ਸਿਰਜਿਆ ਕੈਸਾ ਸੰਸਾਰ ਵੇ ਲੋਕੋ
ਮੱਚ ਗਈ ਹਾਹਾਕਾਰ ਵੇ ਲੋਕੋ
ਬਾਲ ਕੇ ਦੀਵਾ ਕੀ ਕਰਲਾਂਗੇ
ਵਿੱਚ ਮਨਾਂ ਅੰਧਕਾਰ ਵੇ ਲੋਕੋ
ਰਹਿੰਦੇ ਲੜਦੇ ਧਰਮਾਂ ਦੇ ਲਈ
ਪੜੇ ਲਿਖੇ ਬੇਰੁਜ਼ਗਾਰ ਵੇ ਲੋਕੋ
ਕਰਕੇ ਵਾਅਦੇ ਮਾਰਦੀ ਡਾਂਗਾਂ
ਇੱਥੋਂ ਦੀ ਸਰਕਾਰ ਵੇ ਲੋਕੋ
ਰਾਖੀ ਦੇਸ਼ ਦੀ ਹੱਥ ਸੀ ਜਿਸਦੇ
ਚੋਰ ਨਿਕਲਿਆ ਚੌਕੀਦਾਰ ਵੇ ਲੋਕੋ
ਪੁੱਛਦਾ ਨਹੀਂ ਕੋਈ ਸੱਚ ਨੂੰ ਏਥੇ
ਝੂਠ ਹੈ ਅਪਰਮ ਪਾਰ ਵੇ ਲੋਕੋ
ਟੱਕਰੇ ਸਨ ਜੋ ਬਣਕੇ ਕਿਸ਼ਤੀ
ਡੋਬ ਗਏ ਅੱਧਵਿਚਕਾਰ ਵੇ ਲੋਕੋ
ਚੜ ਗਈ ਮੁਹੱਬਤ ਕਦ ਦੀ ਡੋਲੀ
ਹੋ ਗਿਆ ਅੱਜ ਲਾਚਾਰ ਵੇ ਲੋਕੋ
ਕਿਉਂ ਕੱਲਮ ਕੱਲਾ ਰਹਿ ਗਿਆ ਓਕਟੋ
ਭਰੇ ਵਿੱਚ ਬਾਜ਼ਾਰ ਵੇ ਲੋਕੋ