ਕਰਤਾਰ ਸਿੰਘ ਰੋਡੇ ਨਾਲ ਰੂ ਬਰੂ ਸਮਾਗਮ (ਖ਼ਬਰਸਾਰ)


ਬਾਘਾਪੁਰਾਣਾ  -- ਸਾਹਿਤ ਸਭਾ ਰਜਿ ਬਾਘਾਪੁਰਾਣਾ ਵੱਲੋਂ ਸਾਹਿਤਕਾਰ ਕੈਨੇਡੀਅਨ ਕਰਤਾਰ ਸਿੰਘ ਰੋਡੇ ਨਾਲ ਰੂਬਰੂ ਸਮਾਗਮ ਅਤੇ ਉਨ੍ਹਾਂ ਦੀ ਨਵ ਪ੍ਰਕਾਸ਼ਿਤ ਕਾਵਿ ਸੰਗ੍ਰਹਿ ਪਲੇਠੀ ਪੁਸਤਕ 'ਏਕਾ ਦੂਆ' ਨੂੰ ਲੋਕ ਅਰਪਣ ਕਰਨ ਲਈ ਇੱਕ ਸਮਾਗਮ ਸਭਾ ਦੇ ਪ੍ਰਧਾਨ ਲਖਵੀਰ ਸਿੰਘ ਕੋਮਲ ਆਲਮਵਾਲਾ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬਾਘਾਪੁਰਾਣਾ ਵਿਖੇ ਕਰਵਾਇਆ ਗਿਆ । ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸਭਾ ਦੇ ਪ੍ਰਧਾਨ ਲਖਵੀਰ ਸਿੰਘ ਕੋਮਲ, ਕਰਤਾਰ ਸਿੰਘ ਰੋਡੇ, ਬਲਦੇਵ ਸਿੰਘ ਸੜਕਨਾਮਾ, ਗੁਰਮੀਤ ਸਿੰਘ ਕੜਿਆਲਵੀ, ਡਾਕਟਰ ਸੁਰਜੀਤ ਬਰਾੜ, ਲੈਕਚਰਾਰ ਕੁਲਵੰਤ ਕੌਰ, ਜਸਵਿੰਦਰ ਕੌਰ ਰੋਡੇ ਅਤੇ ਸਮਾਗਮ ਦੇ ਮੁੱਖ ਮਹਿਮਾਨ ਬੂਟਾ ਸਿੰਘ ਚੌਹਾਨ ਸੁਸ਼ੋਭਿਤ ਸਨ। ਸਮਾਗਮ ਦੀ ਸ਼ੁਰੂਆਤ ਸੁਖਰਾਜ ਸਿੰਘ ਮੱਲਕੇ ਦੇ ਸਮਾਜਿਕ ਗੀਤ ਨਾਲ ਹੋਈ। ਉਪਰੰਤ ਸਭਾ ਦੇ ਪ੍ਰਧਾਨ ਲਖਵੀਰ ਸਿੰਘ ਕੋਮਲ ਅਤੇ ਸਟੇਜ ਸਕੱਤਰ ਹਰਵਿੰਦਰ ਸਿੰਘ ਰੋਡੇ ਵੱਲੋਂ ਸਭਾ ਦੀਆਂ ਸਰਗਰਮੀਆਂ ਬਾਰੇ ਚਾਨਣਾ ਪਾਉਂਦਿਆਂ ਪਹੁੰਚੀਆਂ ਹੋਈਆਂ ਸਮੂਹ ਸ਼ਖ਼ਸੀਅਤਾਂ ਨੂੰ ਜੀ ਆਇਆਂ ਆਖਿਆ ਗਿਆ।

 
ਉਪਰੰਤ ਡਾਕਟਰ ਸੁਰਜੀਤ ਬਰਾੜ ਵੱਲੋਂ ਕਰਤਾਰ ਸਿੰਘ ਰੋਡੇ ਦੇ ਸਾਹਿਤਕ ਸਫ਼ਰ ਅਤੇ ਉਨ੍ਹਾਂ ਦੀ ਪੁਸਤਕ ਬਾਰੇ ਵਿਸਥਾਰਪੂਰਵਕ ਰੋਸ਼ਨੀ ਪਾਈ ਗਈ। ਉਪਰੰਤ ਕਰਤਾਰ ਸਿੰਘ ਰੋਡੇ ਨੇ ਆਪਣੀ ਨਿੱਜੀ ਜ਼ਿੰਦਗੀ ਅਤੇ ਸਾਹਿਤਕ ਸਫ਼ਰ ਅਤੇ ਹੁਣ ਕੈਨੇਡਾ ਧਰਤੀ ਦੀ ਪ੍ਰਵਾਸ ਜ਼ਿੰਦਗੀ ਬਾਰੇ ਵਿਚਾਰ ਸਾਂਝੇ ਕਰਦਿਆਂ ਕੁਝ ਰਚਨਾਵਾਂ ਵੀ ਪੇਸ਼ ਕੀਤੀਆਂ ਅਤੇ ਲੇਖਕਾਂ ਵੱਲੋਂ ਉਠਾਏ ਗਏ ਸਵਾਲਾਂ ਦੇ ਜਵਾਬ ਦਿੱਤੇ ਗਏ। ਇਸ ਦੇ ਨਾਲ ਹੀ ਪ੍ਰਧਾਨਗੀ ਮੰਡਲ ਅਤੇ ਸਭਾ ਦੇ ਸਮੂਹ ਮੈਂਬਰਾਂ ਵੱਲੋਂ ਉਨ੍ਹਾਂ ਦੀ ਪੁਸਤਕ ਏਕਾ ਦੂਆ ਨੂੰ ਲੋਕ ਅਰਪਣ ਕੀਤਾ ਗਿਆ ਅਤੇ ਕਰਤਾਰ ਸਿੰਘ ਰੋਡੇ ਅਤੇ ਬੂਟਾ ਸਿੰਘ ਚੌਹਾਨ ਦਾ ਨਿੱਘਾ ਸਵਾਗਤ ਕਰਦਿਆਂ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਸਮਾਗਮ ਦੇ ਅਖੀਰ ਵਿਚ ਹੋਏ ਕਵੀ ਦਰਬਾਰ ਵਿਚ ਜਗਦੀਸ਼ ਪ੍ਰੀਤਮ ,ਐਸ. ਇੰਦਰ ਰਾਜੇਆਣਾ, ਗੋਰਾ ਸਮਾਲਸਰ,ਕਰਮ ਸਿੰਘ ਕਰਮ, ਪ੍ਰਸ਼ੋਤਮ ਪੱਤੋਂ, ਮਾਸਟਰ ਰਘਬੀਰ ਸਿੰਘ ਲੰਗੇਆਣਾ, ਜਸਵਿੰਦਰ ਕੌਰ ਬਾਘਾਪੁਰਾਣਾ, ਸੁਖਜੀਤ ਸਿੰਘ ਬੁੱਕਣ ਵਾਲਾ, ਬਲਵਿੰਦਰ ਸਿੰਘ ਵਾੜਾ ਭਾਈਕਾ, ਕਵੀਸ਼ਰ ਜਗਜੀਵਨ ਸਿੰਘ ਰੋਡੇ,ਹਰਦੀਪ ਸਿੰਘ ਬੰਬੀਹਾ, ਡਾਕਟਰ ਹਰਨੇਕ ਸਿੰਘ ਰੋਡੇ, ਗੁਰਦੇਵ ਸਿੰਘ ਦਰਦੀ, 
ਲਖਵੀਰ ਸਿੰਘ ਕੋਮਲ ਆਲਮਵਾਲਾ, ਹਰਵਿੰਦਰ ਸਿੰਘ ਰੋਡੇ, ਸ਼ਿਵ ਢਿੱਲੋਂ, ਸਾਗਰ ਸ਼ਰਮਾਂ, ਸੁਰਜੀਤ ਸਿੰਘ ਕਾਲੇਕੇ, ਜਸਵੰਤ ਸਿੰਘ ਜੱਸੀ ਸਿੱਧੂ, ਕੋਮਲ ਭੱਟੀ,ਦਾ ਉਕਟੋ ਆਊਲ,ਨਾਇਬ ਸਿੰਘ ਰੋਡੇ, ਹਰਚਰਨ ਸਿੰਘ ਰਾਜੇਆਣਾ, ਕੰਵਲਜੀਤ ਭੋਲਾ ਲੰਡੇ,ਡਾ ਸਾਧੂ ਰਾਮ ਲੰਗੇਆਣਾ, ਮਾਸਟਰ ਪਰਮਿੰਦਰ ਸਿੰਘ, ਕਰਤਾਰ ਸਿੰਘ ਰੋਡੇ, ਹਰਚੰਦ ਸਿੰਘ,ਪ੍ਰੇਮ ਕੁਮਾਰ ਮੋਗਾ, ਧਨਵੰਤ ਸਿੰਘ, ਬਲਜਿੰਦਰ ਭਾਰਤੀ ਕੋਟਕਪੂਰਾ, ਪਰਮਜੀਤ ਕੌਰ, ਹਰਚਰਨ ਸਿੰਘ,ਚੇਤਨ ਦਿਵੇਦੀ, ਲਖਵੀਰ ਸਿੰਘ ਸਮਾਧ ਭਾਈ, ਗੁਰਜੰਟ ਕਲਸੀ ਲੰਡੇ, ਅਮਰਜੀਤ ਸਿੰਘ ਰਣੀਆਂ, ਸ਼ਮਿੰਦਰ ਸਿੰਘ ਬਰਾੜ, ਗੁਰਦਰਸ਼ਨ ਸਿੰਘ ਰੋਡੇ, ਸ਼ਿੰਦਰਪਾਲ ਕੌਰ ਅਟਵਾਲ, ਆਤਮਾ ਸਿੰਘ ਰੋਡੇ,ਜੰਗੀਰ ਸਿੰਘ ਖੋਖਰ, ਤਰਸੇਮ ਗੋਪੀਕਾ ,ਅਮਰ ਘੋਲੀਆ, ਚਰਨਜੀਤ ਸਿੰਘ ਲੱਕੀ ਘੋਲੀਆ, ਭੁਪਿੰਦਰ ਸਿੰਘ,ਕੇ. ਡੀ ਮਤਾਨੀਆਂ , ਡਾਕਟਰ ਜਸਪਾਲ ਸਿੰਘ, ਗੁਰਦੀਪ ਸਿੰਘ ਮੋਗਾ, ਕੁਲਵਿੰਦਰ ਸਿੰਘ, ਸੋਹਣ ਸਿੰਘ ਸੇਖੋਂ, ਗੁਰਮੀਤ ਸਿੰਘ ਬਰਾੜ ਸ਼ਾਮਲ ਸਨ। ਪ੍ਰੈਸ ਨੂੰ ਉਕਤ ਜਾਣਕਾਰੀ ਸਭਾ ਦੇ ਪ੍ਰੈਸ ਸਕੱਤਰ ਡਾ ਸਾਧੂ ਰਾਮ ਲੰਗੇਆਣਾ ਵੱਲੋਂ ਜਾਰੀ ਕੀਤੀ ਗਈ ਹੈ।