ਜੋ ਘਰ ਦੇ ਵਿੱਚ ਸਮਝੇ ਨਾ ਤੀਵੀਂ ਦੀ ਲੋੜ,
ਉਹ ਆਪਣੇ ਘਰ ਨੂੰ ਆਪੇ ਲੈਂਦਾ ਆ ਤੋੜ।
ਉਸ ਤੀਵੀਂ ਦਾ ਸਾਰੇ ਕਰਦੇ ਨੇ ਸਤਿਕਾਰ,
ਜੋ ਆਪਣੇ ਘਰ ਨੂੰ ਰੱਖੇ ਹਰ ਹੀਲੇ ਜੋੜ।
ਉਸ ਧੀ ਦਾ ਪਿੱਛਾ ਕਰਦਾ ਏ ਯਾਰੋ ਕੌਣ,
ਜੋ ਘਰ ਛੱਡ ਭੱਜ ਜਾਵੇ ਮਾਂ-ਪਿਉ ਦਾ ਦਿਲ ਤੋੜ।
ਵੱਢ ਕੇ ਉਨ੍ਹਾਂ ਨੂੰ ਐਵੇਂ ਖੁਸ਼ ਨਾ ਹੋਈ ਜਾਉ,
ਰੁੱਖਾਂ ਦੀ ਪੈਂਦੀ ਹੈ ਸਦਾ ਬੰਦੇ ਨੂੰ ਲੋੜ।
ਜਿਉਂਦੇ ਮਾਂ-ਪਿਉ ਦੀ ਕਰ ਲਉ ਰੱਜ ਕੇ ਤੁਸੀਂ ਸੇਵਾ,
ਮਰਿਆਂ ਨੂੰ ਫਿਰ ਕੋਈ ਲਿਆ ਨ੍ਹੀ ਸਕਦਾ ਮੋੜ।
ਉੱਨੇ ਜ਼ਿਆਦਾ ਪੱਕੇ ਹੋ ਜਾਂਦੇ ਨੇ ਪੈਰ,
ਰਾਹ ਦੇ ਵਿੱਚ ਜਿੰਨੇ ਜ਼ਿਆਦਾ ਹੁੰਦੇ ਨੇ ਰੋੜ।
ਇੱਕ ਦਿਨ ਉਹਨਾਂ ਨੇ ਤੇਰਾ ਕਰਨਾ ਬੁਰਾ ਹਾਲ,
ਐਵੇਂ ਖੁਸ਼ ਨਾ ਹੋ ਘਰ ਮਜ਼ਦੂਰਾਂ ਦੇ ਤੋੜ।