ਪ੍ਰਸਿੱਧ ਲੇਖਕ, ਪੱਤਰਕਾਰ ਤੇ ਕਾਲਮ ਨਵੀਸ ਹਰਬੀਰ ਸਿੰਘ ਭੰਵਰ ਨੂੰ ਸ਼ਰਧਾਂਜਲੀਆਂ (ਖ਼ਬਰਸਾਰ)


  ਲੁਧਿਆਣਾ  --  ਪ੍ਰਸਿੱਧ ਲੇਖਕ, ਸ਼੍ਰੋਮਣੀ ਪੱਤਰਕਾਰ ਤੇ ਕਾਲਮਨਵੀਸ ਹਰਬੀਰ ਸਿੰਘ ਭੰਵਰ ਨਮਿੱਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 17 ਅੱਜ ਗੁਰਦੁਆਰਾ ਭਾਈ ਰਣਧੀਰ ਸਿੰਘ ਨਗਰ (ਈ. ਬਲਾਕ) ਵਿਖੇ ਹੋਈ | ਸ਼ਰਧਾਂਜਲੀ ਸਮਾਰੋਹ ਵਿਚ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਿਸ਼ੇਸ਼ ਤੌਰ 'ਤੇ ਪੁੱਜੇ ਅਤੇ ਉਨ੍ਹਾਂ ਨੇ ਸਵ:ਭੰਵਰ ਦੇ ਸਪੁੱਤਰ ਡਾ.ਹਿਰਦੇਪਾਲ ਸਿੰਘ ਨੂੰ ਦਸਤਾਰੇ ਭੇਂਟ ਕੀਤੀ | ਮੰਚ ਸੰਚਾਲਨ ਦੀ ਜਿੰਮੇਵਾਰੀ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਤੇ ਉੱਘੇ ਸਾਹਿਤਕਾਰ ਰਣਜੋਧ ਸਿੰਘ ਨੇ ਨਿਭਾਉਂਦਿਆਂ ਪਰਿਵਾਰ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਡਾ.ਗੁਰਇਕਬਾਲ ਸਿੰਘ, ਉੱਘੇ ਲੇਖਕ ਡਾ. ਫ਼ਕੀਰ ਚੰਦ ਸ਼ੁਕਲਾ, ਡਾ. ਗੁਲਜ਼ਾਰ ਸਿੰਘ ਪੰਧੇਰ, ਦਲਜੀਤ ਸਿੰਘ ਜੱਸਲ, ਅਸ਼ਵਨੀ ਜੇਤਲੀ, ਦੇਵਿੰਦਰ ਸੇਖਾ, ਤ੍ਰੈਲੋਚਨ ਲੋਚੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਐਸ.ਪੀ. ਸਿੰਘ, ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਭੱਠਲ, ਡਾ.ਨਿਰਮਲ ਜੌੜਾ, ਜਸਮੇ ਸਿੰਘ ਢੱਟ ਪ੍ਰਧਾਨ ਪੰਜਾਬ ਸੱਥ, ਸੁਰਿੰਦਰ ਕੈਲੇ ਆਦਿ ਹਾਜ਼ਰ ਸਨ |

ਪੁਨੀਤ ਬਾਵਾ