ਪਹਿਲਾਂ ਪੰਛੀ ਦੇ ਪਰ ਸਾਰੇ ਵੱਡ ਦਿੱਤੇ ਜਾਂਦੇ ਨੇ |
ਫਿਰ ਓਹ ਉੱਡਣ ਨੂੰ ਅਸਮਾਨੇ ਛੱਡ ਦਿੱਤੇ ਜਾਂਦੇ ਨੇ |
ਲੋਕ ਵਿਹੂਣੇ ਘਰ ਤੋਂ ਕਰਕੇ, ਮਾਰ ਕੇ ਮਾਵਾਂ ਦੇ ਪੁੱਤ ,
ਝੰਡੇ ਜਿੱਤ ਦੇ , ਟੁਕੜੇ ਭੋੰ 'ਤੇ ਗੱਡ ਦਿੱਤੇ ਜਾਂਦੇ ਨੇ |
ਭੱਠੀ ਇਸ਼ਕੇ ਦੀ ਵਿੱਚ ਪੈਦਾ , ਖੂਨ, ਤੇਲ ਦੀ ਥਾਂਵੇ ,
ਬਾਲਣ ਦੀ ਥਾਂ ਝੋਕ ਭੱਠੀ ਵਿੱਚ ਹੱਡ ਦਿੱਤੇ ਜਾਂਦੇ ਨੇ |
ਅਸਰ-ਰਸੂਖ ਵਾਲਿਆਂ ਦਾ ਤਾਂ ਸੱਤੀ-ਵੀਹੀਂ ਸੋਂਓ ਹੈ,
ਦੌਲਤ, ਸ਼ੋਹਰਤ, ਅਹੁਦੇ, ਤੋਹਫ਼ੇ ਅੱਡ ਦਿੱਤੇ ਜਾਂਦੇ ਨੇ|
ਇਸ ਮਹਿਫਲ ਵਿੱਚ ਕਹਿਣਾ ਹੈ ਤਾਂ ਮਰਿਆਦਾ ਵਿੱਚ ਰਹਿ ਕੇ ,
ਇਸ ਤੋਂ ਬਾਘੀ ਲੋਕ ਸਭਾ 'ਚੋਂ ਕੱਡ ਦਿੱਤੇ ਜਾਂਦੇ ਨੇ |