ਨਵਾਂ ਸਾਲ ਏਸ ਵਾਰੀ (ਕਵਿਤਾ)

ਸੰਜੀਵ ਸੀਬੂ ਦਿੜ੍ਹਬਾ   

Cell: +91 99153 98205
Address:
ਦਿੜ੍ਹਬਾ India
ਸੰਜੀਵ ਸੀਬੂ ਦਿੜ੍ਹਬਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਨਵਾਂ ਚਾਅ ਨਵਾਂ ਰਾਹ ਲੈ ਕੇ ਆਵੇ ਨਵਾਂ ਸਾਲ ਏਸ ਵਾਰੀ,

ਨਵੀਆਂ ਖੁਸ਼ੀਆਂ ਲੈ ਕੇ ਆਵੇ ਨਵੀਂ ਸੋਚ ਨੂੰ ਵਧਾਵੇ।

ਲੈ ਕੇ ਆਵੇ ਫੁੱਲਾਂ ਦੀ ਬਹਾਰ ਨਵਾਂ ਸਾਲ ਏਸ ਵਾਰੀ,  

ਜਾਵੇ ਮੇਰਾ ਦੇਸ਼ ਅੱਗੇ, ਹੋਰ ਲਾਉਣ ਦੇਸ਼ ਵਾਸੀ ਪੂਰਾ ਜ਼ੋਰ।

ਵੇਖੇ ਦੇਸ਼ ਵਿੱਚ ਕੁੱਝ ਨਵਾਂ ਹੋਰ ਇਹ ਸੰਸਾਰ, ਏਸ ਵਾਰੀ,

ਗਰੀਬੀ ਹੋ ਜੇ ਕੋਹਾਂ ਦੂਰ, ਕੰਮ ਮਿਲੇ ਸਭ ਨੂੰ ਜਰੂਰ,

ਲੱਗੇ ਨਾ ਕੋਈ ਰੋਜਗਾਰ ਲਈ ਕਤਾਰ ਏਸ ਵਾਰੀ।

ਲਹਿਜੇ ਦੁਨੀਆਂ ਤੋਂ ਬੋਝ ਹੋਜੇ ਨਵੀਂ ਕੋਈ ਖੋਜ,

ਸਹੇ ਨਾ ਕੋਈ ਅਨਪੜ੍ਹਤਾ ਦੀ ਮਾਰ ਏਸ ਵਾਰੀ।

ਮੋਜਾਂ ਮਾਣੇ ਇਹ ਜਹਾਨ, ਬੱਚਾ, ਬੁੱਢਾ ਹੋਵੇ ਜਾਂ ਜਵਾਨ,

ਰਹੇ ਨਾਂ ਕੋਈ ਸੋਚ ਤੇ ਸਰੀਰ ਦਾ ਬਿਮਾਰ ਏਸ ਵਾਰੀ।

ਗਾਉਣ ਖੁਸ਼ੀਆਂ ਦੇ ਗੀਤ, ਜਿਉਂਦਾ ਰਹੇ ਗੀਤ ਤੇ ਸੰਗੀਤ,

ਵਧਾਏ ਇਹ ਚਾਰੇ ਪਾਸੇ ਹੋਰ ਵੀ ਪਿਆਰ ਏਸ ਵਾਰੀ। 

ਇਹ ਕਹਿਣੋਂ ਵੀ ਨਾਂ ਸੰਗਾਂ, ਮੰਗੀਆਂ ਪਹਿਲਾ ਵੀ ਨੇ ਮੰਗਾਂ,

ਪਰ ਅੱਖਾਂ ਬੰਦ ਕੀਤੀ “ਸੀਬੂ” ਨੇ ਪੁਕਾਰ ਏਸ ਵਾਰੀ।