ਕ੍ਰਿਸ਼ਨਾਂ ਰਾਣੀ ਪਹਿਲਾ ਯਾਦਗਾਰੀ ਪੁਰਸਕਾਰ ਉੱਘੇ ਵਿਅੰਗਕਾਰ ਐਮ. ਕੇ ਰਾਹੀ ਨੂੰ ਦਿੱਤਾ ਗਿਆ (ਖ਼ਬਰਸਾਰ)


ਬਾਘਾਪੁਰਾਣਾ -- ਬਾਰੂ ਰਾਮ ਮੈਮੋਰੀਅਲ ਸ਼ਬਦ ਤ੍ਰਿੰਜਣ  ਵੈਲਫੇਅਰ ਐਂਡ ਕਲਚਰਲ ਸੁਸਾਇਟੀ (ਰਜਿ.) ਬਠਿੰਡਾ ਵੱਲੋਂ ‘ਪਹਿਲਾ ਕ੍ਰਿਸ਼ਨਾ ਰਾਣੀ ਮਿੱਤਲ ਯਾਦਗਾਰੀ ਹਾਸ ਵਿਅੰਗ ਪੁਰਸਕਾਰ -2022’ ਪੰਜਾਬੀ ਹਾਸ ਵਿਅੰਗ ਅਕਾਦਮੀ  ਪੰਜਾਬ  ਅਤੇ ਪੇਂਡੂ ਸਾਹਿਤ ਸਭਾ ਬਾਲਿਆਂ ਵਾਲੀ ਦੇ ਸਹਿਯੋਗ ਨਾਲ , ਕਵੀਸ਼ਰ ਮਾਘੀ ਸਿੰਘ ਗਿੱਲ ਯਾਦਗਾਰੀ ਲਾਇਬਰੇਰੀ  ਬਾਲਿਆਂ ਵਾਲੀ (ਬਠਿੰਡਾ) ਵਿਖੇ ਕਰਵਾਏ ਗਏ ਸਨਮਾਨ ਸਮਾਰੋਹ ਵਿੱਚ ਪੰਜਾਬੀ ਦੇ ਉਘੇ ਵਿਅੰਗਕਾਰ ਸ਼੍ਰੀ ਐਮ.ਕੇ ਰਾਹੀ ਫਿਰੋਜ਼ਪੁਰ ਨੂੰ ਪ੍ਰਦਾਨ ਕੀਤਾ ਗਿਆ. ਸ਼ੀ੍ ਕੇ.ਐਲ. ਗਰਗ ਪ੍ਰਧਾਨ ਪੰਜਾਬੀ ਹਾਸ ਵਿਅੰਗ ਅਕਾਦਮੀ ਪੰਜਾਬ ਦੀ ਪ੍ਰਧਾਨਗੀ ਵਿੱਚ ਚੱਲੇ ਇਸ ਪ੍ਰੋਗਰਾਮ ਦੇ ਪ੍ਰਧਾਨਗੀ ਮੰਡਲ ਵਿੱਚ ਸ਼੍ਰੀ ਬਲਜੀਤ ਸਿੰਘ ਸਿਧੂ ,ਸ਼੍ਰੀ ਅਸ਼ੋਕ ਬਾਂਸਲ ਮਾਨਸਾ, ਸ਼੍ਰੀ ਨਿਰੰਜਨ ਬੋਹਾ,ਸੁਖਦਰਸ਼ਨ ਗਰਗ ਜ. ਸਕੱਤਰ,ਜੱਥੇਦਾਰ ਕਰਨੈਲ ਸਿੰਘ ਭਾਵੜਾ ਸਾਬਕਾ ਚੇਅਰਮੈਨ ਮੰਡੀ ਬੋਰਡ ਫਿਰੋਜ਼ਪੁਰ ਸ਼ਹਿਰ ਹਾਜ਼ਰ ਸਨ.ਪ੍ਰਧਾਨਗੀ ਮੰਡਲ ਵੱਲੋਂ ਸ਼ਮਾ ਰੋਸ਼ਨ ਕੀਤੀ ਗਈ.ਜਗਦੀਸ਼ ਰਾਏ ਕੁਲਰੀਆਂ ਨੇ ਸ਼ਬਦ ਤ੍ਰਿੰਜਣ ਮੈਗਜ਼ੀਨ ਦੀ ਬਾਨੀ ਸੰਪਾਦਿਕਾ ਸਵਰਗੀ ਕ੍ਰਿਸ਼ਨਾ ਮਿੱਤਲ ਦੀ ਜੀਵਨੀ ਅਤੇ ਸਾਹਿਤਕ ਦੇਣ ਬਾਰੇ ਜ਼ਿਕਰ ਕੀਤਾ ਅਤੇ ਅਮਰਜੀਤ ਸਿੰਘ ਪੇਂਟਰ ਵੱਲੋਂ ਐਮ.ਕੇ.ਰਾਹੀ ਜੀ ਦੇ ਬਾਰੇ ਸਨਮਾਨ-ਪੱਤਰ ਪੜ੍ਹਿਆ ਗਿਆ. ਇਸ ਉਪਰੰਤ ਪ੍ਰਧਾਨਗੀ ਮੰਡਲ ਅਤੇ ਮੰਗਤ ਕੁਲਜਿੰਦ ਵੱਲੋਂ ਐਮ. ਕੇ.ਰਾਹੀ ਜੀ ਨੂੰ ਇਸ ਪੁਰਸਕਾਰ, ਲੋਈ ਅਤੇ ਧਨਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ.ਸ਼ਬਦ ਤ੍ਰਿੰਜਣ ਦੇ ਨਵੇਂ ਅੰਕ ਨੂੰ ਰੀਲੀਜ਼ ਕੀਤਾ ਗਿਆ. ਅਕਾਦਮੀ ਦੇ ਜਨਰਲ ਸਕੱਤਰ ਦਵਿੰਦਰ ਸਿੰਘ ਗਿੱਲ ਨੇ ਬੜੇ ਹੀ ਰੌਚਕ ਢੰਗ ਨਾਲ ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਆਪਣੀਆਂ ਹਾਸ ਵਿਅੰਗੀ ਟਿੱਪਣੀਆਂ ਨਾਲ ਇਸ ਨੂੰ ਪ੍ਰਭਾਵਸ਼ਾਲੀ ਬਣਾਈ ਰੱਖਿਆ.

ਮੰਗਤ ਕੁਲਜਿੰਦ ਦੀ ਵਿਅੰਗ ਪੁਸਤਕ ‘ਕਲੀਨ ਚਿੱਟ ਦੇ ਦਿਓ ਜੀ’ ਉਪਰ ਡਾ. ਕੁਲਦੀਪ ਸਿੰਘ ਦੀਪ,ਨਿਰੰਜਨ ਬੋਹਾ ਜੀ,ਡਾ. ਨਾਇਬ ਸਿੰਘ ਮੰਡੇਰ ਵੱਲੋਂ ਲਿਖੇ ਪਰਚੇ ਪੜ੍ਹੇ ਗਏ.ਡਾ.ਜਸਪਾਲ ਜੀਤ ਸਿੰਘ ਨੇ ਵੀ ਕਿਤਾਬ ਉਪਰ ਆਪਣੇ ਵਿਚਾਰ ਪੇਸ਼ ਕੀਤੇ.
ਹਾਸ ਵਿਅੰਗ ਦੇ ਚੱਲੇ ਕਵੀ ਦਰਬਾਰ ਵਿੱਚ ਵੱਖ ਵੱਖ ਵਿਸੰਗਤੀਆਂ ਤੇ ਵਿਅੰਗ ਬਾਣ ਕੱਸਦੀਆਂ ਅਤੇ ਹਾਸਰਸ ਦੇ ਫੁੱਲ ਬਿਖੇਰਦੀਆਂ  ਕਵਿਤਾਵਾਂ ਹਾਜ਼ਰ ਕਵੀਆਂ ਮਾਲਵਿੰਦਰ ਸ਼ਾਇਰ ਬਰਨਾਲਾ, ਡਾ.ਸਾਧੂ ਰਾਮ ਲੰਗੇਆਣਾ, ਸੁੰਦਰਪਾਲ ਪ੍ਰੇਮੀ ਜੈਤੋ, ਦਿਲਜੀਤ ਬੰਗੀ,ਰਮੇਸ਼ ਕੁਮਾਰ ਗਰਗ,ਬਿਕਰ ਮਾਣਕ ਗਿਦੜਬਾਹਾ,ਅਮਰਜੀਤ ਸਿੰਘ ਜੀਤ, ਸੇਵਕ ਸ਼ਮੀਰੀਆ, ਪਰਿੰਦਰ ਸਿੰਗਲਾ, ਕਿਰਨਜੀਤ ਕੌਰ,ਬਲਵਿੰਦਰ ਭੁੱਲਰ,ਜਗਨਨਾਥ ਸ਼ਰਮਾ, ਹਰਜਿੰਦਰ ਕੌਰ, ਹਰੀਸ਼ ਗਰੋਵਰ, ਗੁਰਤੇਜ ਸਿੰਘ, ਦਰਸ਼ਨ ਸਿੰਘ ਬਰੇਟਾ, ਬਲਜੀਤ ਸਿੰਘ ਸਿਧੂ ਆਦਿ ਨੇ ਪੇਸ਼ ਕੀਤੀਆਂ.ਹੈਪੀ ਕੁਮਾਰ,ਸਿਮਰਜੀਤ ਕੌਰ, ਕੇਵਲ ਸਿੰਘ,ਦਰਸ਼ਨ ਸਿੰਘ ਸਿਧੂ, ਗੁਰਪ੍ਰੀਤ ਖੋਜ ਅਫਸਰ ਭਾਸ਼ਾ ਵਿਭਾਗ ਪੰਜਾਬ, ਸੁਖਜੀਵਨ,ਇੰਦਰ ਸਿੰਘ, ਗੁਰਮੇਲ ਸਿੰਘ ਮੇਲਾ,ਗੁਰਮੀਤ ਕੁਮਾਰ,ਕ੍ਰਿਸਟਲ, ਨਸੀਬ ਚੰਦ ਸ਼ਰਮਾ ਆਦਿ ਦੀ ਹਾਜ਼ਰੀ ਪ੍ਰੋਗਰਾਮ ਦੀ ਸ਼ੋਭਾ ਵਧਾ ਰਹੀ ਸੀ.ਮਹਿੰਦਰ  ਮਿੰਦਾ ਜੀ ਨੇ ਸਾਰੇ ਪ੍ਰੋਗਰਾਮ ਨੂੰ ਸ਼ੋਸ਼ਲ ਮੀਡੀਆ ਨਾਲ ਜੋੜੀ ਰੱਖਿਆ.