ਅਨੰਦਪੁਰ ਦੀ ਧਰਤੀ ਤੇ ਮੇਰੇ ਚੋਜੀ ਪ੍ਰੀਤਮ ਨੇ,
ਭੇਜ ਸੁਨੇਹੇ ਸਿੱਖਾਂ ਦਾ ਇਕ ਕੱਠ ਬੁਲਾਇਆ।
ਸਜੇ ਦੀਵਾਨ ਦੇ ਵਿਚ ਆ ਕੇ ਸਤਿਗੁਰੂ ਪਾਤਸ਼ਾਹ,
ਫਤਹਿ ਬੁਲਾ ਕੇ ਉਨ੍ਹਾਂ ਮੁੱਖ ਚੋਂ ਇਹ ਫੁਰਮਾਇਆ।
ਫੁੱਲ ਚੜਾਉਣੇ ਅੱਜ ਨੇ ਗੁਰੂ ਨਾਨਕ ਦੇ ਬੋਲਾਂ ਤੇ,
ਪੰਚ ਪ੍ਰਧਾਨੀ ਦਾ ਜੋ ਫਲਸਫਾ ਉਨ੍ਹਾਂ ਬਣਾਇਆ।
ਨੇਤਰ ਲਾਲ ਮੁਖਾਤਬ ਹੁੰਦੇ ਨੇ ਉੱਚੀ ਅਵਾਜ ਚ,
ਜੋਸ ਵਿਚ ਗੁਰਾਂ ਨੰਗੀ ਤੇਗ ਨੂੰ ਲਹਿਰਾਇਆ।
ਸੰਗਤੇ ਸੀਸ ਦੀ ਲੋੜ ਹੈ ਅੱਜ ਮੇਰੀ ਸਮਸੀਰ ਨੂੰ,
ਆਜੋ ਸਿੱਖੀ ਨੂੰ ਜਿਸ ਦਿੱਲੋਂ ਹੈ ਅਪਣਾਇਆ।
ਤੀਜੀ ਅਵਾਜ ਨਾਲ ਹੱਥ ਜੋੜ ਭਾਈ ਦਿਆ ਸਿੰਘ ਨੇ,
ਆ ਕੋਲ ਗੁਰਾਂ ਦੇ ਚਰਨੀ ਸੀਸ ਨਿਭਾਇਆ।
ਉਸ ਨੂੰ ਫੜ ਕੇ ਪਾਤਸ਼ਾਹ ਲੈਗੇ ਅੰਦਰ ਤੰਬੂ ਦੇ,
ਲਿੱਬੜੀ ਖੂਨ ਨਾਲ ਫਿਰ ਤੇਗ ਨੂੰ ਲਹਿਰਾਇਆ।
ਮਾੜੇ ਦਿੱਲਾਂ ਵਾਲੇ ਭੱਜਗੇ ਛੱਡ ਦੀਵਾਨ ਨੂੰ ,
ਜਾ ਕੇ ਮਾਂ ਗੁਜਰੀ ਕੋਲ ਉਨ੍ਹਾਂ ਰੌਲਾ ਪਾਇਆ।
ਇਧਰ ਮੰਗ ਗੁਰਾਂ ਦੀ ਉਤੇ ਚਾਰ ਹੋਰ ਸਿੱਖਾ ਨੇ,
ਆ ਕੇ ਸੀਸ ਆਪਣਾ ਗੁਰਾਂ ਦੀ ਭੇਂਟ ਚੜਾਇਆ।
ਖੰਡੇ ਨਾਲ ਪਤਾਸੇ ਘੋਲ ਪਾਣੀ ਚ ਪੜ ਬਾਣੀ ਨੂੰ,
ਅੰਮ੍ਰਿਤ ਕਰ ਤਿਆਰ ਪੰਜਾ ਤਾਈ ਛਕਾਇਆ।
ਪੰਜਾਂ ਕਕਾਰਾਂ ਨਾਲ ਸਜਾ ਕੇ ਲਿਆ ਦੀਵਾਨ ਚ,
ਸਤਿਗੁਰਾਂ ਹੱਥ ਜੋੜ ਕੇ ਹੈ ਸੀਸ ਨਿਵਾਇਆ।
ਅੱਜ ਤੋਂ ਇਹ ਅਗਵਾਈ ਸਿੱਖ ਕੌਮ ਦੀ ਕਰਨਗੇ,
ਸੰਗਤ ਤਾਂਈ ਸਿੱਧੂਆ ਗੁਰੂ ਜੀ ਨੇ ਬਿਤਾਇਆ।
ਹੱਕਾਂ ਦੇ ਲਈ ਲੜਨਗੇ,
ਜਾਬਰ ਅੱਗੇ ਅੜਨਗੇ,
ਬਾਂਹ ਦੁਖੀ ਦੀ ਫੜਨਗੇ,
ਇਹ ਸੱਚ ਦੇ ਪਾਂਧੀ।
ਗੁਰਬਾਣੀ ਲੜ ਲੱਗ ਕੇ।