ਸਭ ਰੰਗ

  •    ਚੱਲਣਾ ਹੀ ਜ਼ਿੰਦਗੀ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹਰਿਆਣੇ ਦਾ 2022 ਦਾ ਪੁਸਤਕ ਅਵਲੋਕਨ: ਸੰਖੇਪ ਚਰਚਾ / ਨਿਸ਼ਾਨ ਸਿੰਘ ਰਾਠੌਰ (ਆਲੋਚਨਾਤਮਕ ਲੇਖ )
  •    ਜ਼ਿੰਦਗੀ ਦੇ ਸੰਘਰਸ਼ਾਂ ਵਲ ਸੇਧਿਤ ਨਾਵਲ -- ਪ੍ਰੀਤੀ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਵਾਸ -ਪਰਵਾਸ ਨਾਲ ਜੁੜੀਆਂ ਮਨੋ- ਸਮਾਜਿਕ ਸਮੱਸਿਆਵਾਂ ਦਾ ਹੱਲ ਤਲਾਸ਼ਦੀਆਂ ਕਹਾਣੀਆਂ - ਹੁੰਗਾਰਾ ਕੌਣ ਭਰੇ / ਨਿਰੰਜਨ ਬੋਹਾ (ਪੁਸਤਕ ਪੜਚੋਲ )
  •    ਸੁਨੀਤਾ ਸੱਭਰਵਾਲ ਦਾ ‘ਕੁਝ ਹੋਰ ਸੁਣਾ ਸਨੀਤਾ’ ਕਾਵਿ ਸੰਗ੍ਰਹਿ ਭਾਵਨਾਵਾਂ ਦੀ ਅਦਾਕਾਰੀ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਮਾਂ-ਬੋਲੀ ਨੂੰ ਸਭ ਤਂ ਵੱਡਾ ਖਤਰਾ ਮਾਪਿਆਂ ਤੋਂ ਹੀ ਹੈ / ਸੰਜੀਵ ਝਾਂਜੀ (ਲੇਖ )
  •    ਪੇਂਡੂ ਅਤੇ ਸ਼ਹਿਰੀ ਬਿਮਾਰੀਆਂ ਨੇ ਕਿੰਝ ਮਨਾਇਆ ' ਐਪਰਲ ਫੂਲ ' / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਸੰਘਰਸ਼ ਦੀ ਗਾਥਾ ਹੈ - ‘ਹਨੇਰੇ ਰਾਹ’ / ਭੁਪਿੰਦਰ ਸਿੰਘ ਬਰਗਾੜੀ (ਪੁਸਤਕ ਪੜਚੋਲ )
  • ਪਿੰਡਾਂ - ਸ਼ਹਿਰਾਂ, ਕਸਬਿਆਂ ਵਿੱਚ ਪੰਜਾਬੀ ਲਾਇਬ੍ਰੇਰੀ ਦਾ ਹੋਣਾ ਅਤੀ ਜ਼ਰੂਰੀ ਹੈ (ਖ਼ਬਰਸਾਰ)


    ਬਾਘਾਪੁਰਾਣਾ -- ਪੰਜਾਬੀ ਮਾਂ ਬੋਲੀ ਨੂੰ ਜ਼ਿੰਦਾ ਰੱਖਣ ਅਤੇ ਨੌਜਵਾਨ ਪੀੜ੍ਹੀ ਵਿਚ ਸਾਹਿਤ ਪੜ੍ਹਨ ਦੀ ਰੁਚੀ ਨੂੰ ਪੈਦਾ ਕਰਨ ਲਈ ਹਰੇਕ ਪਿੰਡ, ਸ਼ਹਿਰਾਂ, ਕਸਬਿਆਂ ਵਿੱਚ ਪੰਜਾਬੀ ਲਾਇਬ੍ਰੇਰੀ ਦਾ ਹੋਣਾ ਅਤੀ ਜ਼ਰੂਰੀ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਮਹਿੰਦਰਪਾਲ ਲੂੰਬਾ ਰੂਰਲ ਐਨ ਜੀ ਓ ਮੋਗਾ ਚੀਫ਼ ਪੈਟਰਨ  ਨੇ ਤਾਈ ਨਿਹਾਲੀ ਪੰਜਾਬੀ ਲਾਇਬ੍ਰੇਰੀ ਲੰਗੇਆਣਾ ਪੁਰਾਣਾ ਦਾ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸਰਵੇਖਣ ਕਰਨ ਉਪਰੰਤ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ। ਉਨ੍ਹਾਂ ਅੱਗੇ ਕਿਹਾ ਕਿ ਅੱਜ ਨੌਜਵਾਨ ਵਰਗ ਸਾਡੇ ਸੱਭਿਆਚਾਰ ਵਿਰਸੇ ਨੂੰ ਸੰਭਾਲਣ ਦੀ ਬਜਾਏ ਅੱਜ ਅਸਲੀ ਰਾਹਾਂ ਤੋਂ ਭਟਕ ਕੇ ਸਮਾਜ ਵਿਚ ਫੈਲੀਆਂ ਹੋਈਆਂ ਕੁਰੀਤੀਆਂ ਦੀ ਦਲਦਲ ਵਿੱਚ ਧਸਦਾ ਜਾ ਰਿਹਾ ਹੈ ਜੋ ਬੱਚਿਆਂ ਦੇ ਮਾਪਿਆਂ ਅਤੇ ਸਾਡੇ ਦੇਸ਼ ਲਈ ਇਕ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸਾਹਿਤਕਾਰ ਸਮਾਜ ਦਾ ਸ਼ੀਸ਼ਾ ਹੁੰਦੇ ਹਨ ਸੋ ਸਾਡੀ ਨੌਜਵਾਨ ਪੀੜ੍ਹੀ ਨੂੰ ਵੱਧ ਤੋਂ ਵੱਧ ਸਾਹਿਤਕਾਰਾਂ ਨਾਲ ਜਾਂ ਸਾਹਿਤਕ ਸਭਾਵਾਂ ਨਾਲ ਜੁੜ ਕੇ ਰਹਿਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਸਮੇਂ ਦੀ ਸਰਕਾਰਾਂ ਨੂੰ ਵੀ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਹੈ ਕਿ ਪਿੰਡਾਂ, ਸ਼ਹਿਰਾਂ ਵਿੱਚ ਵੱਧ ਤੋਂ ਵੱਧ ਪੰਜਾਬੀ ਲਾਇਬ੍ਰੇਰੀਆਂ ਖੋਲ੍ਹਣ ਦਾ ਉਪਰਾਲਾ ਕੀਤਾ ਜਾਵੇ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਸਾਹਿਤਕਾਰਾਂ ਦੇ ਹੌਂਸਲੇ ਬੁਲੰਦ ਰੱਖਣ ਲਈ ਉਨ੍ਹਾਂ ਦਾ ਬਣਦਾ ਮਾਣ ਸਤਿਕਾਰ ਕੀਤਾ ਜਾਵੇ ਅਤੇ ਪੰਜਾਬੀ ਮਾਂ ਬੋਲੀ ਦੀ ਨਿਰੰਤਰ ਸੇਵਾ ਕਰਨ ਅਤੇ  ਅਨੇਕਾਂ ਪੁਸਤਕਾਂ ਪਾਠਕਾਂ ਦੀ ਝੋਲੀ ਪਾਉਣ ਵਾਲੇ ਸਾਹਿਤਕਾਰਾਂ ਨੂੰ (ਮਾਣ ਭੱਤਾ) ਪੈਨਸ਼ਨ ਸਕੀਮ ਦੀ ਸਹੂਲਤ ਜਾਰੀ ਕੀਤੀ ਜਾਵੇ। ਇਸ ਮੌਕੇ ਉਨ੍ਹਾਂ ਦੇ ਨਾਲ ਲਾਇਬ੍ਰੇਰੀ ਦੇ ਮੁੱਖ ਸੰਚਾਲਕ ਨੰਬਰਦਾਰ ਅਤੇ ਸਾਹਿਤਕਾਰ ਸਾਧੂ ਰਾਮ ਸ਼ਰਮਾਂ ਤੋਂ ਇਲਾਵਾ ਸਰਬੱਤ ਦਾ ਭਲਾ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ,ਬਲਾਕ ਪ੍ਰਧਾਨ ਮਾ ਹਰਮਿੰਦਰ ਸਿੰਘ ਕੋਟਲਾ, ਕੰਵਲਜੀਤ ਭੋਲਾ ਲੰਡੇ ਵੀ ਹਾਜ਼ਰ ਸਨ।

    ਤਾਈ ਨਿਹਾਲੀ ਪੰਜਾਬੀ ਲਾਇਬ੍ਰੇਰੀ ਲੰਗੇਆਣਾ  ਦਾ ਸਰਵੇਖਣ ਕਰਨ ਸਮੇਂ ਉੱਘੇ ਸਮਾਜ ਸੇਵੀ ਮਹਿੰਦਰਪਾਲ ਲੂੰਬਾ ਅਤੇ ਬਾਕੀ ਪਤਵੰਤੇ