ਸੱਚ ਜਿੱਤਦਾ ਹੈ (ਕਵਿਤਾ)

ਮਨਪ੍ਰੀਤ ਸਿੰਘ ਲੈਹੜੀਆਂ   

Email: khadrajgiri@gmail.com
Cell: +91 94638 23962
Address: ਪਿੰਡ ਲੈਹੜੀਅਾਂ, ਡਾਕ - ਭਾੳੁਵਾਲ
ਰੂਪਨਗਰ India
ਮਨਪ੍ਰੀਤ ਸਿੰਘ ਲੈਹੜੀਆਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੂਰਖ ਬਣਾ ਲਉ ਦੁਨੀਆਂ ਝੂਠ ਬੋਲ ਬੋਲ ਕੇ,
ਦੁੱਧ ਮਿਲਾ ਲਉ ਪਾਣੀ ਦੇ ਵਿੱਚ ਘੋਲ ਘੋਲ ਕੇ,
ਝੂਠ ਦੇ ਹੁੰਦੇ ਪੈਰ ਨਹੀ ਸੱਚ ਸਭ ਦੇ ਹਿੱਤ ਦਾ ਹੈ,
ਝੂਠ ਨੇ ਝੂਠ ਹੀ ਰਹਿਣਾ ਆਖਿਰ ਸੱਚ ਹੀ ਜਿੱਤਦਾ ਹੈ।

ਇੱਕ ਝੂਠ ਛਪਾਉਣ ਲਈ ਬੰਦਾ ਸੌ ਝੂਠ ਬੋਲਦਾ ਹੈ,
ਸੱਚ ਬੋਲਣ ਵਾਲੇ ਦਾ ਸੱਚ ਪੁੱਛੋ, ਖੂਨ ਖੌਲਦਾ ਹੈ,
ਕੋਈ ਮਹਿੰਗਾ ਕੋਈ ਸਸਤਾ ਇੱਥੇ ਹਰ ਬੰਦਾ ਵਿਕਦਾ ਹੈ,
ਝੂਠ ਨੇ ਝੂਠ ਹੀ ਰਹਿਣਾ ਆਖਿਰ ਸੱਚ ਹੀ ਜਿੱਤਦਾ ਹੈ।

ਝੂਠ ਦੀ ਪੌੜੀ ਛੋਟੀ ਹੁੰਦੀ ਬੰਦਾ ਛੇਤੀ ਚੜ ਲੈਂਦਾ,
ਸਭ ਨੂੰ ਵੇਖਣ ਵਾਲਾ ਮਾਲਿਕ ਛੇਤੀ ਫੜ ਲੈਂਦਾ,
ਜਦ ਸੱਚ ਸਾਹਮਣੇ ਆਉਂਦਾ ਬੰਦਾ ਖੁਦ ਨੂੰ ਪਿੱਟਦਾ ਹੈ,
ਝੂਠ ਨੇ ਝੂਠ ਹੀ ਰਹਿਣਾ ਆਖਿਰ ਸੱਚ ਹੀ ਜਿੱਤਦਾ ਹੈ।

ਚਾਰ ਦੀ ਥਾਂ ਦੋ ਖਾ ਲਉ ਕਹਿ ਗਏ ਸੱਚ ਸਿਆਣੇ,
ਸੱਚ ਬੋਲੋ ਤੇ ਸੱਚ ਸਿਖਾਓ ਇੱਜਤ ਕਰਨ ਨਿਆਣੇ,
ਸੱਚ ਰੁਆਵੇ ਇੱਕ ਦਿਨ ਝੂਠ ਦਾ ਰੋਣਾ ਨਿੱਤ ਦਾ ਹੈ,
ਝੂਠ ਨੇ ਝੂਠ ਹੀ ਰਹਿਣਾ ਆਖਿਰ ਸੱਚ ਹੀ ਜਿੱਤਦਾ ਹੈ।