ਲੱਭਣ ਚੱਲੀ ਰੱਬ ਦੁਨੀਆਂ,
ਤੇ ਰੱਬ ਨਜ਼ਰੀ ਨਾ ਆਵੇ ,
ਤੀਰਥ ਨ੍ਹਾ ਲਏ,ਮੱਥੇ ਰਗੜੇ ,
ਤੇ ਹੁਣ ਦੋਸ਼ ਖੁਦਾ ਤੇ ਲਾਵੇ ,
ਸੇਵਾ ਕਰ ਲਈ,ਨਾਮ ਵੀ ਜਪ ਲਏ,
ਨਾਮ ਚਮਕਾਉਣ ਨੂੰ ਝੰਡੇ ਚੱਕ ਲਏ ,
ਧਰਮ ਸਾਡੇ ਨੂੰ ,ਹੋਰ ਅਪਣਾਵੇ ,
ਕਰ ਲਏ ਬਹੁਤੇ ਝਗੜੇ ਭਾਵੇਂ ,
ਤੇ ਹੁਣ ਦੋਸ਼ ਖੁਦਾ ਤੇ ਲਾਵੇ ,
ਰੱਬ ਨਾ ਮਿਲਦਾ ਗੱਲੀ ਬਾਤੀ ,
ਰੱਬ ਨੂੰ ਜੋੜਿਆ ਨਾਲ ਜੋ ਜਾਤੀ ,
ਰੱਬ ਇਕ ਅਹਿਸਾਸ ਦੀ ਗੱਲ ਹੈ,
ਧੁਰ ਅੰਦਰ ਤੋਂ ਸਾਫ ਦੀ ਗੱਲ ਹੈ ,
ਇਹ ਗੱਲ ਕੌਣ ਸਮਝਾਵੇ,
ਤੇ ਹੁਣ ਦੋਸ਼ ਖੁਦਾ ਤੇ ਲਾਵੇ ,
ਵਿੱਚ ਮੰਦਿਰਾਂ ਦੇ ਟਣ ਟਣ ਹੋਵੇ ,
ਪੈਰੀ ਬੁਲ੍ਹੇ ਦੇ ਛਣ ਛਣ ਹੋਵੇ ,
ਜੇ ਵਿਚ ਦਿਲਾਂ ਦੇ ਈਰਖਾ ਹੋਵੇ,
ਰੱਬ ਹਿਰਦੇ ਵਿੱਚ ਵੱਸਦਾ ਹੈ ਨਹੀਂ,
ਬੇਸ਼ੱਕ ,ਸੁੰਮਣਾ,ਵਿੱਚ ਤੀਰਥਾਂ ਸੋਵੇ ,
ਕੌਣ ਸੁਰਤੀ ਮੱਥੇ ਟਿਕਾਵੇ ,
ਤੇ ਹੁਣ ਦੋਸ਼ ਖੁਦਾ ਤੇ ਲਾਵੇ।