ਸਭ ਰੰਗ

  •    ਚੱਲਣਾ ਹੀ ਜ਼ਿੰਦਗੀ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹਰਿਆਣੇ ਦਾ 2022 ਦਾ ਪੁਸਤਕ ਅਵਲੋਕਨ: ਸੰਖੇਪ ਚਰਚਾ / ਨਿਸ਼ਾਨ ਸਿੰਘ ਰਾਠੌਰ (ਆਲੋਚਨਾਤਮਕ ਲੇਖ )
  •    ਜ਼ਿੰਦਗੀ ਦੇ ਸੰਘਰਸ਼ਾਂ ਵਲ ਸੇਧਿਤ ਨਾਵਲ -- ਪ੍ਰੀਤੀ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਵਾਸ -ਪਰਵਾਸ ਨਾਲ ਜੁੜੀਆਂ ਮਨੋ- ਸਮਾਜਿਕ ਸਮੱਸਿਆਵਾਂ ਦਾ ਹੱਲ ਤਲਾਸ਼ਦੀਆਂ ਕਹਾਣੀਆਂ - ਹੁੰਗਾਰਾ ਕੌਣ ਭਰੇ / ਨਿਰੰਜਨ ਬੋਹਾ (ਪੁਸਤਕ ਪੜਚੋਲ )
  •    ਸੁਨੀਤਾ ਸੱਭਰਵਾਲ ਦਾ ‘ਕੁਝ ਹੋਰ ਸੁਣਾ ਸਨੀਤਾ’ ਕਾਵਿ ਸੰਗ੍ਰਹਿ ਭਾਵਨਾਵਾਂ ਦੀ ਅਦਾਕਾਰੀ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਮਾਂ-ਬੋਲੀ ਨੂੰ ਸਭ ਤਂ ਵੱਡਾ ਖਤਰਾ ਮਾਪਿਆਂ ਤੋਂ ਹੀ ਹੈ / ਸੰਜੀਵ ਝਾਂਜੀ (ਲੇਖ )
  •    ਪੇਂਡੂ ਅਤੇ ਸ਼ਹਿਰੀ ਬਿਮਾਰੀਆਂ ਨੇ ਕਿੰਝ ਮਨਾਇਆ ' ਐਪਰਲ ਫੂਲ ' / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਸੰਘਰਸ਼ ਦੀ ਗਾਥਾ ਹੈ - ‘ਹਨੇਰੇ ਰਾਹ’ / ਭੁਪਿੰਦਰ ਸਿੰਘ ਬਰਗਾੜੀ (ਪੁਸਤਕ ਪੜਚੋਲ )
  • ਜ਼ਿੰਦਗੀ ਦੇ ਸੰਘਰਸ਼ਾਂ ਵਲ ਸੇਧਿਤ ਨਾਵਲ -- ਪ੍ਰੀਤੀ (ਪੁਸਤਕ ਪੜਚੋਲ )

    ਗੁਰਮੀਤ ਸਿੰਘ ਫਾਜ਼ਿਲਕਾ   

    Email: gurmeetsinghfazilka@gmail.com
    Cell: +91 98148 56160
    Address: 3/1751, ਕੈਲਾਸ਼ ਨਗਰ
    ਫਾਜ਼ਿਲਕਾ India
    ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਨਾਵਲ  --  ਪ੍ਰੀਤੀ

    ਲੇਖਕ --ਰਿਪੁਦਮਨ ਸਿੰਘ ਰੂਪ

    ਲੋਕ ਗੀਤ ਪ੍ਰਕਾਸ਼ਨ ਮੁਹਾਲੀ

    ਪੰਨੇ ----151 ਮੁੱਲ -----400 ਰੁਪਏ

      ਨਾਵਲ ਦੇ ਸਮਰਪਨ ਸ਼ਬਦਾਂ ਤੌਂ ਜਾਪਦਾ ਹੈ ਕਿ ਇਸ  ਨਾਵਲ ਦੀ ਨਾਇਕਾ  (ਪ੍ਰੀਤੀ ) ਨਾਵਲਕਾਰ ਦੀ ਪੋਤਰੀ (ਰਿਤੂ ਰਾਗ ) ਹੈ ।। ਸਾਹਿਤਕ ਪਰਿਵਾਰ ਹੈ ।ਸੰਘਰਸ਼ਾਂ ਨਾਲ ਪਰੁਚਿਆ ਪਰਿਵਾਰ । ਜਿਸ ਵਿਚ ਪ੍ਰੀਤੀ ਦਾ  ਦਾਦਾ ਪੰਜਾਬੀ ਦਾ ਉਘਾਂ ਕਹਾਣੀਕਾਰ ਸੰਤੋਖ ਸਿੰਘ ਧੀਰ ਹੈ । ਨਾਵਲਕਾਰ ਸੰਤੋਖ ਸਿੰਘ ਧੀਰ ਦਾ ਭਰਾ ਹੈ । ਸਪਸ਼ਟ ਹੈ ਕਿ ਸਾਰੇ ਪਰਿਵਾਰ ਦੀ ਚੇਟਕ ਸਾਹਿਤ ਨਾਲ ਹੈ। ਕਿਤਾਬਾਂ ਨਾਲ ਇਕ ਸੁਰ  ਹੈ । ਪ੍ਰੀਤੀ ਦਾ ਕਿਰਦਾਰ ,ਸੰਘਰਸ਼ਮਈ  ਕਾਲਜ ਜੀਵਨ ,ਪ੍ਰੀਤੀ ਦੀ ਕਿਤਾਬਾਂ ਦੀ ਲਗਨ , ਸ਼ਹੀਦ ਭਗਤ ਸਿੰਘ ਵਾਲਾ ਰਾਹ ਵਿਦਿਆਰਥੀ ਹਿਤਾਂ ਲਈ ਲੜਂਨ ਦਾ ਜਜ਼ਬਾ ਘਰ ਤੋਂ ਮਿਲੀ ਪ੍ਰੈਰਨਾ ,ਇਸ ਸਭ ਕੁਝ ਨੂੰ ਅਮਲੀ ਤੌਰ ਤੇ ਪੇਸ਼ ਕਰਨਾ ਨਾਵਲਕਾਰ ਦਾ ਸੁਚੇਤ ਯਤਨ ਹੈ । ਨਾਵਲ ਵਿਚ ਧੌਸ ਨਾਲ ਰਹਿੰਦੇ ਨੌਜਵਾਨ ਤੇ ਉਸਦੇ ਸਾਥੀਆਂ ਦਾ ਮੁਕਾਬਲਾ ਕਰਦਾ ਪ੍ਰੀਤੀ ਤੇ ਉਸ ਦੀਆਂ ਸਾਥਣਾਂ ਦਾ ਉਤਸ਼ਾਂਹ ਤੇ ਸਿਰੜ ਨਾਵਲ ਦੀ ਮੁਖ ਚੂਲ ਹੈ । ਨਾਵਲ 57 ਕਿਸ਼ਤਾਂ ਵਿਚ ਹੈ । ਪ੍ਰੀਤੀ ਕਾਲਜ ਦਾਖ਼ਲ ਹੁੰਦੀ ਹੈ । ਲਾਅ ਦੀ ਵਿਦਿਆਰਥਣ ਹੈ। ਲਾਇਬਰੇਰੀ ਵਿਚ ਮੁੰਡੇ ਕੁੜੀਆ ਬੈਠੈ ਹਨ ।ਇਕ ਤੇਜ਼ ਤਰਾਰ ਮੁੰਡਾ ਲਾਇਬਰੇਰੀਅਨ ਨਾਲ ਕਿਸੇ ਗਲ ਤੋਂ ਝਗੜਦਾ ਹੈ । ਸ਼ਾਂਤੀ ਭੰਗ ਹੁੰਦੀ ਹੈ । ਪ੍ਰੀਤੀ ਇਸ ਘਟਨਾ ਦਾ ਵਿਰੋਧ ਕਰਦੀ ਹੈ ।ਮੁੰਡਾ ਭੀਰਾ ਪੁਲੀਸ਼ ਅਫਸਰ  ਦਾ ਪੁਤਰ ਹੈ । ਪ੍ਰੀਤੀ ਦੇ ਰੋਕਣ ਤੇ ਉਹ ਤੈਸ਼ ਵਿਚ ਆ ਜਾਂਦਾ ਹੈ । ‘ਚੰਗਾ ਵੇਖਲਾਂਗੇ’ ਕਹਿ ਕੇ ਬਾਹਰ ਹੋ ਜਾਂਦਾ ਹੈ । ਮੁੰਡੇ ਕੁੜੀਆਂ ਦੇ ਗਰੁਪਾਂ ਵਿਚ ਇਹ ਅੱਗ਼ ਸੁਲਗਦੀ ਰਹਿੰਦੀ ਹੈ ।ਕਾਲਜ ਛੁਟੀਆਂ ਹੋਣ ਤੇ ਪ੍ਰੀਤੀ ਘਰ ਆਉਂਦੀ ਹੈ । ਇਸ ਘਟਨਾ ਦੀ ਉਹ ਘਰ ਵਿਚ ਗਲ ਕਿਵੇਂ ਕਰੇ ?ਕੀਹਦੇ ਕੋਲ ਕਰੇ ? ਘਰ ਵਾਲੇ ਕਿਤੇ ਗੁੱਸਾ ਨਾ ਕਰਨ । ਲੇਖਕ ਉਸਦੀ ਮਾਨਸਿਕਤਾ ਬਾਰੇ ਖੁਲ੍ਹ ਕੇ ਲਿਖਦਾ ਹੈ । ਗਲ ਤੁਰਦੀ ਤੁਰਦੀ ਸਾਹਿਤਕਾਰ ਦਾਦੇ ਤਕ ਪਹੁੰਚਦੀ ਹੈ । ਦਾਦਾ ਪ੍ਰੀਤੀ ਨੂੰ ਉਤਸ਼ਾਹ ਦਿੰਦਾ ਹੈ । ਦਲੇਰੀ ਨਾਲ ਮੁਕਾਬਲਾ ਕਰਨ ਦਾ ਕਹਿੰਦਾ ਹੈ ਤੇ ਪ੍ਰੀਤੀ ਨੂੰ ਆਪਣੇ ਸੰਘਰਸ਼ਾਂ ਦੇ ਕਿੱਸੇ ਸੁਨਾਉਂਦਾ ਹੈ।  ਸਮੇਂ ਦੀਆਂ ਸਰਕਾਰਾਂ ਤੇ ਸਿਆਸੀ ਪਾਰਟੀਆਂ ਨਾਲ ਲਏ ਆਹਢੇ ਦੀਆਂ ਗਲਾਂ ਸੁਣਾ ਕੇ ਪ੍ਰੀਤੀ ਨੂੰ ਇਸ ਸੰਕਟ ਦਾ ਦਲੇਰੀ ਨਾਲ ਤੇ ਏਕੇ ਨਾਲ ਸਾਹਮਣਾ  ਕਰਨ ਲਈ ਪ੍ਰੇਰਦਾ ਹੈ। ਹਕ ਸਚ ਲਈ ਉਠਾਈ ਆਵਾਜ਼ ਨੂੰ ਸ਼ਾਬਾਸ਼ੀ  ਦਿੰਦਾ ਹੈ । ਇਹ ਜ਼ਿੰਦਗੀ ਦੀ ਸੇਧ ਹੈ । ਬਹੁਤ ਮੌਕੇ ਆਉਂਦੇ  ਹਨ ਕਿ ਕਾਲਜ ਵਿਚ ਪ੍ਰੀਤੀ ਉਸਾਰੂ ਤੇ ਜੁਝਾਰੂ ਸ਼ਖਸੀਅਤ ਵਜੋਂ ਉਭਰਦੀ ਹੈ । ਸਥਾਨਕ ਮੁੰਡਿਆਂ ਦੇ ਸਮਝਾਂਉਣ ਤੇ  ਪ੍ਰੀਤੀ ਨੂੰ’ ਵੇਖਲਾਂਗੇ ‘ ਕਹਿਣ ਵਾਲਾ ਮੁੰਡਾ ਪ੍ਰੀਤੀ ਤੋਂ ਮਾਫੀ ਮੰਗਦਾ ਹੈ। ਬਾਅਦ ਵਿਚ ਉਸਦਾ ਗੁਟਬੰਦੀ ਵਿਚ ਕਤਲ ਹੋ ਜਾਂਦਾ ਹੈ । ਪ੍ਰੀਤੀ ਉਸ ਲਈ ਸ਼ੌਕ ਸਮਾਗਮ ਦਾ ਪ੍ਰਬੰਧ ਕਰਦੀ ਹੈ । ਉਸਦੀਆ ਸਾਥਣਾਂ ਪ੍ਰੀਤੀ ਦਾ ਪੂਰਾ ਸਾਥ ਦਿੰਦੀਆਂ ਹਨ । ਕਾਲਜ ਦਾ ਇਕ ਪ੍ਰੋਫੈਸਰ ਪ੍ਰੀਤੀ ਦਾ ਵਿਰੋਧ ਕਰਦਾ ਇਨਟਰਲ ਅਸੈਸ਼ਮੈਂਟ ਦਾ ਡਰਾਵਾ ਦਿੰਦਾ ਹੈ । ਪ੍ਰੀਤੀ ਉਸਦਾ ਤਿੱਖਾਂ ਜਵਾਬ ਦਿੰਦੀ ਹੈ ਉਹ  ਡਰਦਾ ਪ੍ਰੀਤੀ ਅਗੇ ਕੁਸਕਦਾ ਨਹੀ ਹੈ ।ਹੋਸਟਲ ਦੀਆ ਮੰਗਾਂ ਪੂਰੀਆਂ ਕਰਾਉਣ ਲਈ ਪ੍ਰੀਤੀ ਆਪਣੀਆਂ ਹਮਖਿਆਲ ਸਹੇਲੀਆਂ ਨਾਲ ਪੂਰਾ  ਜੇਰ ਲਾਉਂਦੀ ਹੈ । ਡਾਇਰੈਕਟਰ ,ਸਟਾਫ ਕੋਲ ਮੰਗ ਪਤਰ ਲਿਜਾਂਦੀ ਹੈ ਯੂਨੀਵਰਸਿਟੀ ਤੇ ਵੋਮੈਨ ਸੈਲ ਤਕ ਜਾਂਦੀ ਹੈ । ਕਾਲਜ ਵਿਚ ਪ੍ਰੀਤੀ ਦੀਦੀ ਬਣਦੀ ਹੋਈ ਕਾਲਜ ਗਤੀਵਿਧੀਆਂ ਦੀ ਤੇ  ਯੂਥ ਫੈਸਟੀਵਲਾਂ ਦੀ ਮੁਖ ਪ੍ਰਬੰਧਕ ਬਣਦੀ ਹੈ ।ਪੜ੍ਹਾਈ ਵਿਚ ਵੀ ਪ੍ਰੀਤੀ ਚੰਗੇ ਅੰਕ ਪ੍ਰਾਂਪਤ ਕਰਦੀ ਹੈ।ਸਟਾਫ ਉਸਦੀ ਹਿੰਮਤ ਤੋਂ ਹੈਰਾਨ ਹੁੰਦਾ ਹੈ  (ਕਿਸ਼ਤ 49 ਪੰਨਾ 127)। ਪ੍ਰੀਤੀ ਦੀਆਂ ਮੰਗਾਂ ਪੂਰੀਆਂ ਹੁੰਦੀਆਂ ਹਨ । ਉਸਦਾ ਸੰਘਰਸ਼ ਸਾਂਝਾ ਹੈ । ਹੋਸਟਲ ਦੀ ਨਵੀ ਨੁਹਾਰ ਬਣਦੀ ਹੈ । ਫਰਨੀਚਰ ,ਬਾਥ ਰੂਮ ਹੋਸਟਲ ਦਾ ਰੰਗ ਰੋਗਨ ਸਭ ਯੂਨੀਵਰਸਿਟੀ ਹੁਕਮਾਂ ਨਾਲ ਵਧੀਆ ਬਣ ਜਾਂਦਾ ਹੈ। ਕੁੜੀਆਂ ਨੂੰ ਹੋਸਟਲ ਤੋਂ ਬਾਹਰ ਜਾਣ ਆਉਣ ਦੀ ਖੁਲ੍ਹ ਮਿਲ ਜਾਂਦੀ ਹੈ । ਇਹ ਆਜ਼ਾਦੀ ਵਾਲੀ ਮੰਗ  ਕੁੜੀਆਂ ਦੀ ਮੁਖ ਮੰਗ ਸੀ। ਪ੍ਰੀਤੀ ਮੰਗ ਪਤਰ ਖੁਦ ਲਿਖਦੀ ਹੈ ।  ਪ੍ਰੀਤੀ ਦਾ ਸੰਘਰਸ਼ ਰੰਗ ਲਿਆਉਂਦਾ ਹੈ । ਕਾਲਜ ਇਕ ਆਦਰਸ਼ਕ ਸੰਸਥਾ ਵਜੋਂ ਉਂਭਰਦਾ ਹੈ। ਇਸ ਪਿਛੇ ਪ੍ਰੀਤੀ ਦੀ ਸ਼ੋਚ ਕੰਮ ਕਰਦੀ ਹੈ । ਪ੍ਰੀਤੀ ਨਾਵਲ ਦੀ ਨਾਇਕਾ ਹੈ । ਇਸ ਨਾਲ ਪੁਸਤਕ  ਪਾਤਰ ਪ੍ਰਧਾਂਨ ਨਾਵਲ ਦਾ ਰੂਪ ਧਾਰਦੀ ਹੈ ।

    ਨਾਵਲ ਵਿਚ ਧਰਮ ਅਧਾਰਿਤ ਪਾਰਟੀਆਂ ਤੇ ਤਿੱਖੀ ਚੋਟ ਲਾਈ ਗਈ ਹੈ । ਨਾਵਲ ਵਿਚ ਕਮਿਊਨਿਜ਼ਮ ਨੂੰ ਆਦਰਸ਼ਕ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਕਈ ਪੰਨਿਆਂ ਤੇ ਇਹ ਸਿਆਸੀ ਨਜ਼ਰੀਆ  ਭਾਸ਼ਨ ਦਾ ਰੂਪ ਧਾਰਦਾ ਹੈ (ਪੰਨਾ 37-38 )ਕਾਲਜ ਪੜ੍ਹਾਈ ਪੂਰੀ ਹੋਣ ਪਿਛੋਂ ਪ੍ਰੀਤੀ ਨੂੰ ਕਾਲਜ ਤੋਂ ਵਿਦਾਇਗੀ ਵੇਲੇ ਪੂਰਾ ਸਟਾਫ, ਡਾਇਰੈਕਟਰ, ਹੋਸਟਲ ਵਾਰਡਨ, ਮਾਲੀ ਤਕ ਪ੍ਰੀਤੀ ਨਾਲ ਭਾਵਕ ਸਾਂਝ ਦਾ ਪ੍ਰਗਟਾਵਾ ਕਰਦੇ ਹਨ । ਪ੍ਰੀਤੀ ਦੇ ਜਾਣ ਵੇਲੇ ਕਾਲਜ ਵਿਚ ਸੁੰਨ ਪਸਰਦੀ ਮਹਿਸੂਸ ਹੁੰਦੀ ਹੈਂ। ਪ੍ਰੀਤੀ ਕਾਲਜ ਦੀ ਰੌਣਕ ਰਹੀ ਹੈ । ਉਹ ਅਸੂਲਾਂ ਵਾਲੀ ਮਿਹਨਤੀ ਕੁੜੀ ਹੈ। ਗਲਤ ਗੱਲ ਨੂੰ ਕਦੇ ਵੀ ਸਹਿਣ ਨਹੀ ਕਰਦੀ  ਨਾ ਹੀ ਕਿਸੇ ਗਲਤ ਬੰਦੇ ਦਾ ਲਿਹਾਜ਼ ਕਰਦੀ ਹੈ । ਭਾਵੇਂ ਉਸਦੇ ਆਪਣੇ ਅਧਿਆਪਕ ਹੋਣ । ਉਹ ਸਮਾਜ ਨੂੰ ਆਦਰਸ਼ਕ ਲੀਹਾਂ ਤੇ ਲਿਜਾਣ ਦੀ ਤਵਕੋ ਰਖਦੀ ਹੈ ਤੇ ਇਸ ਲਈ ਪੂਰਾ ਤਾਣ ਵੀ ਲਾਉਂਦੀ ਹੈ । ਪਾਠਕ ਉਸਦੀ ਦਲੇਰੀ ਦੀ ਦਾਦ ਦਿੰਦਾ ਹੈ । ਨਾਵਲਕਾਰ ਆਪਣੇ ਮੰਤਵ ਵਿਚ ਕਾਮਯਾਬੀ ਦੇ ਝੰਡੇ ਗਡਦਾ ਹੈ  ਸੰਘਰਸਮਈ ਸ਼ੋਚ ਨੂੰ ਬੁਲੰਦ ਆਵਾਜ਼ ਦਿੰਦਾ ਨਾਵਲ  ਵਿਦਿਆਰਥੀ ਵਰਗ ਲਈ ਪੜ੍ਹਨਾ ਜ਼ਰੂਰੀ ਹੈ । ਨਾਵਲ ਦੇ ਸ਼ੀਸ਼ੇ ਵਿਚੋਂ  ਵੇਖਿਆ ਜਾਵੇ ਤਾਂ ਵਰਤਮਾਨ ਸਥਿਤੀਆਂ ਵਿਚ  ਜ਼ਿੰਦਗੀ ਸੰਘਰਸ਼ ਦਾ ਨਾਂ ਹੈ । ਮੁਲਾਜ਼ਮ ਮਜ਼ਦੂਰ ਸਾਧਾਰਨ ਲੋਕਾਂ ਦਾ ਜੀਵਨ ਸੰਘਰਸ਼ ਕਿਸੇ ਨਾ ਕਿਸੇ ਰੂਪ ਵਿਚ  ਅਕਸਰ ਰੋਜ਼ ਹੀ ਵੇਖਿਆ / ਪੜ੍ਹਿਆ/ ਸੁਣਿਆ ਜਾਂਦਾ ਹੈ । ਨਾਵਲ ਸੰਘਰਸ਼ਮਈ  ਜ਼ਿੰਦਗੀ ਦੀ ਅਜੋਕੀ ਤਸਵੀਰ ਹੈ । ਪ੍ਰੀਤੀ ਵਰਗੀਆਂ ਖਾਨਦਾਨੀ ਧੀਆ ਨਾਲ ਸਮਾਜ ਦਾ ਸਹੀ ਸੁਧਾਂਰ ਹੋ ਸਕਦਾ ਹੈ । ਨਾਵਲਕਾਰ ਵਧਾਈ ਦਾ ਪਾਤਰ ਹੈ ।