ਚੱਲ ਯਾਰ ਹੱਸੀਏ ਹਸਾਈਏ,
ਨਵਾਂ ਸਾਲ ਮਨਾਈਏ।
ਲਾਂਬੂ ਨਫਰਤ ਨੂੰ ਲਗਾਈਏ,
ਨਵਾਂ ਸਾਲ ਮਨਾਈਏ।
ਸ਼ੀਸ਼ਾ ਸੱਚ ਦਾ ਦੇਖੀਏ ਤੇ ਦਿਖਾਈਏ,
ਨਵਾਂ ਸਾਲ ਮਨਾਈਏ।
ਸਹਿਕਦੀ ਇਨਸਾਨੀਅਤ ਨੂੰ ਬਚਾਈਏ,
ਨਵਾਂ ਸਾਲ ਮਨਾਈਏ।
ਰੁੱਸੀ ਕੁਦਰਤ ਨੂੰ ਮਨਾਈਏ,
ਨਵਾਂ ਸਾਲ ਮਨਾਈਏ।
ਅੰਧਵਿਸ਼ਵਾਸ ਦੀ ਧੂੰਆਂਖੀ ਧੁੰਦ ਹਟਾਈਏ,
ਨਵਾਂ ਸਾਲ ਮਨਾਈਏ।
ਮਸ਼ਾਲ ਗਿਆਨ ਦੀ ਜਗਾਈਏ,
ਨਵਾਂ ਸਾਲ ਮਨਾਈਏ।
ਨਿਵੇਕਲਾ ਕੁੱਝ "ਰਾਣੇ" ਕਰ ਜਾਈਏ,
ਨਵਾਂ ਸਾਲ ਮਨਾਈਏ।