ਸਭ ਰੰਗ

  •    ਚੱਲਣਾ ਹੀ ਜ਼ਿੰਦਗੀ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹਰਿਆਣੇ ਦਾ 2022 ਦਾ ਪੁਸਤਕ ਅਵਲੋਕਨ: ਸੰਖੇਪ ਚਰਚਾ / ਨਿਸ਼ਾਨ ਸਿੰਘ ਰਾਠੌਰ (ਆਲੋਚਨਾਤਮਕ ਲੇਖ )
  •    ਜ਼ਿੰਦਗੀ ਦੇ ਸੰਘਰਸ਼ਾਂ ਵਲ ਸੇਧਿਤ ਨਾਵਲ -- ਪ੍ਰੀਤੀ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਵਾਸ -ਪਰਵਾਸ ਨਾਲ ਜੁੜੀਆਂ ਮਨੋ- ਸਮਾਜਿਕ ਸਮੱਸਿਆਵਾਂ ਦਾ ਹੱਲ ਤਲਾਸ਼ਦੀਆਂ ਕਹਾਣੀਆਂ - ਹੁੰਗਾਰਾ ਕੌਣ ਭਰੇ / ਨਿਰੰਜਨ ਬੋਹਾ (ਪੁਸਤਕ ਪੜਚੋਲ )
  •    ਸੁਨੀਤਾ ਸੱਭਰਵਾਲ ਦਾ ‘ਕੁਝ ਹੋਰ ਸੁਣਾ ਸਨੀਤਾ’ ਕਾਵਿ ਸੰਗ੍ਰਹਿ ਭਾਵਨਾਵਾਂ ਦੀ ਅਦਾਕਾਰੀ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਮਾਂ-ਬੋਲੀ ਨੂੰ ਸਭ ਤਂ ਵੱਡਾ ਖਤਰਾ ਮਾਪਿਆਂ ਤੋਂ ਹੀ ਹੈ / ਸੰਜੀਵ ਝਾਂਜੀ (ਲੇਖ )
  •    ਪੇਂਡੂ ਅਤੇ ਸ਼ਹਿਰੀ ਬਿਮਾਰੀਆਂ ਨੇ ਕਿੰਝ ਮਨਾਇਆ ' ਐਪਰਲ ਫੂਲ ' / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਸੰਘਰਸ਼ ਦੀ ਗਾਥਾ ਹੈ - ‘ਹਨੇਰੇ ਰਾਹ’ / ਭੁਪਿੰਦਰ ਸਿੰਘ ਬਰਗਾੜੀ (ਪੁਸਤਕ ਪੜਚੋਲ )
  • ਵਿਸਾਖੀ (ਕਵਿਤਾ)

    ਓਮਕਾਰ ਸੂਦ ਬਹੋਨਾ   

    Email: omkarsood4@gmail.com
    Cell: +91 96540 36080
    Address: 2467,ਐੱਸ.ਜੀ.ਐੱਮ.-ਨਗਰ
    ਫ਼ਰੀਦਾਬਾਦ Haryana India 121001
    ਓਮਕਾਰ ਸੂਦ ਬਹੋਨਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਆਈ ਵਿਸਾਖੀ ਖੁਸ਼ੀਆਂ ਲੈ ਕੇ ਮੇਲਾ ਵੇਖਣ ਜਾਵਾਂਗੇ। 
    ਮੇਲੇ ਵਾਲੀ ਰੌਣਕ ਤੋਂ ਬਲਿਹਾਰੀ ਸਦਕੇ ਜਾਵਾਂਗੇ।

    ਕਾਲੀ ਕਾਰ ਬਲੈਰੋ ਦੇ ਵਿੱਚ ਆਪਣਾ ਸਫ਼ਰ  ਮੁਕਾਉਣਾ ਹੈ। 
    ਤਖਤ ਸ੍ਰੀ ਤਲਵੰਡੀ ਸਾਬੋ ਇਸ ਵਾਰੀ ਅਸੀਂ ਜਾਣਾ ਹੈ।
    ਗੁਰੂਆਂ ਦੀ ਧਰਤੀ ਦੇ ਉੱਤੇ ਜਾ ਕੇ ਸੀਸ ਝੁਕਾਵਾਂਗੇ।
    ਆਈ ਵਿਸਾਖੀ ਖੁਸ਼ੀਆਂ ਲੈ ਕੇ ਮੇਲਾ ਵੇਖਣ ਜਾਵਾਂਗੇ। 
    ਮੇਲੇ ਵਾਲੀ ਰੌਣਕ ਤੋ ਬਲਿਹਾਰੀ ਸਦਕੇ ਜਾਵਾਂਗੇ।

    ਸਜੀਆਂ- ਫਬੀਆਂ ਢੇਰ ਦੁਕਾਨਾਂ ਮੇਲੇ ਦੇ ਵਿੱਚ ਵੇਖਾਂਗੇ। 
    ਗੁਰੂਦੁਆਰੇ ਅੰਦਰ ਜਾ ਕੇ ਸਾਰੇ ਮੱਥਾ ਟੇਕਾਂਗੇ।
    ਅੰਮਿ੍ਤ ਵਰਗਾ ਗੁਰੂਦਵਾਰਿਉਂ ਸੁੱਚਾ ਲੰਗਰ ਖਾਵਾਂਗੇ! 
    ਆਈ ਵਿਸਾਖੀ ਖੁਸ਼ੀਆਂ ਲੈ ਕੇ ਮੇਲਾ ਵੇਖਣ ਜਾਵਾਂਗੇ। 
    ਮੇਲੇ ਵਾਲੀ ਰੌਣਕ ਤੋਂ ਬਲਿਹਾਰੀ ਸਦਕੇ ਜਾਵਾਂਗੇ।

    ਘੁੰਮ-ਘੁੰਮ ਕੇ ਅਸੀਂ ਵਿਸਾਖੀ ਵਾਲੇ ਦਿਨ ਨਾ ਥੱਕਾਂਗੇ।
    ਇਸ ਦਿਨ ਦਾ ਇਤਿਹਾਸ ਸੁਣਾਂਗੇ ਘਰ ਆ ਕੇ ਵੀ ਦੱਸਾਂਗੇ। 
    ਕੌਤਕ ਸੁਣ ਦਸਮੇਸ਼ ਗੁਰੂ ਦੇ ਵਾਰੀ ਸਦਕੇ ਜਾਵਾਂਗੇ ! 
    ਆਈ ਵਿਸਾਖੀ ਖੁਸ਼ੀਆਂ ਲੈ ਕੇ ਮੇਲਾ ਵੇਖਣ ਜਾਵਾਂਗੇ। 
    ਮੇਲੇ ਵਾਲੀ ਰੌਣਕ ਤੋਂ ਬਲਿਹਾਰੀ ਸਦਕੇ ਜਾਵਾਂਗੇ।

    ਸੜਕਾਂ ਉੱਤੇ ਵਿੱਚ ਕਤਾਰਾਂ ਬਹੁਤ ਦੁਕਾਨਾਂ ਹੋਣਗੀਆਂ। 
    ਇਨ੍ਹਾਂ ਦੇ ਵਿੱਚ ਚੀਜ਼ਾਂ-ਵਸਤਾਂ ਮਨ ਸਾਡੇ ਨੂੰ ਮੋਹਣਗੀ। 
    ਸੁੰਦਰ ਸਜੇ ਸਟਾਲਾਂ ਉੱਤੋਂ ਚੀਜ਼ਾਂ ਮੁੱਲ ਲਿਆਵਾਂਗੇ।
    ਆਈ ਵਿਸਾਖੀ ਖੁਸ਼ੀਆਂ ਲੈ ਕੇ ਮੇਲਾ ਵੇਖਣ ਜਾਵਾਂਗੇ। 
    ਮੇਲੇ ਵਾਲੀ ਰੌਣਕ ਤੋ ਬਲਿਹਾਰੀ ਸਦਕੇ ਜਾਵਾਂਗੇ।

    ਇੱਧਰ ਉੱਧਰ ਫਿਰ ਤੁਰ ਕੇ ਕੁਝ ਗਿਆਨ ਵੀ ਹਾਸਿਲ ਕਰਨਾ ਹੈ।
    ਚੰਗਾ ਬੁੱਕ ਸਟਾਲ ਵੇਖ ਅਸੀਂ ਜਾ ਕੇ ਉੱਥੇ ਕਰਨਾ ਹੈ। 
    ਨਵੀਆਂ ਕੁਝ ਕਿਤਾਬਾਂ ਲੈਕੇ ਮੇਲੇ ਵਿੱਚੋਂ ਜਾਵਾਂਗੇ!
    ਆਈ ਵਿਸਾਖੀ ਖੁਸ਼ੀਆਂ ਲੈ ਕੇ ਮੇਲਾ ਵੇਖਣ ਜਾਵਾਂਗੇ। 
    ਮੇਲੇ ਵਾਲੀ ਰੌਣਕ ਤੋ ਬਲਿਹਾਰੀ ਸਦਕੇ ਜਾਵਾਂਗੇ।

    ਠੰਢ ਗਈ ਹੁਣ ਗਰਮੀ ਦਾ ਵੀ ਕਹਿਰ ਸ਼ੁਰੂ ਹੋ ਜਾਵੇਗਾ।
    ਕਣਕਾਂ ਵੱਢਣ ਵੇਲੇ ਵੀ ਹੁਣ ਖੂਬ ਪਸੀਨਾ ਆਵੇਗਾ। 
    ਠੰਢਾ ਪਾਣੀ ਪੀਵਾਂਗੇ ਤੇ ਆਈਸਕਰੀਮਾਂ ਖਾਵਾਂਗੇ! 
    ਆਈ ਵਿਸਾਖੀ ਖੁਸ਼ੀਆਂ ਲੈ ਕੇ ਮੇਲਾ ਵੇਖਣ ਜਾਵਾਂਗੇ। 
    ਮੇਲੇ ਵਾਲੀ ਰੌਣਕ ਤੋ ਬਲਿਹਾਰੀ ਸਦਕੇ ਜਾਵਾਂਗੇ।

    ਸੁੱਖ-ਸ਼ਾਂਤੀ ਰਹੇ ਦੇਸ ਵਿੱਚ ਇਹ ਅਰਦਾਸ ਕਰਾਵਾਂਗੇ। 
    ਅਗਲੇ ਸਾਲ ਵਿਸਾਖੀ ਮੌਕੇ ਫਿਰ ਚਾਵਾਂ ਨਾਲ ਆਵਾਂਗੇ।
    ਸ਼ਾਮਾਂ ਤੀਕਰ ਫਤਹਿ ਬੁਲਾ ਮੁੜ ਵਾਪਸ ਘਰ ਨੂੰ ਆਵਾਂਗੇ! 
    ਆਈ ਵਿਸਾਖੀ ਖੁਸ਼ੀਆਂ ਲੈ ਕੇ ਮੇਲਾ ਵੇਖਣ ਜਾਵਾਂਗੇ। 
    ਮੇਲੇ ਵਾਲੀ ਰੌਣਕ ਤੋ ਬਲਿਹਾਰੀ ਸਦਕੇ ਜਾਵਾਂਗੇ।