-ਰੰਚਨਾ
-ਰੰਚਨਾ ਉਦਾਸ ਇਸ ਲਈ ਨਹੀਂ ਕਿ ਉਸ ’ਤੇ ਲੋਹੜੇ ਦਾ ਰੂਪ ਕਿਉਂ ਆਇਆ ਜਾਂ ਉਹ ਇਕੋ ਵੇਲੇ ਐਡੀ ਵੱਡੀ ਮੁਟਿਆਰ ਕਿਵੇਂ ਬਣ ਗਈ। ਸਗੋਂ ਝੋਰਾ ਉਸ ਨੂੰ ਇਸ ਗੱਲ ਦਾ ਹੈ ਕਿ ਉਸ ਦਾ ਪ੍ਰਛਾਵਾਂ ਇਕ ਦਮ ਐਨੀ ਛੇਤੀ ਕਿਉਂ ਫੈਲ ਗਿਆ। ਉਂਜ ਉਹ ਸੁੰਗੜਨਾ ਵੀ ਨਹੀਂ ਸੀ ਚਾਹੁੰਦੀ।
-ਰੰਚਨਾ ਅੱਵਲ ਤਾਂ ਸੌਂਦੀ ਹੀ ਨਹੀਂ ਜੇ ਭਲਾ ਹੁਣ ਉਹ ਸੌਂਦੀ ਵੀ ਹੈ ਤਾਂ ਉਸਦੀ ਅੱਧੀਂ ਅੱਧੀਂ ਰਾਤੀਂ ਨੀਂਦ ਟੁੱਟ ਜਾਂਦੀ ਹੈ। ਉਸਨੂੰ ਲੱਗਦਾ ਹੈ ਜਿਵੇਂ ਉਸਦੇ ਅੰਦਰੋਂ ਕਸਤੂਰੀ ਵਰਗੀ ਮਹਿਕ ਖਿਲਰਦੀ ਰਹੀ ਹੋਵੇ ਤੇ ਉਸਦਾ ਸਾਰੇ ਦਾ ਸਾਰਾ ਬਦਨ ਸੁਆਦ ਸੁਆਦ ਹੋ ਗਿਆ ਹੋਵੇ। ਉਸ ਦੀਆਂ ਅੱਖਾਂ ਝੱਟ ਨੀਮ ਤਰ ਹੋ ਜਾਂਦੀਆਂ। ਬਿਸਤਰ ਤੇ ਕਰਵਟਾਂ ਲੈਂਦੀ ਲੈਂਦੀ ਦੇ ’ਨੇਰੇ ’ਚ ਵਿਸਮਾਦੀ ਖ਼ਿਆਲਾਂ ’ਚ ਉਲਝੇ ਉਸਦੇ ਦੋਵੇਂ ਹੱਥ ਸਰਕਦੇ ਸਰਕਦਾ ’ਤੇ ਉਸਦੀਆਂ ਅਣਛੋਹੀਆਂ ਛਾਤੀਆਂ ਤੇ ਜਾ ਟਿਕਦੇ ਜਿਵੇਂ ਅੰਦਰੋਂ ਉਠਦੇ ਉਬਾਲ ਨੂੰ ਉਹ ਠੰਢਾ ਸੀਤ ਕਰਨਾ ਚਾਹੁੰਦੀ ਹੋਵੇ। ਨਾ ਚਾਹੁੰਦੀ ਹੋਈ ਵੀ ਉਹ ਰਾਤ ਦੇ ਘੁੱਪ ਤੇ ਚੁੱਪ ਹਨੇਰੇ ਵਿਚ ਕੁੱਝ ਨਾ ਕੁੱਝ ਗੁਣਗੁਣਉਂਣ ਰਹਿੰਦੀ।
- ਪਰ ਰੰਚਨਾ ਦਾ ਗੀਤ ਕਿਸੇ ਵੀ ਨਾ ਸੁਣਿਆ ਅਤੇ ਨਾ ਹੀ ਕੋਈ ਸੁਣਨ ਵਾਲਾ ਉਸਨੂੰ ਦਿਸਿਆ। ਹੋ ਸਕਦੈ ਉਸਦੀ ਮੁਹੱਬਤੀ ਖਾਮੋਸ਼ ਆਵਾਜ਼ ਕਿਸੇ ਕੋਲ ਸੁਣਨ ਦੀ ਵਿਹਲ ਹੀ ਨਾ ਹੋਵੇ।
-ਇਕ ਦਿਨ ਉਸਦੇ ਦਿਲ ਦੇ ਰੈਣ ਬਸੇਰੇ ਵਿਚ ਕਿਸੇ ਅਜ਼ਨਬੀ ਨੇ ਆਣ ਉਤਾਰਾ ਕੀਤਾ। ਰੰਚਨਾਂ ਘਬਰਾਈ ਤੇ ਡਰ ਨਾਲ ਸੁੰਗੜ ਗਈ। ਉਂਝ ਉਹ ਸੁੰਗੜਨਾ ਵੀ ਨਹੀਂ ਸੀ ਚਾਹੁੰਦੀ। ਉਸ ਦੀਆਂ ਸੁਰਖ਼ ਬੁੱਲ੍ਹੀਆਂ ਹੋਰ ਗੂੜ੍ਹੀਆਂ ਹੋ ਗਈਆਂ ਹੋ ਗਈਆਂ ਅਤੇ ਹੋਠਾਂ ਤੇ ਥਰਕਦਾ ਖ਼ਮੋਸ਼ ਗੀਤ ਡੌਰ ਭੌਰ ਹੋ ਗਿਆ। ਉਸਨੂੰ ਲੱਗਿਆ ਜਿਵੇਂ ਉਸਦੇ ਕਮਰੇ ਅੰਦਰ ਮੁਹੱਬਤੀ ਨਿੱਘ ਅਤੇ ਮਹਿਕ ਪਸਰ ਗਈ ਹੋਵੇ।
-ਅਜ਼ਨਬੀ ਹਾੜ ਗਿਆ ਜਿਵੇਂ ਰੰਚਨਾ ਦੇ ਨੈਣਾਂ ਵਿਚ ਸ਼ਰਬਤੀ ਰੰਗ ਘੁਲ ਗਿਆ ਹੋਵੇ। ਉਸਨੇ ਉਸਦੇ ਮੌਨ ਗੀਤ ਦੀ ਆਵਾਜ਼ ਨੂੰ ਚੰਗੀ ਤਰਾਂ ਭਾਂਪ ਲਿਆ ਅਤੇ ਨੀਝ ਨਾਲ ਸੁਣਿਆ ਅਤੇ ਤਾੜਵੀਂ ਨਜ਼ਰ ਨਾਲ ਵੇਖਿਆ। ਅਜ਼ਨਬੀ ਨੇ ਆਪਣੀਆਂ ਮੈਲੀਆਂ ਨਜ਼ਰਾਂ ਥੀਂ ਰੰਚਨਾ ਨੂੰ ਹਾੜਿਆ ਜਿਵੇਂ ਕਸਾਈ ਬੱਕਰੇ ਨੂੰ ਹਾੜਦਾ ਹੈ।
-ਰੰਚਨ ਦੀ ਉਮਰ ਹੁਣ ਮਸਾਂ ਐਨੀ ਕੁ ਹੀ ਹੈ ਕਿ ਹਾਲੀ ਵੀ ਉਸਨੂੰ ਵਫ਼ਾ ਸ਼ਬਦ ਦੇ ਅਰਥਾਂ ਦੀ ਸਮਝ ਨਹੀਂ ਸੀ ਆ ਰਹੀ। ਪਰ ਛੱਤੀਆਂ ਪੱਤਣਾਂ ਦੇ ਤਾਰੂ ਅਜ਼ਨਬੀ ਨੇ ਰੰਚਨਾ ਨੂੰ ਵਫ਼ਾ ਸ਼ਬਦ ਦੇ ਅਰਥਾਂ ਦੀ ਜਾਣਕਾਰੀ ਦ। ਦਿੱਤੀ ਸੀ। ਅਜ਼ਨਬੀ ਨੇ ਉਸ ਨੂੰ ਆਪਣੇ ਦਿਲ ਦਾ ਮਾਸ ਖਵਾਇਆ। ਰੰਚਨਾ ਨੇ ਉਸ ਅੱਗੇ ਆਪਣੀਆਂ ਤਲੀਆਂ ਵਿਛਾ ਦਿੱਤੀਆਂ। ਅਜ਼ਨਬੀ ਨੇ ਰੰਚਨਾ ਦੀਆਂ ਫੈਲੀਆਂ ਤਲੀਆਂ ਤੇ ਆਪਣੀ ਉਂਗਲ ਨਾਲ ਪਾਕਿ ਮਸਹੱਬਤ ਦੀਆਂ ਰੇਖਾਵਾਂ ਵਾਹ ਦਿੱਤੀਆਂ ਜੋ ਸ਼ਾਇਦ ਵਿਧ ਮਾਤਾ ਅਜਿਹਾ ਕਰਨੋ ਭੁੱਲ ਗਈ ਹੋਵੇ।
-ਰੰਚਨਾ ਦਾ ਹਰ ਅੰਗ ਜਾਗ ਪਿਆ ਤੇ ਉਸਦੇ ਬਰਫ ਵਰਗੇ ਜਿਸਮ ਨੂੰ ਜਿਵੇਂ ਚੁਆਤੀ ਜਿਹੀ ਛੁਹਾ ਦਿੱਤੀ ਗਈ ਹੋਵੇ। ਰੰਚਨਾ ਹੁਣ ਜਦੋਂ ਵੀ ਸਾਉਂਦੀ ਹੈ ਤਾਂ ਉਸਨੂੰ ਨੀਂਦ ਨਹੀਂ ਆਉਂਦੀ। ਕਈ ਵਾਰ ਤਾਂ ਉਹ ਖ਼ੁਦ ਨੂੰ ਝੱਲੀ ਹੀ ਸਮਝਣ ਲੱਗ ਪੈਂਦੀ ਹੈ। ਰੰਚਨਾ ਨੂੰ ਜਾਪਦਾ ਹੈ ਜਿਵੇਂ ਉਹ ਨਾਬਾਲਗ ਹੁੰਦੀ ਹੋਈ ਵੀ ਬਾਲਗ ਹੋ ਗਈ ਹੋਵੇ। ਉਸਦਾ ਫੈਲਿਆ ਪ੍ਰਛਾਵਾਂ ਜਿਵੇਂ ਹੋਰ ਫੈਲ ਰਿਹਾ ਹੋਵੇ।
-ਰੰਚਨਾ ਜਦੋਂ ਵੀ ਹੁਣ ਕਦੀ ਉਸ ਅਜ਼ਨਬੀ ਨੂੰ ਯਾਦ ਕਰਦੀ ਹੈ ਤਾਂ ਉਸ ਦੀਆਂ ਅੱਖਾਂ ਵਿਚ ਉਦਾਸੀ ਦੇ ਛੱਲੇ ਸਾਕਾਰ ਹੋਣ ਲਗਦੇ ਹਨ। ਉਸਦੇ ਸੁਨਹਿਰੀ ਝਾਲ ਫਿਰੀ ਦੇਹੀ ਸਿਥਲ ਪੈਂਦੀ ਲਗਦੀ ਹੈ। ਉਸ ਦੇ ਪੈਰਾਂ ਦੀਆਂ ਤਲੀਆਂ ’ਚੋਂ ਇਕ ਤਰੰਗ ਉਠਦੀ ਤੇ ਉਸਦਾ ਸਾਰੇ ਦਾ ਸਾਰਾ ਜਿਸਮ ਝੁਣ ਝੁਣਾ ਉਠਦਾ। ਉਸਦਾ ਪਿੰਡਾ ਇਕ ਹਾਉਕੇ ਭਰਦਾ ਤੇ ਉਹ ਫਿਰ ਆਪਣੇ ਪਿੰਡੇ ਦੀ ਅਗਨੀ ਨੂੰ ਕਾਬੂ ਨਾ ਕਰ ਸਕਦੀ। ਠੰਡੀਆਂ ਠਾਰ ਪੌਣਾਂ ਇਸ ਹਾਉਂਕੇ ਨੂੰ ਸੁਣਦੀਆਂ ਤੇ ਸਿਸਕੀ ਭਰ ਕੇ ਖ਼ਿਲਾਅ ਵਿਚ ਅਲੋਪ ਹੋ ਜਾਂਦੀਆਂ।
-ਅਜ਼ਨਬੀ ਇਸੇ ਝਾਕ ਵਿਚ ਸੀ। ਉਸਦੀ ਆਪਣੀ ਤਲਿੱਸਮੀਂ ਬਣਤ ਅਸਰ ਕਰਦੀ ਜਾਪੀ। ਉਸਨੇ ਇਕ ਮੱਛਲੀ ਆਪਣੇ ਹੀ ਘੜੇ ਦੇ ਨੀਲੇ ਪਾਣੀਆਂ ਵਿਚ ਤੈਰਨ ਜੋਗੀ ਕਰ ਛੱਡੀ। ਅਜ਼ਨਬੀ ਨੂੰ ਮੱਛਲੀ ਦੇ ਮਾਸ ਦੀ ਗੰਧ ਘੜੇ ਦੇ ਪਾਣੀਆਂ ਵਿਚ ਘੁਲੀ ਲਗਦੀ।
-ਤੇ ਰੰਚਨਾਂ ਇਸ ਹਾਲਤ ਵਿਚ ਸੰਤੁਸ਼ਟ ਹੈ।
-ਰੁੱਖਾਂ ਦੇ ਸਾ ੇ ਕਈ ਵਾਰ ਕੰਬਦੇ। ਉਨ੍ਹਾਂ ਦੇ ਪੱਤਰ ਅਕਸਰ ਆਪੋ ਵਿੱਚੀਂ ਭਿੜਦੇ। ਰੰਚਨਾ ਨੂੰ ਭਾਸਦਾ ਜਿਵੇਂ ਵਕਤ ਤਾੜੀਆਂ ਮਾਰ ਮਸ਼ਕਰੀਆਂ ਕਰ ਰਿਹਾ ਹੋਵੇ। ਅਜ਼ੀਬ ਤਰਾਂ ਦੀ ਖ਼ਾਮੋਸ਼ੀ ਘੜੇ ਦੀ ਮੱਛਲੀ ਦਾ ਚੈਨ ਭੰਗ ਕਰ ਛੱਡਦੀ ਪਰ ਕਿਸੇ ਦਾ ਧਿਆਨ ਓਧਰ ਨਾ ਜਾਂਦਾ। ਕੰਧਾਂ ਦੇ ਕੰਨ ਖੜੇ ਹੋ ਗ ੇ। ਕੰਧਾਂ ਨੇ ਵੀ ਇਸ ਗੱਲ ਨੂੰ ਸੁਣਿਆ ਅਣ ਸੁਣਿਆ ਕਰ ਦਿੱਤਾ। ਧੁੱਪ ਇਸ ਭੇਦ ਤੋਂ ਚੰਗੀ ਤਰਾਂ ਵਾਕਫ਼ ਹੋ ਗਈ ਸੀ।
- ਸਾਜਿਸ਼ ਤੁਰਦੀ-ਤੁਰਦੀ, ਤੁਰਦੀ ਗਈ। ਉਸਨੇ ਭਲਾ ਰੁਕਣਾ ਕਾਹਤੋਂ ਸੀ। ਹੁਣ ਜਿਸਨੂੰ ਵੀ ਇਸ ਸਾਜਿਸ਼ ਦੀ ਭਿਣਕ ਪੈਂਦੀ ਉਹ ਇਸਨੂੰ ਝੱਟ ਆਪਣੇ ਹਲਕ ’ਚ ਪਾ ਨਿਗਲ ਜਾਂਦਾ ਅਤੇ ਇਸਦੀ ਕਿਸੇ ਹੋਰ ਨੂੰ ਭੋਰਾ ਵੀ ਸੂਹ ਨਾ ਲੱਗਣ ਦਿੱਤੀ ਜਾਂਦੀ ਹਾਂਲਾਂ ਕਿ ਅਜਿਹੀ ਗੱਲ ਕਿਸੇ ਦੇ ਵੀ ਪਚਣ ਵਾਲੀ ਨਹੀਂ ਸੀ। ਮਘਦੀ ਅਗਨੀ ਸੁਆਹ ’ਚ ਦੱਬੀ ਗਈ ਅਤੇ ਰਾਖ ਬਣ ਗਈ। ਰੁਝੇਂਵਿਆਂ ਭਰੀ ਜ਼ਿੰਦਗੀ ਵਿਚ ਭਲਾ ਕਿਸੇ ਕੋਲ ਐਨੀ ਵਿਹਲ ਕਿੱਥੇ ਕਿ ਉਹ ਬਿਨ ਮਤਲਵ ਹਰ ਕੰਨ ਤੱਕ ਅਜਿਹੇ ਭੇਤ ਭਰੀਆਂ ਗੱਲ ਦਾ ਗੋਗਾ ਗਾਉਂਦਾ ਫਿਰੇ।
-ਇਹੋ ਜਿਹੀਆਂ ਗੱਲਾਂ ਤਾਂ ਮੇਰਾ ਸ਼ਹਿਰ ਹੀ ਕਰ ਸਕਦਾ ਹੈ ਤੇ ਚਟਕਾਰੀਆਂ ਲੈ ਲੈ ਮਸ਼ਗੂਲੇ ਉਡਾ ਸਕਦਾ ਹੈ।
- ਫਿਰ ਇਕ ਦਿਨ ਸੁਣਨ ਨੂੰ ਮਿਲਿਆ ਕਿ ਅਜ਼ਨਬੀ ਦੀ ਇਕ ਬੜੀ ਖੂਬਸੂਰਤ ਬੀਵੀ ਵੀ ਹੈ। ਪਰ ਪਤਾ ਨਹੀਂ ਕਿ ਅਜੇ ਤੱਕ ਅਜ਼ਨਬੀ ਨੂੰ ਵਫ਼ਾ ਸ਼ਬਦ ਦੇ ਸਹੀ ਅਰਥਾਂ ਦੀ ਸਮਝ ਕਿਉਂ ਨਹੀਂ ਸੀ ਆ ਰਹੀ। ਇਹੀ ਕਾਰਨ ਸੀ ਕਿ ਉੋਸਨੂੰ ਘਰ ਦੀ ਮੁਰਗੀ ਦਾਲ ਬਰੋਬਰ ਹੀ ਕਿਉਂ ਲਗਦੀ ਸੀ। ਘਰਦਾ ਸੁਆਦੀ ਖਾਣਾ ਵੀ ਬੇ-ਸੁਆਦਾ ਲੱਗਣ ਲਗਦਾ।
-ਫਿਰ ਇਕ ਦਿਨ ਇਹ ਵੀ ਗੱਲ ਉਭਰ ਕੇ ਸਾਹਮਣੇ ਆਈ ਕਿ ਅਜ਼ਨਰੀ ਦੇ ਬੜੇ ਹੀ ਪਿਆਰੇ ਪਿਆਰੇ ਤੇ ਮਨਮੋਹਣੇ ਬੱਚੇ ਹਨ।
-ਤੇ ਫਿਰ ਇਕ ਦਿਨ ਇਹ ਗੱਲ ਵੀ ਉਜਾਗਰ ਹੋਈ ਕਿ ਅਜ਼ਨਬੀ ਆਪਣੀ ਬੀਵੀ ਨੂੰ ਪਸੰਦ ਨਹੀਂ ਕਰਦਾ।
- ਆਖ਼ਰ ਹਵਾ ’ਚ ਵੀ ਇਹ ਹਰਫ਼ ਲਿਖੇ ਗ ੇ। ਜੋ ਰੰਚਨਾ ਨੇ ਵੀ ਪੜ੍ਹ ਲ ੇ।
- ਰੰਚਨਾ ਜਦ ਅਜਿਹਾ ਕੁੱਝ ਪੜ੍ਹਦੀ ਤਾਂ ਹੱਸ ਵੀ ਛੱਡਦੀ ਤੇ ਕ੍ਰੋਧਿਤ ਵੀ ਹੋ ਜਾਂਦੀ। ਕਈ ਵਾਰ ਉਸਨੂੰ ਇਹ ਸਭ ਕੁੱਝ ਬਕਵਾਸ ਲਗਦਾ ਤੇ ਉਸਦਾ ਵਿਸਵਾਸ਼ ਭੋਰਾ ਵੀ ਨਾ ਤਿੜਕਦਾ।
-ਫਿਰ ਰੰਚਨਾ ਨੂੰ ਲੱਗਿਆ ਕਿ ਜੇ ਭਲਾ ਇਹ ਅਫ਼ਵਾਹਾਂ ਸੱਚ ਨਿਕਲੀਆਂ?
-ਰੰਚਨਾ ਜਦ ਇਸ ਤਰਾਂ ਦਾ ਸੋਚਦੀ ਤਾਂ ਡਰ ਨਾਲ ਕੰਬਕੇ ਸੁੰਗੜ ਜਾਂਦੀ । ਉਂਜ ਉਹ ਸੁੰਗੜਨਾ ਵੀ ਨਹੀਂ ਸੀ ਚਾਹੁੰਦੀ। ਉਸਦਾ ਜੀਅ ਕਚਿਆਣ ਜਿਹੀ ਨਾਲ ਭਰ ਜਾਂਦਾ ਹੈ। ਬਕਬਕੀ ਕਚਿਆਣ ਨਾਲ।
-ਅਜ਼ਨਬੀ ਹਮੇਸ਼ਾ ਸ਼ਹਿਰ ਦੀਆਂ ਅਜਿਹੀਆਂ ਅੰਨ੍ਹੀਆਂ ਗਲੀਆਂ ਵਿੱਚੋਂ ਦੀ ਗੁਜ਼ਰਨ ਦਾ ਆਦੀ ਹੈ ਜਿਨ੍ਹਾਂ ਦੀਆਂ ਨਾਲੀਆਂ ਵਿਚ ਕੀਟਾਣੂ ਰੀਂਗਦੇ ਤੇ ਕੁਰਬਲ ਕੁਰਬਲ ਕਰਦੇ ਹਨ।
-ਅਜ਼ਨਬੀ ਜਦੋਂ ਸ਼ਹਿਰ ਦੀਆਂ ਅਜਿਹੀਆਂ ਹਨੇਰੀਆਂ ਗਲੀਆਂ ਵਿਚੋਂ ਦੀ ¦ਘਦਾ ਹੈ ਤਾਂ ਉਡਦਾ ਤੇ ਭਿਣਕਦਾ ਮੱਛਰ ਉਸਦਾ ਰਾਹ ਰੋਕ ਲੈਂਦਾ ਹੈ। ਇਹ ਉਘੜ ਦੁੱਘੜਾ ਮਾਰਗ ਉਸਨੇ ਆਪ ਹੀ ਚੁਣਿਆ ਹੁੰਦਾ ਹੈੇ।
-ਅੱਜ ਕੱਲ ਰੰਚਨਾ ਕੁੱਝ ਇਸੇ ਤਰਾਂ ਦਾ ਸੋਚਦੀ ਹੈ ਕਿ ਇਸ ਬਾਗ ’ਚੋਂ ਸੱਜਰੇ ਫ਼ੁੱਲ ਨਹੀਂ ਥਿਆਉਂਦੇ। ਸਾਰੇ ਫ਼ੁੱਲ ਬਾਸੀ ਹੀ ਕਿਓਂ ਲਗਦੇ ਹਨ। - ਵਗਦੀ ਵਗਦੀ ਹਵਾ ਰੁਕ ਜਾਂਦੀ ਹੈ। ਬਿਰਖਾਂ ਨਾਲ ਗੱਲੀਂ ਰੁੱਝ ਜਾਂਦੀ ਹੈ ਤੇ ਪੁੱਛਦੀ ਹੈ ਕਿ ਭਲਾ ਰੰਚਨਾ ਦੀ ਉਮਰ ਹੁਣ ਐਨੀ ਕੁ ਹੈ ਕਿ ਜੇ ਉਸਨੂੰ ਕੋਈ ਵਫ਼ਾ ਦੇ ਅਰਥ ਪੁੱਛੇ ਤਾਂ ਉਹ ਸ਼ਰਮਾਂਦੀ ਨਹੀਂ ਸਗੋਂ ਗਰਜਣਾ ਚਾਹੁੰਦੀ ਹੈ ਪਰ ਉਸਦੀ ਹਯਾ ਸ਼ਰਮਸਾਰ ਹੋ ਜਾਂਦੀ ਹੈ ਤੇ ਖ਼ੁਦ ਸਿਲ ਪੱਥਰ। ਰੰਚਨਾ ਉੱਚੀ ਉੱਚੀ ਧਾਹਾਂ ਮਾਰ ਕੇ ਰੋਣਾ ਚਾਹੁੰਦੀ ਹੈ ਪਰ ਟੱਸ ਤੋਂ ਮੱਸ ਨਹੀਂ ਹੁੰਦੀ ਜਿਵੇਂ ਉਸਦੇ ਕਾਲਜੇ ਦਾ ਰੁੱਗ ਭਰਿਆ ਗਿਆ ਹੋਵੇ।
-ਕਹਿੰਦੇ ਨੇ ਕਿ ਇਕ ਦਿਨ ਸਾਰਾ ਸ਼ਹਿਰ ਚੀਖਣ ਲੱਗ ਪਿਆ। ਚੀਖਦੇ ਸ਼ਹਿਰ ਦੀ ਆਵਾਜ਼ ਰੰਚਨਾ ਦੇ ਘਰ ਦੀਆਂ ਬਰੂਹਾਂ ਨੇ ਵੀ ਸੁਣ ਲਈ। ਇਨ੍ਹਾਂ ਨੂੰ ਹੀ ਸੁਣਾਉਣ ਲਈ ਹੀ ਤਾਂ ਸ਼ਹਿਰ ਚੀਕਿਆ ਸੀ।
- ਉਸ ਦਿਨ ਤੋਂ ਹੀ ਮੈਨੂੰ ਆਪਣੇ ਸ਼ਹਿਰ ਨਾਲ ਨਫ਼ਰਤ ਹੈ। ਉਸਨੂੰ ਭਲਾ ਸ਼ੋਰ ਪ੍ਰਦੂਸ਼ਣ ਫੈਲਾਉਣ ਦਾ ਕੀ ਹੱਕ ਹੈ।
-ਇਹ ਭਲਾ ਮੈਂ ਅਜਿਹਾ ਕਿਉਂ ਸੋਚਦਾ ਹਾਂ।
- ਹੁਣ ਜਦੋਂ ਵੀ ਰੰਚਨਾਂ ਦੇ ਵਰ ਦੀ ਗੱਲ ਤੁਰਦੀ ਹੈ ਤਾਂ ਉਹ ਬੇਹੋਸ਼ ਹੋ ਜਾਂਦੀ ਹੈ ਜਾਂ ਰੋਣ ਲੱਗ ਪੈਂਦੀ ਹੈ। ਰੰਚਨਾਂ ਉਦਾਸ ਇਸ ਲਈ ਨਹੀਂ ਕਿ ਉਸਤੇ ਲੋਹੜੇ ਦਾ ਰੂਪ ਕਿਉਂ ਆਇਆ ਜਾਂ ਉਹ ਇਕੋ ਵੇਲੇ ਐਡੀ ਮੁਟਿਆਰ ਕਿਵੇਂ ਹੋ ਗਈ ਸਗੋਂ ਝੋਰਾ ਉਸਨੂੰ ਇਸ ਗੱਲ ਦਾ ਹੈ ਕਿ ਉਸਦਾ ਪ੍ਰਛਾਵਾਂ ਇਕ ਦਮ ਐਡੀ ਛੇਤੀ ਕਿਓਂ ਫੈਲ ਗਿਆ ਉਂਝ ਉਹ ਸੁੰਗੜਨਾ ਵੀ ਨਹੀਂ ਸੀ ਚਾਹੁੰਦੀ।