ਖੋਲ੍ਹਦੀ।
ਬੰਦਿਆਂ ਦੀ ਗੱਲ ਵਿੱਚ ਜਿਹੜੀ ਬੋਲਦੀ।
ਆਂਢ ਤੇ ਗਵਾਂਢ ਵਿੱਚ ਪਾਉਂਦੀ ਪਾੜ ਜੀ,,
ਜੇਲ੍ਹ ਨਾਲੋਂ ਔਖੀ ਹੈ,,,,
ਦੱਦਾਹੂਰੀਆ ਹੈ ਦੱਸਦਾ ਸਚਾਈ ਦੋਸਤੋ।
ਬਹੁਤੀ ਚੰਗੀ ਨਹੀਂ ਹੁੰਦੀ ਨਰਮਾਈ ਦੋਸਤੋ।।
ਵੀਰੋ ਹੱਦੋਂ ਵੱਧ ਬੰਦੇ ਨੂੰ ਖਾਮੋਸ਼ੀ ਮਾਰਦੀ
ਜੇਲ੍ਹ ਨਾਲੋਂ ਔਖੀ ਹੈ,,,,