ਹੱਕਾਂ ਖਾਤਰ ਜੇ ਹੈ ਲੜਨਾ।
ਸੂਲੀ ਤੇ ਪੈ ਸਕਦਾ ਚੜਨਾ।
ਜੀਵਨ ਵਿਚ ਜੇ ਚਾਨਣ ਕਰਨਾ,
ਕਿਤਾਬਾਂ ਤਾਈਂ ਪੈਣਾ ਪੜਨਾ।
ਜੇ ਮੰਜਿਲ ਨੂੰ ਸਰ ਕਰਨਾ ਹੈ,
ਮੁਰਸ਼ਦ ਦਾ ਪੱਲਾ ਪਊ ਫੜਨਾ।
ਜਿੱਤਣ ਦੀ ਖਾਤਰ ਦੋਵੇਂ ਖੇਡਣ,
ਪਰ ਇਕ ਨੂੰ ਤਾਂ ਪੈਣਾ ਹਰਨਾ।
ਜੋ ਧਰਤੀ ਤੇ ਪੈਦਾ ਹੋਇਆ,
ਇਕ ਦਿਨ ਉਸ ਨੇ ਹੈ ਮਰਨਾ।
ਸੁੱਖ ਸਦਾ ਨਾ ਸਾਥ ਨਿਭਾਵੇ,
ਦੁੱਖਾਂ ਤਾਈਂ ਵੀ ਪੈਂਦਾ ਜਰਨਾ।
ਕੰਮ ਕਰਨ ਤੋਂ ਜਿਹੜਾ ਟਲਦਾ,
ਔਖਾ ਉਹਨੂੰ ਗੁਜਾਰਾ ਕਰਨਾ।
ਲੱਗ ਗਿਆ ਨਸਿਆਂ ਤੇ ਜਿਹੜਾ,
ਅੱਜ ਨਹੀਂ ਤਾਂ ਕੱਲ ਉਸ ਮਰਨਾ।।
ਅੱਸੂ ਕੱਤਕ ਤੇ ਵੈਸਾਖ ਚ,
ਮਾੜਾ ਹੁੰਦਾ ਬੱਦਲ ਵਰਨਾ।
ਦੁੱਖੀ ਕੀਤੇ ਸਰਕਾਰਾਂ ਦੇ,
ਬੈਠੇ ਲੋਕ ਲਗਾ ਕੇ ਧਰਨਾ।
ਲੋਕਾਂ ਦੀ ਸ਼ਕਤੀ ਦੇ ਅੱਗੇ,
ਸਿੱਧੂ ਸਰਕਾਰਾਂ ਹੁੰਦਾ ਹਰਨਾ।