ਸਭ ਰੰਗ

  •    ਚੱਲਣਾ ਹੀ ਜ਼ਿੰਦਗੀ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹਰਿਆਣੇ ਦਾ 2022 ਦਾ ਪੁਸਤਕ ਅਵਲੋਕਨ: ਸੰਖੇਪ ਚਰਚਾ / ਨਿਸ਼ਾਨ ਸਿੰਘ ਰਾਠੌਰ (ਆਲੋਚਨਾਤਮਕ ਲੇਖ )
  •    ਜ਼ਿੰਦਗੀ ਦੇ ਸੰਘਰਸ਼ਾਂ ਵਲ ਸੇਧਿਤ ਨਾਵਲ -- ਪ੍ਰੀਤੀ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਵਾਸ -ਪਰਵਾਸ ਨਾਲ ਜੁੜੀਆਂ ਮਨੋ- ਸਮਾਜਿਕ ਸਮੱਸਿਆਵਾਂ ਦਾ ਹੱਲ ਤਲਾਸ਼ਦੀਆਂ ਕਹਾਣੀਆਂ - ਹੁੰਗਾਰਾ ਕੌਣ ਭਰੇ / ਨਿਰੰਜਨ ਬੋਹਾ (ਪੁਸਤਕ ਪੜਚੋਲ )
  •    ਸੁਨੀਤਾ ਸੱਭਰਵਾਲ ਦਾ ‘ਕੁਝ ਹੋਰ ਸੁਣਾ ਸਨੀਤਾ’ ਕਾਵਿ ਸੰਗ੍ਰਹਿ ਭਾਵਨਾਵਾਂ ਦੀ ਅਦਾਕਾਰੀ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਮਾਂ-ਬੋਲੀ ਨੂੰ ਸਭ ਤਂ ਵੱਡਾ ਖਤਰਾ ਮਾਪਿਆਂ ਤੋਂ ਹੀ ਹੈ / ਸੰਜੀਵ ਝਾਂਜੀ (ਲੇਖ )
  •    ਪੇਂਡੂ ਅਤੇ ਸ਼ਹਿਰੀ ਬਿਮਾਰੀਆਂ ਨੇ ਕਿੰਝ ਮਨਾਇਆ ' ਐਪਰਲ ਫੂਲ ' / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਸੰਘਰਸ਼ ਦੀ ਗਾਥਾ ਹੈ - ‘ਹਨੇਰੇ ਰਾਹ’ / ਭੁਪਿੰਦਰ ਸਿੰਘ ਬਰਗਾੜੀ (ਪੁਸਤਕ ਪੜਚੋਲ )
  • ਸਾਹਿਤਕ ਸੰਸਥਾ ਸਿਰਜਣਧਾਰਾ ਦੀ ਮਹੀਨਾਵਾਰ ਇਕੱਤਰਤਾ (ਖ਼ਬਰਸਾਰ)


    ਲੁਧਿਆਣਾ  --  ਸ਼ਨਿੱਚਰਵਾਰ ਨੂੰ ਪੰਜਾਬੀ ਭਵਨ ਵਿਖੇ ਸਿਰਜਣਧਾਰਾ ਦੀ ਮਹੀਨਾਵਾਰ ਮੀਟਿੰਗ ਹੋਈ। ਇਸ ਦੀ ਪ੍ਰਧਾਨਗੀ ਉੱਘੀ ਲੇਖਿਕਾ ਸਟੇਟ ਤੇ ਨੈਸ਼ਨਲ ਐਵਾਰਡੀ ਡਾ. ਗੁਰਚਰਨ ਕੌਰ ਕੋਚਰ ਨੇ ਕੀਤੀ। ਡਾ. ਕੋਚਰ ਨੇ ਆਏ ਹੋਏ ਲੇਖਕਾਂ ਨੂੰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਤੇ ਸਾਰਥਿਕ ਰਚਨਾਵਾਂ ਲਿਖਣ ਦੀ ਪ੍ਰੇਰਨਾ ਦਿੱਤੀ ਅਤੇ ਭਵਿੱਖ ਚ ਕਦੇ ਵੀ ਪੰਜਾਬੀ ਮਾਂ ਬੋਲੀ ਪ੍ਰਤੀ ਪਿਆਰ ਅਤੇ ਮਿਆਰ ਚ ਕੋਈ ਘਾਟ ਨਾ ਆਉਣ ਦੇਣ ਦੀ ਗੱਲ ਵੀ ਕਹੀ।
    ਸਾਹਿਤ ਅਕੈਡਮੀ ਦੇ ਦਫ਼ਤਰ ਇੰਚਾਰਜ ਅਤੇ ਉੱਘੀ ਕਹਾਣੀਕਾਰਾ ਸੁਰਿੰਦਰ ਦੀਪ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਪੰਜਾਬੀ ਮਾਂ ਬੋਲੀ ਨੂੰ ਹਮੇਸ਼ਾਂ ਨਿੱਘਾ ਸਤਿਕਾਰ ਦੇਣ ਦੀ ਗੱਲ ਕਹੀ। ਇਸ ਮੌਕੇ ਉੱਘੇ ਰੰਗਕਰਮੀ ਤੇ ਯੁਵਕ ਸੇਵਾਵਾਂ ਦੇ ਡਾਇਰੈਕਟਰ ਨਿਰਮਲ ਜੌੜਾ ਦੇ ਮਾਤਾ, ਜੋ ਪਿਛਲੇ ਦਿਨੀਂ ਸੁਰਗਵਾਸ ਹੋ ਗਏ ਸਨ, ਨੂੰ ਦੋ ਮਿੰਟ ਦਾ ਮੌਨ ਰੱਖ ਕੇ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਗਈ।ਇਸ ਮੌਕੇ ਕਵੀ ਦਰਬਾਰ ਵੀ ਹੋਇਆ, ਜਿਸ ਵਿੱਚ ਕਵੀਆਂ ਨੇ ਬਹੁਤ ਹੀ ਮਨਮੋਹਕ ਰਚਨਾਵਾਂ ਪੇਸ਼ ਕੀਤੀਆਂ।ਇਸ ਮੌਕੇ ਡਾ. ਕੋਚਰ ਨੇ ‘ਸ਼ਹੀਦਾਂ ਦੀ ਸ਼ਹਾਦਤ ਨੂੰ ਸਾਹਿਤਕ ਸੰਸਥਾ ਸਿਰਜਣਧਾਰਾ ਦੀ ਮਹੀਨਾਵਾਰ ਮੀਟਿੰਗ 'ਚ ਸ਼ਾਮਲ ਲੇਖਕ ਅਤੇ ਕਵੀ ਭੁਲਾਇਆ ਜਾ ਨਹੀਂ ਸਕਦਾ ਗ਼ਜ਼ਲ ਰਾਹੀ ਸ਼ਹੀਦਾਂ ਨੂੰ ਯਾਦ ਕੀਤਾ, ਸੁਰਿੰਦਰਦੀਪ ਨੇ ਕੁੱਝ ਲੇਖਕ ਮੇਰੇ ਬਾਪ ਵਰਗੇ, ਕੁੱਝ ਜਾਪਣ ਵਾਂਗ ਭਰਾਵਾਂ ਪੇਸ਼ ਕਰ ਕੇ ਸਭ ਦਾ ਮਨ ਮੋਹ ਲਿਆ। ਸਭਾ ਦੇ ਜਨਰਲ ਸੈਕਟਰੀ, ਗਾਇਕ ਤੇ ਗੀਤਕਾਰ ਅਮਰਜੀਤ ਸ਼ੇਰਪੁਰੀ ਨੇ ਜਿੱਥੇ ਮੰਚ ਦਾ ਬਾਖੂਬੀ ਸੰਚਾਲਨ ਕੀਤਾ ਉੱਥੇ ਪੰਜਾਬੀ ਮਾਂ ਬੋਲੀ ਤੇ ਗੀਤ ਜਿਉਂਦੀ ਰਹੇ ਪੰਜਾਬੀ ਬੋਲੀ, ਜਿਓਣ ਯੁੱਗਾਂ ਤਕ ਸੇਹਰੇਂ, ਮੀਤ ਪ੍ਰਧਾਨ ਸਰਬਜੀਤ ਵਿਰਦੀ ਨੇ ਗੀਤ ਯਾਦ ਬਦੋ ਬਦੀ ਆਉਂਦੀਆਂ ਬਹਾਰਾਂ ਦੀਆਂ ਗੱਲਾਂ, ਸੰਪੂਰਨ ਸਨਮ ਸਾਹਨੇਵਾਲ ਨੇ ਧੰਨ ਤੇਰੀ ਕੁਰਬਾਨੀ ਭਗਤ ਸਿਆਂ ਤੇ ਮਲਕੀਤ ਸਿੰਘ ਨੇ ਗੀਤ ‘ਜਿਨ੍ਹਾਂ ਰੱਖਿਆ ਤੜ੍ਹੀ ਦੇ ਉੱਤੇ ਜਾਨ ਨੂੰ ਮਰਨੋਂ ਉਹ ਕਦ ਡਰਦੇ ਪੇਸ਼ ਕਰਕੇ ਵਾਹ ਵਾਹ ਖੱਟੀ। ਅਖ਼ੀਰ ਚ ਸ਼ੇਰਪੁਰੀ ਨੇ ਆਏ ਹੋਏ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ।