ਖ਼ੂਬ ਤੋਂ
 ਖੂਬਸੂਰਤ
ਖੂਬਸੂਰਤ ਤੋਂ 
ਅਨੰਤ
ਅਨੰਤ ਜੋ
ਅੱਖਰਾਂ ਚ ਨਹੀਂ
ਬਿਆਨ ਸਕਦੀ
ਕਾਸ਼!
ਤੇਰਾ ਸਾਥ ਇੰਝ
ਮੁਬਾਰਕ ਹੁੰਦਾ 
ਜ਼ਿੰਦਗੀ ਨੂੰ
 ਤੂੰ ਸ਼ਬਦਾ ਤੋਂ ਪਾਰ
ਮੇਰੇ ਹਿੱਸੇ ਸ਼ਬਦ
ਆਏ ਹਰ ਸ਼ਬਦ ਦਾ
 ਅਰਥ ਬੇਸ਼ੱਕ ਤੂੰ 
ਹੀ ਤਾਂ ਹੈ
ਆਖਿਰ!
ਸ਼ਬਦ ਘੜਦੀ
 ਜੀਵਨ ਕੋਸ਼ 
ਲਿਖ ਦੇਵਾਂਗੀ
ਜੋ ਅਨੰਤ ਹੋ ਸਕਦੈ
ਬੇਅੰਤ ਹੋ ਸਕਦੈ
ਪੂਰਨ !
ਅਨੰਤ ਨਹੀਂ
ਸ਼ਬਦ ਦੀ ਜੀਭ ਤੇ
ਮਾਰੇ ਜ਼ਿੰਦਰੇ 
ਮੈਂ ਨੂੰ ਤੂੰ
ਤੋਂ ਕੈਦਦੇ
ਕੈਦੀਆਂ ਕੋਲ
ਅਨੰਦ ਕਿਥੇ?
ਅਨੰਤ ਕਿਥੇ?