ਲੁਧਿਆਣਾ -- -ਪੰਜਾਬੀ ਲੇਖਕ ਕਲਾਕਾਰ ਸੁਸਾਇਟੀ, ਲੁਧਿਆਣਾ ਵਲੋਂ ਸਿਰਜਣਧਾਰਾ ਦੇ ਸਹਿਯੋਗ ਨਾਲ ਪੰਜਾਬੀ ਭਵਨ ਵਿਖੇ ਗੁਰਵਿੰਦਰ ਸਿੰਘ ਸ਼ੇਰਗਿੱਲ ਰਚਿਤ ਕਾਵਿ ਸੰਗ੍ਰਹਿ ਹਰਫ਼ ਸੁਗੰਧੀਆਂਲੋਕ ਅਰਪਣ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿਚ ਉੱਘੇ ਸਮਾਜ ਸੇਵੀ ਬਲਬੀਰ ਸਿੰਘ ਬੈਂਸ ਕੈਨੇਡਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ | ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿਚ ਸਿਰਜਣਧਾਰਾ ਦੇ ਪ੍ਰਧਾਨ ਕਰਮਜੀਤ ਸਿੰਘ ਔਜਲਾ, ਸ਼੍ਰੋਮਣੀ ਪੰਥਕ ਕਵੀ ਡਾ: ਹਰੀ ਸਿੰਘ ਜਾਚਕ, ਪੰਜਾਬੀ ਲੇਖਕ ਕਲਾਕਾਰ ਸੁਸਾਇਟੀ ਦੀ ਪ੍ਰਧਾਨ ਡਾ. ਗੁਰਚਰਨ ਕੌਰ ਕੋਚਰ, ਵਿਸ਼ੇਸ਼ ਮਹਿਮਾਨਾਂ ਵਜੋਂ ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਤੇ ਬੀਬੀ ਸੁੰਦਰਪਾਲ ਕੌਰ ਰਾਜਾਸਾਂਸੀ ਕੈਨੇਡਾ ਅਤੇ ਪੁਸਤਕ ਦੇ ਲੇਖਕ ਗੁਰਵਿੰਦਰ ਸਿੰਘ ਸ਼ੇਰਗਿੱਲ ਸ਼ਾਮਿਲ ਹੋਏ | ਸੁਸਾਇਟੀ ਦੀ ਪ੍ਰਧਾਨ ਡਾ. ਕੋਚਰ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ |
ਪ੍ਰਧਾਨਗੀ ਮੰਡਲ ਵਲੋਂ ਪੁਸਤਕ ਨੂੰ ਲੋਕ ਅਰਪਣ ਕਰਨ ਉਪਰੰਤ ਪੁਸਤਕ ਬਾਰੇ ਵਿਚਾਰ ਚਰਚਾ ਕੀਤੀ ਗਈ | ਮੁੱਖ ਮਹਿਮਾਨ ਬਲਬੀਰ ਸਿੰਘ ਬੈਂਸ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਗੁਰਵਿੰਦਰ ਸ਼ੇਰਗਿੱਲ ਦੀ ਸ਼ਾਇਰੀ ਅਸ਼ਲੀਲਤਾ ਤੋਂ ਕੋਹਾਂ ਦੂਰ ਰਹਿ ਕੇ ਅਜਿਹੀ ਭਾਵਪੂਰਤ ਸ਼ਾਇਰੀ ਹੈ, ਜੋ ਪਰਿਵਾਰ ਵਿਚ ਬੈਠ ਕੇ ਸੁਣੀ ਤੇ ਮਾਣੀ ਜਾ ਸਕਦੀ ਹੈ | ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਅਤੇ ਸੁੰਦਰਪਾਲ ਰਾਜਾਸਾਂਸੀ ਨੇ ਸਾਂਝੇ ਤੌਰ 'ਤੇ ਕਿਹਾ ਕਿ ਇਹ ਸਾਡੇ ਲਈ ਬਹੁਤ ਖ਼ੁਸ਼ੀ ਦੀ ਗੱਲ ਹੈ ਕਿ ਅੱਜ ਅਸੀਂ ਉਸ ਨਾਮਵਰ ਗੀਤਕਾਰ ਤੇ ਗਾਇਕ ਦੀ ਪੁਸਤਕ ਲੋਕ ਅਰਪਣ ਕੀਤੀ ਹੈ, ਜਿਸ ਦੇ ਗੀਤ ਅਸੀਂ ਵਿਦੇਸ਼ਾਂ ਵਿਚ ਰਹਿ ਕੇ ਵੀ ਦੂਰ ਦਰਸ਼ਨ ਜਲੰਧਰ ਦੇ ਪ੍ਰੋਗਰਾਮਾਂ ਰਾਹੀਂ ਸੁਣਦੇ ਰਹਿੰਦੇ ਹਾਂ | ਕਰਮਜੀਤ ਸਿੰਘ ਔਜਲਾ, ਡਾ: ਕੋਚਰ, ਡਾ. ਹਰੀ ਸਿੰਘ ਜਾਚਕ ਸ਼ੇਰਗਿੱਲ ਦੀ ਸ਼ਾਇਰੀ ਨੂੰ ਵਡਿਆਇਆ | ਗੁਰਵਿੰਦਰ ਸ਼ੇਰਗਿੱਲ ਅਤੇ ਸਿਮਰਨ ਸਿੰਮੀ (ਗਾਇਕ ਜੋੜੀ) ਨੇ ਆਪਣੀ ਆਪਣੀ ਮਿੱਠੀ ਤੇ ਸੁਰੀਲੀ ਆਵਾਜ਼ ਵਿਚ ਗੀਤ ਸੁਣਾ ਕੇ ਸਰੋਤਿਆਂ ਤੋਂ ਵਾਹ ਵਾਹ ਖੱਟੀ | ਇਸ ਮੌਕੇ ਗਾਇਕ ਜੋੜੀ ਅਮਰੀਕ ਬੱਲ ਅਤੇ ਮਨਜੀਤ ਸੋਨੀਆ ਦਾ ਨਵਾਂ ਆ ਰਿਹਾ ਗੀਤ ਪੰਜਾਬੀ ਮਾਂ ਬੋਲੀ ਦਾ ਪੋਸਟਰ ਰਿਲੀਜ਼ ਕੀਤਾ ਗਿਆ | ਜਨਰਲ ਸਕੱਤਰ ਸੁਖਵਿੰਦਰ ਅਨਹਦ ਨੇ ਮੰਚ ਸੰਚਾਲਨ ਬਾਖ਼ੂਬੀ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਵਿੰਦਰ ਸ਼ੇਰਗਿੱਲ ਦੇ ਸੰਗੀਤਕ ਉਸਤਾਦ ਹਰਬੰਸ ਲਾਲ ਬੰਸੀ ਜੀ, ਲਖਵਿੰਦਰ ਸਿੰਘ ਲੱਖਾ (ਇੰਗਲੈਂਡ), ਸੋਹਨ ਸਿੰਘ ਗੇਂਦੂ (ਹੈਦਰਾਬਾਦ), ਦਵਿੰਦਰ ਸੇਖਾ, ਪ੍ਰਭਕਿਰਨ ਸਿੰਘ, ਬਲਕੌਰ ਸਿੰਘ ਗਿੱਲ, ਸੋਮਨਾਥ, ਸੁਖਦੇਵ ਸਿੰਘ ਲਾਜ, ਅਮਰਜੀਤ ਸ਼ੇਰਪੁਰੀ, ਏ.ਪੀ. ਮੋਰੀਆ, ਗੁਰਬਖਸ਼ ਸਿੰਘ ਗਰੇਵਾਲ, ਪਿਆਰਾ ਸਿੰਘ ਸ਼ੇਰਗਿੱਲ, ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਪਰਮਿੰਦਰ ਅਲਬੇਲਾ, ਹਰਦੀਪ ਵਿਰਦੀ, ਕੁਲਵਿੰਦਰ ਕਿਰਨ, ਦੀਪ ਲੁਧਿਆਣਵੀਂ, ਗੌਰਵ ਕਾਲੀਆ, ਸਰਬਜੀਤ ਵਿਰਦੀ, ਸੋਨੀਆ ਭਾਰਤੀ, ਰਾਜੇਸ਼ ਕੁਮਾਰ, ਸੰਪੂਰਨ ਸਨਮ, ਕੇ ਐਸ ਬੰਗੜ, ਪਰਗਟ ਸਿੰਘ ਔਜਲਾ, ਆਤਮਾ ਸਿੰਘ, ਜੋਗਿੰਦਰ ਸਿੰਘ ਕੰਗ, ਚਰਨਜੀਤ ਚੰਨ, ਪਿ੍ੰਸ, ਨਿਰੰਜਣ ਸਿੰਘ, ਸਤਨਾਮ ਸਿੰਘ, ਰਜਿੰਦਰ ਸਿੰਘ, ਗੁਰਚਰਨ ਸਿੰਘ ਜੋਗੀ, ਮਨੀ, ਇੰਦਰਜੀਤ ਕੌਰ, ਰਾਣੀ, ਪਰਮਿੰਦਰ ਕੌਰ, ਨਿੰਦਰ ਕੌਰ, ਉੱਤਮ ਕੌਰ, ਹਰਪ੍ਰੀਤ ਸਿੰਘ, ਕਰਨ ਸਿੰਘ, ਜੁਗਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਸਾਹਿਤਕਾਰ, ਕਵੀ ਅਤੇ ਸਾਹਿਤ ਪ੍ਰੇਮੀ ਆਦਿ ਵੱਡੀ ਗਿਣਤੀ ਵਿਚ ਹਾਜ਼ਰ ਸਨ |