ਸਿਰਜਣਧਾਰਾ ਵਲੋਂ ਨਵੇਂ ਸਾਲ ਨੂੰ ਕਿਹਾ ਗਿਆ ਜੀ ਆਇਆਂ
(ਖ਼ਬਰਸਾਰ)
ਸਾਹਿਤਕ ਸੰਸਥਾ ਸਿਰਜਣਧਾਰਾ ਦੀ ਮਹੀਨਾ ਵਾਰ ਮੀਟਿੰਗ ਪੰਜਾਬੀ ਭਵਨ ਵਿਖੇ ਹੋਈ । ਜਿਸ ਦੀ ਪ੍ਰਧਾਨਗੀ ਉੱਘੇ ਕਵੀ ਤੇ ਸੀਨੀਅਰ ਜਰਨਲਿਸਟ ਜਨਾਬ ਰਮੇਸ਼ ਕੌਸ਼ਲ ਜੀ ਨੇ ਕੀਤੀ। ਮੀਟਿੰਗ ਵਿੱਚ ਸਾਲ 2022 ਨੂੰ ਅਲਵਿਦਾ ਅਤੇ ਨਵੇਂ 2023 ਨੂੰ ਬਹੁਤ ਹੀ ਮਨਮੋਹਕ ਭਾਵਨਾਵਾਂ ਨਾਲ ਜੀਓ ਆਇਆਂ ਕਿਹਾ ਗਿਆ। ਨਵੇਂ ਸਾਲ ਨੂੰ ਖੁਸ਼ਆਮਦੀਦ ਆਖਦੇ ਹੋਏ ਵਾਹਿਗੁਰੂ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਕਿ ਇਸ ਵਰ੍ਹੇ ਨਸ਼ੇ, ਭ੍ਰਿਸ਼ਟਾਚਾਰੀ ਤੇ ਬੇਈਮਾਨੀ ਜਿਹੀਆਂ ਬੁਰੀਆਂ ਅਲਾਮਤਾਂ ਦਾ ਖਾਤਮਾ ਹੋਵੇ।ਨਵਾਂ ਵਰ੍ਹਾ ਖ਼ੁਸ਼ੀਆਂ ਤੇ ਚਾਵਾਂ ਭਰਪੂਰ ਹੋਵੇ।
ਇਸ ਮੌਕੇ ਹਾਜ਼ਰ ਕਵੀ ਸਾਹਿਬਾਨਾਂ ਨੇ ਆਪਣੀਆਂ ਕਵਿਤਾਵਾਂ ਤੇ ਗੀਤਾਂ ਨਾਲ਼ ਚੰਗਾ ਰੰਗ ਬੰਨ੍ਹਿਆਂ। ਰਮੇਸ਼ ਕੌਸ਼ਲ ਜੀ ਨੇ ਗ਼ਜ਼ਲ "ਪਰਿੰਦੋ ਕੋ ਸਮਝਾਓ, ਵੋ ਮੌਸਮ ਫਿਰ ਭੀ ਆਏਂਗੇ"।ਉੱਘੇ ਗਾਇਕ ਤੇ ਗੀਤਕਾਰ ਅਮਰਜੀਤ ਸ਼ੇਰਪੁਰੀ ਨੇ ਗੀਤ " 2023 ਨਵਾਂ ਸਾਲ ਮਿੱਤਰੋ, ਖ਼ੁਸ਼ੀਆਂ ਲਿਆਇਆ ਲੱਖਾਂ ਨਾਲ਼ ਮਿੱਤਰੋ" ਉੱਘੇ ਗੀਤਕਾਰ ਸੁਰਜੀਤ ਸਿੰਘ ਜੀਤ ਨੇ ਗੀਤ "ਖੁਸ਼ੀ ਆਉਂਦੇ ਨਵੇਂ ਸਾਲ ਦੀ,ਜਾਂਦੇ ਸਾਲ ਨੂੰ ਵੀ ਨਿੱਘੀ ਜਿਹੀ ਵਧਾਈ",ਉੱਘੇ ਗਾਇਕ ਗੁਰਵਿੰਦਰ ਸ਼ੇਰਗਿੱਲ ਨੇ ਗੀਤ ਧੰਨ ਧੰਨ ਗੁਰੂ ਕਲਗੀਆਂ ਵਾਲੜਿਆ,ਤੇਰਾ ਕਰਜ਼ ਕਦੇ 'ਨੀ ਉਤਾਰ ਹੋਣਾ। ਤਵਿੰਦਰਵੀਰ ਸਿੰਘ ਗਰੇਵਾਲ ਨੇ ਨਜ਼ਮ " ਨੂਰ ਚਿਹਰਾ ਨੂਰ ਕਲਾਈ" ਪਰਮੇਸ਼ਰ ਸਿੰਘ ਬੇਰਕਲਾਂ ਤੇ ਗੁਰਦੇਵ ਸਿੰਘ ਬਰਾੜ ਨੇ ਨਵੇਂ ਸਾਲ ਨੂੰ ਜੀਓ ਆਇਆਂ ਆਖਦੇ ਹੋਏ ਆਪਣੇ ਵਿਚਾਰ ਰੱਖੇ।
ਮੀਟਿੰਗ ਦੇ ਅਖੀਰ ਵਿੱਚ ਸਾਲ 2022 ਵਿੱਚ ਸਦੀਵੀਂ ਵਿਛੋੜਾ ਦੇ ਗਏ ਉੱਘੇ ਲੇਖਕ ਤੇ ਜਰਨਲਿਸਟ ਸ੍ਰ ਹਰਵੀਰ ਸਿੰਘ ਭੰਵਰ, ਸਾਹਿਤਕਾਰ ਸੁਖਦੇਵ ਸਿੰਘ ਲਾਜ਼ ਜੀ ਦੇ ਭਰਾ ਤੇ ਰਣਜੀਤ ਸਿੰਘ ਦੇ ਸਤਿਕਾਰਯੋਗ ਭੈਣ ਜੀ ਨੂੰ ਦੋ ਮਿੰਟ ਦਾ ਮੋਨਧਾਰ ਕੇ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਗਈ।
ਅੰਤ ਵਿੱਚ ਜਨਰਲ ਸੈਕਟਰੀ ਸ਼ੇਰਪੁਰੀ ਨੇ ਸਭਨਾਂ ਦਾ ਸਤਿਕਾਰ ਸਹਿਤ ਧੰਨਵਾਦ ਕੀਤਾ।