ਇਨਸਾਫ (ਪਿਛਲ ਝਾਤ )

ਗੁਰਮੀਤ ਸਿੰਘ ਵੇਰਕਾ   

Email: gsinghverka57@gmail.com
Cell: +91 98786 00221
Address:
India
ਗੁਰਮੀਤ ਸਿੰਘ ਵੇਰਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੈਂ ਆਰਥਿਕ ਅਪਰਾਧ ਸ਼ਾਖਾ ਅੰਮ੍ਰਿਤਸਰ ਵਿਖੇ ਬਤੌਰ ਤਫਤੀਸੀ ਅਫਸਰ ਲੱਗਾ ਸੀ। ਬ੍ਰਿਧ ਔਰਤ ਅਮਰੀਕ ਕੌਰ ਨੇ ਮਾਨਯੋਗ ਕਮਿਸ਼ਨਰ ਪੁਲਿਸ ਅਮ੍ਰਿਤਸਰ ਸਿਟੀ ਨੂੰ ਇੱਕ ਦਰਖ਼ਾਸਤ ਦਿੱਤੀ ਸੀ ਕਿ ਉਸ ਦੇ ਬੇਟੇ ਦਾ ਸੜਕ ਐਕਸੀਡੈਟ ਹੋਣ ਕਾਰਣ ਪੁਲਿਸ ਨੇ ਦੋਸ਼ੀਆਂ ਤੇ ਪਰਚਾ ਦਰਜ ਕਰਣ ਦੀ ਬਜਾਏ 174 ਜਾਬਤਾ ਫੌਜਦਾਰੀ ਦੇ ਤਹਿਤ ਕੁਦਰਤੀ ਮੌਤ ਦੀ ਕਾਰਵਾਈ ਕਰ ਦਿੱਤੀ ਤਾਂ ਉਹ ਡੀਸੀ ਸਾਹਿਬ ਦੇ ਪੇਸ਼ ਹੋਈ ਤਾਂ ਡੀਸੀ ਸਾਹਿਬ ਨੇ ਉਸ ਦੇ ਮਰੇ ਹੋਏ ਬੇਟੇ ਦਾ ਪੰਜਾਹ ਹਜ਼ਾਰ ਰੁਪਇਆ ਮੈਨੂੰ ਮੁਆਵਜ਼ਾ ਦਿੱਤਾ ਸੀ। ਜੋ ਮੈਨੂੰ ਇੱਕ ਵਿਅਕਤੀ ਨੇ ਜੋ ਆਪਣੇ ਆਪ ਨੂੰ ਰੰਧਾਵਾ ਵਕੀਲ ਦਾ ਮੁਨਸ਼ੀ ਦੱਸਦਾ ਸੀ, ਇਹ ਕਹਿ ਕੇ ਲੈ ਲਏ ਕੇ ਉਹ ਉਸ ਦੇ ਮਰੇ ਹੋਏ ਮੁੰਡੇ ਦਾ ਕੇਸ ਲੜ ਕੇ ਤੈਨੂੰ ਅਦਾਲਤ ਤੋਂ ਵੱਧ ਤੋਂ ਵੱਧ ਮੁਆਵਜ਼ਾ ਦਿਵਾਵੇਂਗਾ। ਜਿਸ ਨੇ ਨਾਂ ਹੀ ਮੈਨੂੰ ਮੁਆਵਜ਼ਾ ਦਵਾਇਆ ਤੇ ਨਾਂ ਹੀ ਪੈਸੇ ਵਾਪਸ ਕੀਤੇ। ਮੈਂ ਥਾਣੇ ਸੀ ਡਵੀਜ਼ਨ ਵੀ ਇਤਲਾਹ ਦਿੱਤੀ ਇਨਸਾਫ ਨਹੀਂ ਮਿਲਿਆਂ। ਜੋ ਦਰਖ਼ਾਸਤ ਆਰਥਿਕ ਅਪਰਾਧ ਸ਼ਾਖਾ ‘ ਕਮਿਸਨਰ ਸਾਹਿਬ ਵਲੋਂ ਮਾਰਕ ਹੋਣ ਤੇ ਇੰਨਚਾਰਜ ਸਾਹਿਬ ਨੇ ਅੱਗੋ ਮੈਨੂੰ ਪੜ੍ਹਤਾਲ ਲਈ ਮਾਰਕ ਕਰ ਦਿੱਤੀ।

ਜੋ ਅਮਰੀਕ ਕੌਰ ਨੂੰ ਸਾਮਲ ਪੜਤਾਲ ਕੀਤਾ ਤੇ ਦਰਖਾਸਤ ਦੀ ਦਰਿਆਫਤ ਕੀਤੀ , ਜਿਸ ਵਿਅਕਤੀ ਨੇ ਪੈਸੇ ਲਏ ਸੀ ਉਸ ਦਾ ਕੋਈ ਵੀ ਅੱਗਾ ਪਤਾ ਨਹੀਂ ਸੀ,ਕਾਫੀ ਮਿਹਨਤ ਕਰਣ ਤੇ ਪਤਾ ਲੱਗਾ ਕੇ ਉਹ ਆਪਣੇ ਘਰ ਵਿੱਚ ਚੌਂਕੀ ਦੇਕੇ ਲੋਕਾਂ ਨੂੰ ਪੁੱਛਨਾਂ ਦਿੰਦਾ ਹੈ। ਮੈ ਉਸ ਨੂੰ ਉਸ ਦੇ ਟਰੇਸ ਕੀਤੇ ਟੈਲੀਫੂਨ ਤੇ ਕਿਹਾ ਤੇਰੇ ਖਿਲਾਫ ਅਮਰੀਕ ਕੌਰ ਨੇ ਦਰਖ਼ਾਸਤ ਦਿੱਤੀ ਹੈ। ਉਹ ਸਾਫ ਹੀ ਮੁੱਕਰ ਗਿਆ ਮੈਂ ਕਿਸੇ ਵੀ ਅਮਰੀਕ ਕੌਰ ਨੂੰ ਨਹੀਂ ਜਾਣਦਾ ਤੇ ਨਾ ਹੀ ਮੈਂ ਕੋਈ ਪੈਸੇ ਲਏ ਹਨ।ਮੈਂ ਉਸ ਨੂੰ ਕਿਹਾ ਮੈਂ ਹੁਣੇ ਹੀ ਤੇਰੇ ਘਰ ਸਿਪਾਹੀਆਂ ਨੂੰ ਅਮਰੀਕ ਕੌਰ ਨੂੰ ਨਾਲ ਲੈਕੇ ਆਉਦਾ ਹਾ ਤੇ ਜੋ ਪੁੱਛਨਾਂ ਪਾਉਣ ਲੋਕ ਆਉਦੇ ਹਨ ਉਨਾ ਦੇ ਸਾਹਮਣੇ ਤੇਰਾ ਭਾਂਡਾ ਫੋੜ ਕਰ ਜਲੂਸ ਕੱਢਦਾ ਹਾਂ। ਉਹ ਘਬਰਾ ਗਿਆ ਤੇ ਉਸ ਨੇ ਇੱਕ ਦੰਮ ਆਪਣੀ ਅਵਾਜ ਤਰਲਿਆਂ ਵਿੱਚ ਬਦਲ ਲਈ ਤੇ ਕਿਹਾ ਨਹੀਂ ਥਾਣੇਦਾਰ ਸਾਹਿਬ ਇੱਥੇ ਨਹੀਂ ਆਉਣਾ ਮੈਂ ਆਪ ਹੀ ਆਪ ਦੇ ਦਿੱਤੇ ਪਤੇ ਹਾਜ਼ਰ ਹੋ ਜਾਵਾਂਗਾ। ਜੋ ਮੇਰੇ ਦਿੱਤੇ ਪੱਤੇ ਆਰਥਿਕ ਅਪਰਾਧ ਸਾਖਾ ਵਿੱਚ ਦੋ ਪ੍ਰਧਾਨਾਂ ਨੂੰ ਨਾਲ ਲੈਕੇ ਆ ਗਿਆ। ਇੱਕ ਵਾਰੀ ਜਿਹੜਾ ਵਿਅਕਤੀ ਜੇਲ ‘ ਚ ਚਲਾ ਜਾਂਦਾ ਹੈ ਤੇ ਪ੍ਰਧਾਨ ਬਣ ਜਾਂਦਾ ਹੈ ਉਹ ਕਨੂੰਨ ਪ੍ਰਤੀ ਮਾਹਿਰ ਹੋ ਜਾਂਦਾ ਹੈ ਅੱਧਾ ਵਕੀਲ ਬਣ ਜਾਂਦਾ ਹੈ। ਮੈਂ ਪੈਸਿਆ ਦੀ ਅਮਰੀਕ ਕੋਰ ਵੱਲੋਂ ਪ੍ਰਧਾਨਾਂ ਨਾਲ ਗੱਲ ਕੀਤੀ ਤੇ ਮੈਨੂੰ ਪ੍ਰਧਾਨ ਕਹਿਣ ਲੱਗੇ ਥਾਣੇਦਾਰ ਜੀ ਇਹ ਮਾਮਲਾ ਪੈਸਿਆ ਦਾ ਲੈਣ ਦੇਣ ਦਾ ਹੈ ਪੁਲਿਸ ਇਸ ਵਿੱਚ ਦਖਲਅੰਦਾਜੀ ਨਹੀਂ ਕਰ ਸਕਦੀ। ਠੀਕ ਹੈ ਪ੍ਰਧਾਨ ਜੀ ਪੁਲਿਸ ਤੇ ਦਖਲਅੰਦਾਜੀ ਨਹੀਂ ਕਰ ਸਕਦੀ ਪਰ ਇਸ ਗ਼ਰੀਬਣੀ ਦੀ ਤਾਂ ਗੱਲ ਸੁਣ ਸਕਦੇ ਹੋ। ਇਸ ਤੋਂ ਬਾਅਦ ਤੁਸੀ ਦੋ ਪ੍ਰਧਾਨ ਜੋ ਫੈਸਲਾ ਕਰੋਗੇ ਮੈਨੂੰ ਮਨਜੂਰ ਹੋਵੇਗਾ। ਅਮਰੀਕ ਕੌਰ ਨੇ ਦਵੱਥੜਾਂ ਮਾਰਦੇ ਹੋਏ ਆਪਣੇ ਮਰੇ ਹੋਏ ਬੱਚੇ ਦਾ ਵਾਸਤਾ ਪਾ ਸਾਰੀ ਠੱਗੀ ਦੀ ਗੱਲ ਪਰਧਾਨਾ ਨੂੰ ਦੱਸੀ ਕਿ ਜੇ ਕਰ ਤੁਹਾਡੇ ਨਾਲ ਕੋਈ ਇਸ ਤਰਾਂ ਕਰੇ ਤੁਸੀ ਕੀ ਕਰੋਗੇ। ਉਨ੍ਹੇਂ ਚਿਰ ਨੂੰ ਮੈਂ ਪ੍ਰਧਾਨਾਂ ਨੂੰ ਸਪੀਕਰ ਆਉਨ ਕਰਵਾ ਰੰਧਾਵੇ ਵਕੀਲ ਨਾਲ ਗੱਲ ਕਰਾ ਦਿੱਤੀ। ਜਿਸ ਨੇ ਕਿਹਾ ਇਹ ਕੋਈ ਮੇਰਾ ਮੁਨਸ਼ੀ ਨਹੀ ਹੈ, ਇਹ ਫਰਾਡੀ ਹੈ। ਇਸ ਨਾਲ ਜੋ ਕਨੂੰਨੀ ਕਾਰਵਾਈ ਬਣਦੀ ਹੈ ਕਰੋ ਮੈਂ ਇਸ ਸੰਬੰਧ ਵਿੱਚ ਅਦਾਲਤ ਵਿੱਚ ਗਵਾਹੀ ਦੇਵਾਂਗਾ। ਇਹ ਗੱਲ ਸੁਣ ਪ੍ਰਧਾਨਾਂ ਦੀ ਜ਼ਮੀਰ ਜਾਗ ਗਈ ਤੇ ਉਨ੍ਹਾਂ ਨੇ ਆਪਣੇ ਨਾਲ ਆਏ ਫਰਜੀ ਰੰਧਾਵਾਂ ਦੇ ਵਕੀਲ ਨੂੰ ਦਬਕਾ ਮਾਰ ਕਿਹਾ ਉਏ ਪਹਿਲੇ ਅਸੀਂ ਤੇਰੇ ਮਗਰ ਆਏ ਸੀ ਹੁਣ ਅਸੀਂ ਵੀ ਬਾਜੁਰਗ ਮਾਈ ਦੇ ਨਾਲ ਹਾਂ ਸਾਰੀ ਗੱਲ ਸੱਚ ਸੱਚ ਬਿਆਨ ਕਰ। ਫਿਰ ਕੀ ਸੀ ਪ੍ਰਧਾਨਾਂ ਦੇ ਸਾਹਮਣੇ ਉਸ ਨੇ ਸਾਰੀ ਗੱਲ ਮਾਈ ਨਾਲ ਠੱਗੀ ਮਾਰਨ ਦੀ ਕਬੂਲ ਕਰ ਲਈ ਤੇ ਪ੍ਰਧਾਨਾਂ ਦੇ ਸਾਹਮਨੇ ਮਾਈ ਨੂੰ ਫਰਾਡੀ ਵੱਲੋਂ ਲਿਆਂਦੀ ਰਾਸ਼ੀ 50000 ਰੂਪੇ ਵਾਪਸ ਦੇ ਦਿੱਤੀ। ਮਾਈ ਨੇ ਅਗਲੇ ਦਿਨ ਕਮਿਸ਼ਨਰ ਸਾਹਿਬ ਨੂੰ ਪੈਸੇ ਲੈਣ ਦੀ ਗੱਲ ਪੇਸ਼ ਹੋਕੇ ਬਿਆਨ ਕੀਤੀ। ਕਮਿਸ਼ਨਰ ਸਾਹਿਬ ਨੇ ਮੈਨੂੰ ਤੇਰੇ ਇੰਨਚਾਰਜ ਨੂੰ ਬਲਾ ਸਾਬਾਸੀ ਦਿੱਤੀ।ਜਿਸ ਨਾਲ ਸਾਡਾ ਮਨੋਬਲ ਵਧਿਆ ਤੇ ਹੋਰ ਕੰਮ ਕਰਣ ਦੀ ਤੀਬਰ ਇੱਛਾ ਜਾਗੀ।