ਰੁੱਖਾਂ ਨਾਲ ਮੈਂ ਬਾਤਾਂ ਪਾਵਾਂ।
ਰੁੱਖਾਂ ਵਾਲੇ ਮੈਂ ਗੀਤ ਗਾਵਾਂ।।
ਰੁੱਖਾਂ ਸੰਗ ਹੈ ਪੱਕੀ ਯਾਰੀ ।
ਰੁੱਖਾਂ ਦੇ ਮੈਂ ਸਦਕੇ ਜਾਵਾਂ।।
ਰੁੱਖਾਂ ਬਿਨ ਨਾ ਜੀਵਨ ਚਲਦਾ।
ਇਹ ਗੱਲ ਦੁਨੀਆ ਨੂੰ ਸਮਝਾਵਾਂ। ।
ਹਰਿਆਲੀ ਤੋਂ ਮਿਲੇ ਸੁੰਗਧੀ।
ਲਾ ਲਾ ਰੁੱਖ ਜੱਗ ਮਹਿਕਾਵਾਂ।।
ਰੁੱਖ ਭਵਿੱਖ ਦੀ ਬੁਨਿਆਦ।
ਬੁਰੀਆਂ ਨਜਰਾਂ ਤੋਂ ਬਚਾਵਾਂ।।
ਜਿਹਨਾਂ ਰਾਹਾਂ ਤੇ ਰੁੱਖ ਨਾ ਕੋਈ।
ਉਹਨਾਂ ਵੱਲ ਨਾ ਕਦਮ ਵਧਾਵਾਂ।।
ਰੁੱਖ ਪੰਛੀਆੰ ਦੇ ਰੈਨ ਬਸੇਰੇ।
ਘਰ ਆਪਣਾ ਵੀ ਏਥੇ ਬਣਾਵਾਂ।।
ਧਰਤੀ ਤੇ ਰੁੱਖ ਦਾ ਸਬੰਧ ਪੁਰਾਣਾ।
ਇਹੋ ਜਿਹਾ ਰਿਸ਼ਤਾ ਕਿਥੋਂ ਲਿਆਵਾਂ।।
ਦੂਰ ਰੁੱਖਾਂ ਤੋਂ ਜੇ ਜੀਣਾ ਪੈ ਜਾਵੇ।
ਵਿਵੇਕ ਨਾ ਇਹ ਪਾਪ ਕਮਾਵਾਂ।।