ਸਭ ਰੰਗਾਂ ਦੀ ਮਸਤੀ ਵਿੱਚ ,
ਅੱਜ ਤੁਸੀਂ ਰੰਗੇ ਜਾਵੋ ਸਾਰੇ।
ਸਭ ਜਿੰਦਗ਼ੀ ਦੇ ਰੰਗਾਂ ਨੂੰ ਮਾਣੋ,
ਚਮਕਦੇ ਰਹਿਣ ਮਹਿਲ ਮੁਨਾਰੇ।
ਸਭ ਨਫ਼ਰਤਾਂ ਨੂੰ ਭੁੱਲ ਜਾਈਏ,
ਲੱਗਣ ਸਭ ਨੂੰ ਰੰਗ ਪਿਆਰੇ।
ਨਾ ਫ਼ਰਕ ਰਹੇ ਚਿੱਟਾ ਕਾਲ਼ੇ ਦਾ,
ਜਾਈਏ ਹਰ ਰੰਗ ਦੇ ਬਲਿਹਾਰੇ।
ਕਰੀਏ ਯਾਦ ਉਸ ਬਾਜਾਂ ਵਾਲੇ ਨੂੰ,
ਜਿਸਦੇ ਹਰ ਰੰਗ ਸੀ ਨਿਆਰੇ।
ਹਰ ਘਰ ਵਿੱਚ ਰੰਗ ਵਰਸਣ,
ਬੁੱਕਣਵਾਲ ਇਹੀ ਅਰਜ਼ ਗੁਜ਼ਾਰੇ।