ਸਭ ਰੰਗ

  •    ਚੱਲਣਾ ਹੀ ਜ਼ਿੰਦਗੀ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹਰਿਆਣੇ ਦਾ 2022 ਦਾ ਪੁਸਤਕ ਅਵਲੋਕਨ: ਸੰਖੇਪ ਚਰਚਾ / ਨਿਸ਼ਾਨ ਸਿੰਘ ਰਾਠੌਰ (ਆਲੋਚਨਾਤਮਕ ਲੇਖ )
  •    ਜ਼ਿੰਦਗੀ ਦੇ ਸੰਘਰਸ਼ਾਂ ਵਲ ਸੇਧਿਤ ਨਾਵਲ -- ਪ੍ਰੀਤੀ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਵਾਸ -ਪਰਵਾਸ ਨਾਲ ਜੁੜੀਆਂ ਮਨੋ- ਸਮਾਜਿਕ ਸਮੱਸਿਆਵਾਂ ਦਾ ਹੱਲ ਤਲਾਸ਼ਦੀਆਂ ਕਹਾਣੀਆਂ - ਹੁੰਗਾਰਾ ਕੌਣ ਭਰੇ / ਨਿਰੰਜਨ ਬੋਹਾ (ਪੁਸਤਕ ਪੜਚੋਲ )
  •    ਸੁਨੀਤਾ ਸੱਭਰਵਾਲ ਦਾ ‘ਕੁਝ ਹੋਰ ਸੁਣਾ ਸਨੀਤਾ’ ਕਾਵਿ ਸੰਗ੍ਰਹਿ ਭਾਵਨਾਵਾਂ ਦੀ ਅਦਾਕਾਰੀ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਮਾਂ-ਬੋਲੀ ਨੂੰ ਸਭ ਤਂ ਵੱਡਾ ਖਤਰਾ ਮਾਪਿਆਂ ਤੋਂ ਹੀ ਹੈ / ਸੰਜੀਵ ਝਾਂਜੀ (ਲੇਖ )
  •    ਪੇਂਡੂ ਅਤੇ ਸ਼ਹਿਰੀ ਬਿਮਾਰੀਆਂ ਨੇ ਕਿੰਝ ਮਨਾਇਆ ' ਐਪਰਲ ਫੂਲ ' / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਸੰਘਰਸ਼ ਦੀ ਗਾਥਾ ਹੈ - ‘ਹਨੇਰੇ ਰਾਹ’ / ਭੁਪਿੰਦਰ ਸਿੰਘ ਬਰਗਾੜੀ (ਪੁਸਤਕ ਪੜਚੋਲ )
  • ਇਕ ਪਰੀ (ਮਿੰਨੀ ਕਹਾਣੀ)

    ਹਾਕਮ ਸਿੰਘ ਮੀਤ   

    Email: hakimsingh100@gmail.com
    Cell: +91 82880 47637
    Address:
    ਮੰਡੀ ਗੋਬਿੰਦਗਡ਼੍ਹ (India) Doha Qatar United Arab Emirates
    ਹਾਕਮ ਸਿੰਘ ਮੀਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਸ਼ਹਿਰ ਦੇ ਬਹਾਰ ਪਈ ਸੁੰਨ ਮਸਾਣ ਖਾਲੀ ਜਗ੍ਹਾ ਵਿੱਚ ਨਿੱਕੇ ਨਿੱਕੇ ਪਿੰਡਾਂ ਵਰਗਾ ਰੂਪ ਧਾਰਨ ਕਰਦੀਆਂ ਝੁੱਗੀਆਂ ਝੋਪੜੀਆਂ ਵਿਚੋਂ ਸੂਰਜ  ਦੀ ਪਹਿਲੀ ਕਿਰਨ ਤੋਂ ਪਹਿਲਾਂ ਹੀ ਪਤਨੀ ਅੱਖਾਂ ਮਲਦੀ ਹੋਈ ਝੋਪੜੀਆਂ ਵਿੱਚ  ਲੱਗੇ ਸਰਕਾਰੀ ਨਲਕੇ ਤੇ ਪਹੁੰਚ ਕੇ ਅੱਖਾਂ  ਵਿੱਚ ਪਾਣੀ ਦੇ ਸਿੱਟੇ ਮਾਰੇ ਅਤੇ ਪਾਣੀ ਦਾ ਗੜਬਾ ਭਰਿਆ ਤੇ ਆਪਣੇ ਪਤੀ ਨੂੰ ਜੁਗਾਇਆ ਉਸ ਨੇ ਪਾਣੀ ਦਾ ਪਿਆਲਾ ਪੀਤਾ ਅਤੇ  ਹਰ ਰੋਜ਼ ਦੀ ਤਰ੍ਹਾਂ ਕਬਾੜ ਕੱਠਾ ਕਰਨ ਵਾਲਾ ਪਲਾਸਟਿਕ ਦਾ ਬੋਰਾ ਕੱਛ ਮਾਰ ਕੇ ਤੁਰ ਪਏ । ਝੁੱਗੀ ਵਿੱਚ ਡੰਗ ਟਪਾਉਂਦੇ ਗ਼ਰੀਬ ਪਤੀ-ਪਤਨੀ ਜੋ ਕਿ ਕੂੜੇ-ਕਰਕਟ 'ਚੋਂ ਵਿਕਣਯੋਗ ਕਬਾੜ ਦਾ ਸਮਾਨ 'ਕੱਠਾ ਕਰਿਆ ਕਰਦੇ ਸਨ, ਜਿਉਂ ਹੀ ਉਹ ਸਵੇਰ ਮੌਕੇ ਕੂੜੇ ਦੇ ਢੇਰਾਂ 'ਚੋਂ ਕੀਮਤੀ ਸਮਾਨ ਲੱਭਣ ਤੁਰੇ ਤਾਂ ਉਨ੍ਹਾਂ ਨੂੰ ਛੋਟੇ ਬੱਚੇ ਦੇ ਰੋਣ ਦੀ ਅਵਾਜ਼ ਸੁਣੀ। ਦੋਵਾਂ ਨੇ ਹੈਰਾਨ ਹੋ ਕੇ ਦੇਖਿਆ ਤਾਂ ਕੂੜੇ ਦੇ ਢੇਰ ਵਿਚ ਇਕ ਲਵਾਰਿਸ ਬੱਚੀ ਡਿੱਗੀ ਪਈ ਸੀ। ਚੁੱਪ-ਚੁਪੀਤੇ ਉਹ ਉਸ ਬੱਚੀ ਨੂੰ ਆਪਣੇ ਘਰ ਲੈ ਆਏ ਅਤੇ ਉਸ ਦਾ ਪਾਲਣ-ਪੋਸ਼ਣ ਕਰਨ ਲੱਗੇ। ਅੱਜ ਇਸ ਘੜੀ ਨੂੰ ਬੀਤਿਆਂ ਕਰੀਬ ਤੇਰਾਂ ਸਾਲ ਹੋ ਗਏ ਸਨ। ਛੋਟੀ ਬੱਚੀ ਹੁਣ ਪਰੀ ਦੇ ਨਾਂਅ 'ਤੇ ਸਕੂਲ ਵਿਚ ਪੜ੍ਹਨ ਜਾਇਆ ਕਰਦੀ ਸੀ। ਸਕੂਲ ਵਿਚ ਫ਼ੀਸ ਨਾ ਜਮ੍ਹਾਂ ਹੋਣ 'ਤੇ ਅਧਿਆਪਕਾ ਉਸ ਨੂੰ ਘੂਰ-ਘੱਪ ਰਹੀ ਸੀ ਅਤੇ ਆਖ ਰਹੀ ਸੀ ਕਿ ਜੇ ਥੋਡੇ ਜੰਮਣ ਵਾਲਿਆਂ ਦੀ ਜੇਬ 'ਚ ਪੈਸੇ ਨਹੀਂ ਹੁੰਦੇ ਤਾਂ ਤੁਹਾਨੂੰ ਇੱਥੇ ਭੇਜ ਕਿਉਂ ਦਿੰਦੇ ਨੇ... ਬੱਸ ਬੱਚੇ ਜੰਮਣ ਦਾ ਈ ਪਤੈ, ਜ਼ਿੰਮੇਵਾਰੀਆਂ ਦਾ ਖਿਆਲ ਨਹੀਂ ਕਿਸੇ ਨੂੰ..। ਇਹ ਸੁਣ ਕੇ ਪਰੀ ਦੀਆਂ ਅੱਖਾਂ ਭਰ ਆਈਆਂ, ਉਹ ਰੋਂਦੀ-ਰੋਂਦੀ ਕਹਿਣ ਲੱਗੀ, 'ਮੈਡਮ ਮੈਨੂੰ ਜੰਮਣ ਵਾਲੇ ਤਾਂ ਪਤਾ ਨੀਂ ਕੌਣ ਨੇ, ਪਰ ਮੈਨੂੰ ਬਚਾਉਣ ਵਾਲੇ ਤੇ ਸਾਂਭਣ ਵਾਲੇ ਮੇਰੇ ਇਹ ਗ਼ਰੀਬ ਮਾਪੇ ਨੇ...।' ਪਰੀ ਦੇ ਮੂੰਹੋਂ ਪੂਰੀ ਗੱਲ ਸੁਣ ਕੇ ਮੈਡਮ ਦੀਆਂ ਅੱਖਾਂ ਵਿਚੋਂ ਪਾਣੀ ਵਹਿਣ ਲੱਗਾ ਤੇ ਉਸ ਨੇ ਪਰੀ ਨੂੰ ਘੁੱਟ ਕੇ ਗਲ ਨਾਲ ਲਾ ਲਿਆ।