ਚਲੋ ਇਸ ਬਹਾਨੇ ਉਨ੍ਹੇ ਭੀ ਖ਼ੁਦਾ ਯਾਦ ਆਇਆ
(ਪਿਛਲ ਝਾਤ )
ਦਹਾਕੇ ਕੁ ਦੀ ਗੱਲ ਐੈਂ। ਮੇਰਾ ਇਕ ਮਿੱਤਰ ਸੱਤਪਾਲ ਮੌੜ ਕਿਸੇ ਗੰਭੀਰ ਬਿਮਾਰੀ ਦਾ ਸਿਕਾਰ ਹੋਣ ਕਾਰਨ ਪੀਜੀਆਈ ਚੰਡੀਗੜ੍ਹ ਵਿੱਚ ਦਾਖਲ ਸੀ ਉਸਦੀ ਤੰਦਰੁਸਤੀ ਜਾਣਨ ਲਈ ਪੀਜੀਆਈ ਗਿਆ। ਜਦੋਂ ਮੈਂ ਉਸਦੇ ਕਮਰੇ ’ਚੋ ਂਵਾਪਿਸ ਘਰ ਜਾਣ ਲਈ ਹੇਠਾਂ ਉਤਰਿਆ ਤਾਂ ਕੀ ਦੇਖਦਾਂ ਹਾਂ ਕਿ ਫੁਲਕਿਆਂ, ਦਾਲ ਅਤੇ ਪ੍ਰਸ਼ਾਦਿ ਆਦਿ ਦੀ ਖਾਧ ਸਮਗਰੀ ਨਾਲ ਲੱਦਿਆ ਇਕ ਮਿਨੀ ਟਰੱਕ ਆਣ ਖ੍ਯੜਿਆ। ਪੀਜੀਆਈ ਵਿੱਚ ਦਾਖਲ ਮਰੀਜ਼ ਅਤੇ ਉਨ੍ਹਾਂ ਦੀ ਟਹਿਲ ਸੇਵਾ ਕਰਨ ਵਾਲੇ ਖਾਣਾ ਖਾਣ ਅਤੇ ਲਿਜਾਣ ਲਈ ਟਰੱਕ ਦੁਆਲੇ ਜੁੜਨੇ ਸ਼ੁਰੂ ਹੋ ਗਏ। ਟਰੱਕ ਨਾਲ ਆਏ ਇਕ ਗੰਨਮੈਨ ਨੇ ਉਨ੍ਹਾਂ ਨੂੰ ਜਾਬਤੇ ਵਿੱਚ ਲਿਜਾ ਖੜਾਇਆ ਅਤੇ ਟਰੱਕ ਨਾਲ ਆਏ ਦੇ ਵਰਤਾਵਿਆਂ ਨੇ ਨਾਲ ਦੀ ਨਾਲ ਇਕ ਇਕ ਕਰਕੇ ਹਰ ਇਕ ਨੂੰ ¦ਗਰ ਵਰਤਾਉਂਣਾ ਸ਼ੁਰੂ ਕਰ ਦਿੱਤਾ। ਟਰੱਕ ਦਾ ਡਰਾਈਵਰ ਜੋ ਰਤਾ ਕੁ ਹਟਵਾਂ ਪਰੇ ਖੜਾ ਸੀ ਦੇ ਨਾਲ ਮੈਂ ਗੱਲੀਂ ਰੁੱਝ ਗਿਆ। ਮੈਂ ਉਤਸੁਕਤਾ ਨਾਲ ਜਾਣਨਾ ਚਾਹਿਆ ਕਿ ਇਹ ਕਿਸ ਦਾਨੀ ਪੁਰਸ਼ ਨੇ ਐਡਾ ਵੱਡਾ ਤਰੱਦਦ ਕੀਤਾ ਹੈ। ਡਰਾਈਵਰ ਬੋਲਿਆ ਕਿ ਇਹ ਭੋਜਨ ਆਏ ਦਿਨ ਸਾਡੇ ਐਸਪੀ ਸਾਹਿਬ ਵੱਲੋਂ ਘੱਲਿਆ ਜਾਂਦਾ ਹੈ।
ਮੇਰੇ ਮੂੰਹੋਂ ਅਣੀਂ ਪਟੱਕੀਂ ਨਿਕਲਿਆ ਕਿ ਸੋਡਾ ਸਾਹਿਬ ਤਾਂ ਬੜਾ ਪਰੳਪਕਾਰੀ ਅਤੇ ਰੱਬ ਦਾ ਬੰਦਾ। ਪੁਲੀਸ ਵਾਲੇ ਤਾਂ ਐਡੇ ਵੱਡੇ ਮਿਹਰਵਾਨ ਕਦੇ ਸੁਣੇ ਨੀਂ।
-ਕਾਹਨੂੰ ਸਰਦਾਰ ਜੀ ਕਰਮਾਂ ਦਾ ਮਾਰਿਆ ਇਹ ਬੰਦਾ ਹੁਣ ਪੁੰਨ ਦਾਨ ਕਰਨ ਲੱਗਿਐ। ਸਿੱਧਾ ਇਸਪੈਕਟਰ ਭਰਤੀ ਹੋਇਆ ਸੀ। ਤਰੱਕੀ ਕਰਦਾ ਕਰਦਾ ਐਸਪੀ ਦੇ ਰੁਤਬੇ ਤੇ ਪਹੁੰਚ ਗਿਆ। ਸਰਦਾਰ ਜੀ ਸਮਾਂ ਬੜਾ ਸਮਰੱਥ ਹੁੰਦੈ। ਕਹਿੰਦੇ ਐ ਕਿ ਜਦੋਂ ਦਾ ਉਹ ਪੁਲੀਸ ’ਚ ਭਰਤੀ ਹ੍ਯੋਇਐ ਉਦੋਂ ਤੋਂ ਲੈਕੇ ਉਸਨੇ ਮਸਾਂ ਈ ਕਿਸੇ ਹੱਕੇ-ਨਿਹੱਕੇ ਨੂੰ ਬਖ਼ਸ਼ਿਆ ਹੋਊ। ਬਗੈਰ ਪੈਸਿਆਂ ਦੇ ਕਦੇ ਕਿਸੇ ਦਾ ਕੰਮ ਨੀ ਕੀਤਾ। ਬੈਂਕਾਂ ਅਤੇ ਲਾਕਰ ਧਨ ਦੌਲਤ ਨਾਲ ਉਫ਼ਣੇ ਪਏ ਨੇ। ਨਾਮੀ-ਬੇਨਾਮੀ ਜ਼ਮੀਨਾਂ, ਜ੍ਯਾਇਦਾਦਾਂ ਦਾ ਕੋਈ ਤੋੜਾ ਨੀ। ਇਕ ਪੁੱਤਰ ਐ ਜੋ ਮਸਾਂ ਸੁਖਾਂ ਸੁੱਖ ਕੇ ਲਿਆ ਹੋਣੈ। ਆਪਣੇ ਇਕਲੌਤੇ ਬੇਟੇ ਨੂੰ ਬੜੇ ਚਾਵਾਂ ਨਾਲ ਪਾਲਿਆ, ਪੜ੍ਹਾਇਆ ਲਿਖਾਇਆ ਅਤੇ ਚੰਗੀ ਤਾਲੀਮ ਦੇਕੇ ਆਪਣੇ ਵਾਂਗ ਹੀ ਵੱਡਾ ਅਫ਼ਸਰ ਬਣਾਇਆ। ਆਪਣੇ ਤੋਂ ਵੀ ਉਚੇ ਵਖ਼ਤਾਵਰਾਂ ਦੇ ਘਰਾਣੇ ਨੂੰ ਭਾਲਿਆ। ਕਿਸੇ ਵੱਡੇ ਅਫ਼ਸਰ ਦੀ ਕੁੜੀ ਨਾਲ ਹੀ ਬੜੀਆਂ ਰੀਝਾਂ ਨਾਲ ਵਿਆਹ ਕੀਤਾ। ਅਗਲਿਆਂ ਨੇ ਦਾਜ ਦਹੇਜ ਅਤੇ ਲੈਣ ਦੇਣ ਵਿੱਚ ਵੀ ਕੋਈ ਕਸਰ ਬਾਕੀ ਨੀ ਛੱਡੀ। ਘਰ ਕੀਮਤੀ ਸਮਾਨ ਨਾਲ ਤੂਸਿਆ ਗਿਆ।
ਸਮਾਂ ਟਪੂਸਾਆਂ ਮਾਰਦਾ ਬੀਤਦਾ ਗਿਆ। ¦ਬੇ ਸਮੇਂ ਮਗਰੋਂ ਘਰ ’ਚ ਹੋਰ ਰੌਣਕਾਂ ਆ ਬਹੁੜੀਆਂ। ਘਰ ਪੋਤਰੇ ਨੇ ਜਨਮ ਲਿਆ। ਬਸ ਕੀ ਸੀ। ਬਹੁਤ ਜਸ਼ਨ ਮਨਾਏ ਗਏ। ਕਈ ਦਿਨ ਪਾਰਟੀਆਂ ਚਲਦੀਆਂ ਰਹੀਆਂ। ਸ਼ੁਭਚਿੰਤਕ ਰਸਕ ਕਰਦੇ ਕਿ ਕੁਦਰਤ ਸਰਦਾਰ ’ਤੇ ਡਾਢੀ ਤਰੁੱਠੀ ਏ ਹੁਣ ਤਾਂ ਘਰ ’ਚ ਕਿਸੇ ਚੀਜ਼ ਦਾ ਤੋੜਾ ਨੀ ਰਿਹਾ।
ਪੋਤਰਾ ਵੀ ਕਈ ਸਾਲਾਂ ਦਾ ਹੋ ਗਿਆ ਸੀ। ਪੌਂਟਾ ਸਾਹਿਬ ਗੁਰੂ ਘਰ ਜਾਕੇ ਸ਼ੁਕਰਾਨਾ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ। ਨੂੰਹ, ਪੁੱਤਰ ਅਤੇ ਪੋਤਰੇ ਨੂੰ ਕੀਮਤੀ ਕਾਰ ਅਤੇ ਡਰਾਈਵਰ ਨਾਲ ਗੁਰੂਘਰ ਦੇ ਦਰਸ਼ਨਾ ਲਈ ਰਵਾਨਾ ਕੀਤਾ। ਵਾਪਸੀ ਸਮੇਂ ਪਤਾ ਨੀ ਰੱਬ ਦਾ ਕੀ ਭਾਣਾ ਵਰਤਿਆ ਕਿ ਗੱਡੀ ਪਲਟ ਗਈ ਅਤੇ ਲੋਟ ਪੋਟਣੀਆਂ ਖਾਂਦੀ ਹੇਠਾਂ ਡੂੰਘੀ ਖੱਡ ਵਿੱਚ ਜਾ ਡਿੱਗੀ। ਸਵਾਰੀਆਂ ਨੇ ਤਾਂ ਕੀ ਬਚਣਾਂ ਸੀ ਸਗੋਂ ਕਾਰ ਦੇ ਵੀ ਪਰਖ਼ਚੇ ੳਡ ਗਏ। ਦਰਦਨਾਕ ਹਾਦਸੇ ਦਾ ਸੁਨੇਹਾਂ ਮਿਲਿਆ ਤਾਂ ਮਾਪੇ ਪਿੱਟ ਪਿੱਟ ਕੇ ਕਮਲੇ ਹੋ ਗਏ। ਸਭ ਦੀਆਂ ਲਾਸ਼ਾਂ ਘਰ ਲਿਆਂਦੀਆਂ। ਮਾਂ-ਪਿਓ ਰੋਂਦੇ ਝੱਲੇ ਨੀ ਸੀ ਜਾਂਦੇ। ਭੋਗ ਉਪਰੰਤ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਗੁਰਦੁਆਰਾ ਸਾਹਿਬ ਛੱਡਣ ਗਏ ਤਾਂ ਸਰਦਾਰ ਮੁੜ ਧਾਹਾਂ ਮਾਰ ਕੇ ਰੋਣ ਲੱਗ ਪਏ ਕਿ ਘਰ ਤਾਂ ਖਾਲੀ ਹੋ ਗਿਆ। ਮੇਰੇ ਧਨ ਦੌਲਤ ਨੂੰ ਸਾਂਭਣ ਵਾਲਾ ਕੋਈ ਨੀ ਰਿਹਾ। ਗੁਰੂ ਘਰ ਦੇ ਭਾਈ ਜੀ ਨੇ ਉਸਨੂੰ ਧਰਵਾਸ ਦਿੰਦਿਆਂ ਕਿਹਾ ਕਿ ਭਾਈ ਸਾਹਿਬ ਹੁਣ ਭਜਨ ਬੰਦਗੀ ਕਰਕੇ ਗਰੀਬ ਗੁਰਬਿਆਂ ਦੀ ਸੇਵਾ ਕਰਿਆ ਕਰੋ। ਉਦੋਂ ਤੋਂ ਹੀ ਸਰਦਾਰ ਜੀ ਪੁੰਨ ਦਾਨ ’ਚ ਲੱਗੇ ਹੋਏ ਨੇ।