ਸੱਚੇ ਸੁੱਚੇ ਅਰਮਾਨ (ਕਵਿਤਾ)

ਵਿਵੇਕ    

Email: vivekkot13@gmail.com
Address: ਕੋਟ ਈਸੇ ਖਾਂ
ਮੋਗਾ India
ਵਿਵੇਕ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸੱਚੇ ਸੁੱਚੇ ਅਰਮਾਨ ਟੁੱਟ ਗਏ 
ਰੀਝਾਂ ਦੀ ਹੈ ਕਲੀ ਮੁਰਝਾਈ 
ਤੇਰੀ ਝੂਠੀ ਗੱਲ ਵਿੱਚ ਆ ਕੇ 
ਅਸਾਂ ਮਨ ਦੀ ਖੁਸ਼ੀ ਗੁਆਈ

ਉਦਾਸ ਦਿਲ ਦੀ ਕੀ ਸੁਨਾਵਾਂ ਕਹਾਣੀ 
ਹਰ ਕੋਈ ਸੁਣ ਕੇ ਹੱਸਦਾ ਹੈ
ਨਾ ਕੋਈ ਦੇਵੇ ਝੂਠੇ ਦਿਲਾਸੇ 
ਨਾ ਕੋਈ ਸਿਰ ਤੇ ਹੱਥ ਧਰਦਾ ਹੈ 

ਜੀਵਨ ਸੰਗਰਾਮ ਜਿੱਤ ਜਾਣਾ ਸੀ
ਜੇਕਰ ਤੂੰ ਸਾਥ ਨਿਭਾਇਆ ਹੁੰਦਾ 
ਇਸ ਹਨੇਰੇ ਦੀ ਕੀ ਮਜਾਲ ਸੀ
ਦੀਪ ਜੇ ਇੱਕ ਜਗਾਇਆ ਹੁੰਦਾ

ਤੈਨੂੰ ਧਿਆਇਆ ਸੀ ਦਿਨ ਰਾਤ
ਕਬੂਲ ਦੁਆਵਾ ਨਾ ਹੋਈਆ
ਬਣਾਈ ਸੀ ਬਹੁਤ ਪਿਆਰ ਨਾਲ
ਸਾਡੀਆ ਉਹ ਥਾਵਾਂ ਨਾ ਹੋਈਆ

ਅਲਵਿਦਾ ਤੈਨੂੰ ਹੁਣ ਕਹਿ ਚੱਲੇ ਆ
ਵਾਪਸ ਹੁਣ ਕਦੇ ਨਾ ਆਵਾਂਗਾ
ਕੱਢ ਦਿਤੀ ਦਿਲ ਚੋਂ ਤਸਵੀਰ ਤੇਰੀ
ਨਾਮ ਤੇਰਾ ਬੁੱਲਾਂ ਤੇ ਨਾ ਲਿਆਵਾਂਗਾ