ਛਪਿਆ ਹੈ ਇਸ਼ਤਿਹਾਰ, ਕੁਝ ਸ਼ਰਤਾਂ ਲਾਗੂ ਨੇ|
ਚਾਹੀਦਾ ਦਿਲਦਾਰ, ਕੁਝ ਸ਼ਰਤਾਂ ਲਾਗੂ ਨੇ |
ਜ਼ਜਬਾਤਾਂ ਦੇ ਵਹਿਣਾਂ ਵਿਚ ਅੰਨਾ ਨਈ ਵਹਿਣਾਂ,
ਕਰਨਾ ਵੀ ਹੈ ਪਿਆਰ, ਕੁਝ ਸ਼ਰਤਾਂ ਲਾਗੂ ਨੇ |
ਇਕ ਨਗ ਅਗ਼ਰ ਖਰੀਦੋ, ਦੂਜਾ ਇੰਜ ਲੈ ਜਾਵੋ,
ਲਗੀ ਸ਼ੇਲ ਬਜ਼ਾਰ, ਕੁਝ ਸ਼ਰਤਾ ਲਾਗੂ ਨੇ |
ਮੇਰਾ ਤਨ-ਮਨ ਤੇਰਾ, ਕਿਓਂ ਅੱਡ ਖਾਤਾ ਤੇਰਾ,
ਜਨਮ-ਮਰਨ ਇਕ ਸਾਰ, ਕੁਝ ਸ਼ਰਤਾਂ ਲਾਗੂ ਨੇ|
ਹਕ-ਸਚ ਦੀ ਗਲ ਕਰਦੇ, ਨਹੀਂ ਕਿਸੇ ਵੀ ਧਿਰ ਦੇ,
ਕੋਮ-ਹਿਤ ਲਈ ਯਾਰ, ਕੁਝ ਸ਼ਰਤਾਂ ਲਾਗੂ ਨੇ |