ਸਭ ਰੰਗ

  •    ਚੱਲਣਾ ਹੀ ਜ਼ਿੰਦਗੀ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹਰਿਆਣੇ ਦਾ 2022 ਦਾ ਪੁਸਤਕ ਅਵਲੋਕਨ: ਸੰਖੇਪ ਚਰਚਾ / ਨਿਸ਼ਾਨ ਸਿੰਘ ਰਾਠੌਰ (ਆਲੋਚਨਾਤਮਕ ਲੇਖ )
  •    ਜ਼ਿੰਦਗੀ ਦੇ ਸੰਘਰਸ਼ਾਂ ਵਲ ਸੇਧਿਤ ਨਾਵਲ -- ਪ੍ਰੀਤੀ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਵਾਸ -ਪਰਵਾਸ ਨਾਲ ਜੁੜੀਆਂ ਮਨੋ- ਸਮਾਜਿਕ ਸਮੱਸਿਆਵਾਂ ਦਾ ਹੱਲ ਤਲਾਸ਼ਦੀਆਂ ਕਹਾਣੀਆਂ - ਹੁੰਗਾਰਾ ਕੌਣ ਭਰੇ / ਨਿਰੰਜਨ ਬੋਹਾ (ਪੁਸਤਕ ਪੜਚੋਲ )
  •    ਸੁਨੀਤਾ ਸੱਭਰਵਾਲ ਦਾ ‘ਕੁਝ ਹੋਰ ਸੁਣਾ ਸਨੀਤਾ’ ਕਾਵਿ ਸੰਗ੍ਰਹਿ ਭਾਵਨਾਵਾਂ ਦੀ ਅਦਾਕਾਰੀ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਮਾਂ-ਬੋਲੀ ਨੂੰ ਸਭ ਤਂ ਵੱਡਾ ਖਤਰਾ ਮਾਪਿਆਂ ਤੋਂ ਹੀ ਹੈ / ਸੰਜੀਵ ਝਾਂਜੀ (ਲੇਖ )
  •    ਪੇਂਡੂ ਅਤੇ ਸ਼ਹਿਰੀ ਬਿਮਾਰੀਆਂ ਨੇ ਕਿੰਝ ਮਨਾਇਆ ' ਐਪਰਲ ਫੂਲ ' / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਸੰਘਰਸ਼ ਦੀ ਗਾਥਾ ਹੈ - ‘ਹਨੇਰੇ ਰਾਹ’ / ਭੁਪਿੰਦਰ ਸਿੰਘ ਬਰਗਾੜੀ (ਪੁਸਤਕ ਪੜਚੋਲ )
  • ਅੱਜ ਕੱਲ੍ਹ ਦਾ ਜਵਾਨ (ਕਵਿਤਾ)

    ਅਮਰਿੰਦਰ ਕੰਗ   

    Email: gabber.amrinder@gmail.com
    Cell: +91 97810 13315
    Address: ਕੋਟ ਈਸੇ ਖਾਂ
    ਮੋਗਾ India
    ਅਮਰਿੰਦਰ ਕੰਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਖੂਨ ਦੇ  ਹੋਲੀ ਖੇਡਣ  ਲੱਗਾ ਅੱਜ  ਕੱਲ੍ਹ ਦਾ  ਜਵਾਨ 

    ਕਾਹਦਾ  ਤੂੰ  ਪੰਜਾਬੀ  ਸੱਜਣਾ ਕਾਹਦਾ  ਤੇਰੇ  ਤੇ ਮਾਨ

     

    ਗੁਰੂ  ਘਰਾਂ ਦੇ  ਵਿੱਚ ਤੂੰ  ਜਾ ਕੇ  ਗੰਦੇ  ਗੀਤ  ਵਜਾਵੇ

    ਕੈਸਾ ਤੂੰ  ਕਿਰਦਾਰ  ਬਣਾਇਆ ਤੈਨੂੰ ਸ਼ਰਮ ਨਾ ਆਵੇ

     

    ਮਾਰ  ਮੁਕਾ ਤਾਂ  ਪੁੱਤਰ ਮਾਂ  ਦਾ ਬਾਪ  ਦਾ ਪੁੱਤ ਜਵਾਨ

    ਮਾਰ  ਕੇ ਚੀਕਾਂ  ਭੈਣ  ਪਈ  ਰੋਵੇ ! ਰੋਵੇ  ਕੁੱਲ ਜਹਾਨ

     

    ਘਰਾਂ ‘ਚ ਡੱਕ ਲਓ ਪੁੱਤ ਮਾਰਦੇ  ਫਿਰਦੇ ਗਲੀ ਦਰਿੰਦੇ

    ਅੱਖਾਂ ਬੰਦ ਕਰ ਚੁੱਪ ਹੋ ਬਹਿ ਜੋ ਜ਼ਬਾਨ ਤੇ ਲਾਲੋ ਜਿੰਦੇ 

     

    ਸੱਚ  ਬੋਲਣ  ਤੇ  ਟੰਗ  ਦਿੰਦੇ  ਨੇ  ਗਲੀ  ਮੋੜ  ਚੁਰਾਹੇ 

    ਕਿਸ  ਪਾਸੇ ਨੂੰ  ਤੁਰੀ ਜਵਾਨੀ  ਪੈ ਗਈ  ਕਿਸ ਕੁਰਾਹੇ

     

    ਧੀਆਂ  ਛੇੜਨ  ਪੁੱਤਰ  ਮਾਰਨ  ਡਰਦਾ  ਕੋਈ ਨਾ ਬੋਲੇ

    ਕਾਹਦੇ  ਪਿਆ  ਜੈਕਾਰੇ  ਲਾਵੇ  ਕਾਹਦੇ ਗਾਵੇ  ਸੋਹਿਲੇ

     

    ਘਰ ਬੈਠਿਆ ਨਿੱਤ  ਫੇਸਬੁੱਕ ਤੇ  ਲੋਕਾਂ  ਨੂੰ ਮੱਤਾਂ ਦਿੰਦਾ

    ਤੇਰੇ  ਸਾਹਵੇਂ  ਪੁੱਤ ਮਾਰ ਤਾ ਤੂੰ  ਹੋਇਆ  ਨਾ ਸ਼ਰਮਿੰਦਾ

     

    ਕੰਗ ਚੁੱਪ ਬੈਠ ਕੇ ਵੇਖ ਤਮਾਸ਼ਾ ਗੱਲ ਕਦੇ ਨਾ  ਬਣਨੀ

    ਅੱਜ ਓਸ ਘਰ ਅੱਗ ਵੇ ਸੱਜਣਾ ਤੇਰੇ ਘਰ ਵੀ ਬਲ਼ਣੀ।